Sun. Sep 15th, 2019

ਦੁਨੀਆਂ ਦੇ ਇਤਿਹਾਸ ਦਾ ਸਭ ਤੋਂ ਘਿਨੌਣਾ ਕਹਿਰ

ਦੁਨੀਆਂ ਦੇ ਇਤਿਹਾਸ ਦਾ ਸਭ ਤੋਂ ਘਿਨੌਣਾ ਕਹਿਰ

ਆਦਮੀ ਦੇ ਅਜ ਤਕ ਦੇ ਇਤਿਹਾਸ ਉਤੇ ਨਜ਼ਰ ਮਾਰੀਏ ਤਾਂ ਇਹ ਪਤਾ ਲਗਦਾ ਹੈ ਕਿ ਇਹ ਆਦਮੀ ਵੀ ਜਾਨਵਰਾਂ ਵਰਗੀਆਂ ਹਰਕਤਾ ਕਰ ਸਕਦਾ ਹੈ ਅਤੇ ਇਸ ਲਈ ਵਿਦਵਾਨਾ ਨੇ ਆਦਮੀ ਨੂੰ ਵੀ ਜਾਨਵਰ ਦਾ ਰੁਤਬਾ ਹੀ ਦਿਤਾ ਹੈ ਅਤੇ ਇਹ ਆਖ ਦਿੱਤਾ ਸੀ ਕਿ ਆਦਮੀ ਵੀ ਸਮਾਜੀ ਜਾਨਵਰ ਹੈ। ਅਰਥਾਤ ਸਮਾਜ ਨੇ ਇਕਠਿਆਂ ਰਹਿਣ ਲਈ ਵਕਤ ਵਕਤ ੳਤੁੇ ਕੁਝ ਨਿਯਮ ਅਤੇ ਸਿਧਾਂਤ ਬਣਾ ਲਏ ਸਨ ਅਤੇ ਕੋਸ਼ਿਸ਼ ਕੀਤੀ ਸੀ ਕਿ ਅਗਰ ਸਮਾਜ ਵਿੱਚ ਰਹਿਣਾ ਹੈ ਤਾਂ ਇਨ੍ਹਾਂ ਨਿਯਮਾਂ ਅਤੇ ਇੰਨ੍ਹਾਂ ਸਿਧਾਂਤਾ ਦੀ ਪਾਲਣਾ ਕੀਤੀ ਜਾਵੇ। ਪਹਿਲਾਂ ਪਹਿਲ ਇਹ ਆਖ ਦਿਤਾ ਸੀ ਕਿ ਜਿਹੜਾ ਆਦਮੀ ਵੀ ਪਾਪ ਕਰਦਾ ਹੈ ਉਸਨੂੰ ਰੱਬ ਇਸ ਦੁਨੀਆਂ ਵਿੱਚ ਹੀ ਸਜ਼ਾ ਦੇ ਸਕਦਾ ਹੈ ਜਾਂ ਇਹ ਸਜ਼ਾ ਅਗਲੇ ਜਨਮ ਵਿੱਚ ਵੀ ਦਿਤੀ ਜਾ ਸਕਦੀ ਹੈ। ਇਥੇ ਆਕੇ ਹੀ ਨਰਕ ਅਤੇ ਸਵਰਗ ਦੀਆਂ ਗਲਾਂ ਵੀ ਕੀਤੀਆ ਗਈਆਂ ਸਨ। ਪਰ ਇਹ ਆਦਮੀ ਉਦੋਂ ਤਕ ਵੀ ਕਾਬੂ ਨਹਖ਼ ਸੀ ਆ ਰਿਹਾ ਤਾਂ ਵਕਤ ਦੀਆਂ ਸਰਕਾਰਾਂ ਨੇ ਇਹ ਪਾਪਾਂ ਦੀ ਸੂਚੀ ਨੂੰ ਅਪ੍ਰਾਧਾਂ ਦੀ ਸੂਚੀ ਵਿੱਚ ਤਬਦੀਲ ਕਰ ਦਿਤਾ ਸੀ ਅਤੇ ਇਹ ਪੁਲਿਸ, ਇਹ ਅਦਾਲਤਾਂ ਅਤੇ ਇਹ ਜੇਲ੍ਹਾਂ ਹੋਂਦ ਵਿੱਚ ਆਈਆਂ ਸਨ।

ਇਹ ਆਦਮੀ ਨੂੰ ਜਾਨਵਰ ਤੋਂ ਇਨਸਾਨ ਬਨਾਉਣ ਲਈ ਅਜ ਤਕ ਕਿਤਨੇ ਹੀ ਯਤਨ ਕੀਤੇ ਗਏ ਹਨ, ਪਰ ਲਗਦਾ ਹੈ ਇਹ ਆਦਮੀ ਹਾਲਾਂ ਵੀ ਜਾਨਵਰ ਹੀ ਹੈ ਅਤੇ ਮੌਕਾ ਮਿਲਣ ਉਤੇ ਇਹ ਆਦਮੀ ਕੀ ਕੀ ਕਰ ਸਕਦਾ ਹੈ, ਇਹ ਮਿਸਾਲਾਂ ਗਿਣੀਆਂ ਨਹਖ਼ ਜਾ ਸਕਦੀਆਂ। ਆਦਮੀ ਦੇ ਇਤਿਹਾਸ ਵਿੱਚ ਇਕ ਵਕਤ ਮੁਗ਼ਲਾਂ ਦਾ ਵੀ ਆਉਂਦਾ ਹੈ ਅਤੇ ਇਸ ਸਮੇਂ ਵਿੱਚ ਮੁਗਲਾਂ ਨੇ ਹਿੰਦੂਆਂ ਦਾ ਧਰਮ ਬਦਲਿਆ, ਜ਼ਬਾਨ ਬਦਲੀ, ਸਭਿਆਚਾਰ ਬਦਲਿਆ, ਮੰਦਰ ਢਾਹੇ, ਮਸੀਤਾਂ ਬਣਾਈਆਂ ਅਤੇ ਜਿਹੜਾ ਧਰਮ ਨਹਖ਼ ਸੀ ਬਦਲਦਾ ਉਸ ਉਤੇ ਕਈ ਤਰ੍ਹਾਂ ਦੇ ਜ਼ੁਲਮ ਵੀ ਕੀਤੇ ਜਿਹੜੇ ਬਿਆਨ ਨਹਖ਼ ਕੀਤੇ ਜਾ ਸਕਦੇ। ਸਿਖ ਇਤਿਹਾਸ ਵਿੱਚ ਹੀ ਸਿਖਾਂ ਦੀਆਂ ਸ਼ਹੀਦੀਆਂ ਦੀ ਗਲ ਚਲਦੀ ਹੈ ਤਾ ਇਹ ਗਲਾ ਵੀ ਸਾਹਮਣੇ ਆਈਆਂ ਹਨ ਕਿ ਸਿਖਾਂ ਨੂੰ ਚਰਖੜੀਆਂ ਉਤੇ ਚੜ੍ਹਾਇਆ ਗਿਆ, ਆਰਿਆਂ ਨਾਲ ਚੀਰਿਆ ਗਿਆ, ਬੰਦ ਬੰਦ ਕਟਕੇ ਮਾਰਿਆ ਗਿਆ, ਪੁਠੀਆਂ ਖਲਾਂ ਲਾਹੀਆਂ, ਜਮੂਰਾਂ ਨਾਲ ਮਾਸ ਨੋਚਿਆ ਗਿਆ, ਛੋਟੇ ਛੋਟੇ ਬਚਿਆਂ ਨੂੰ ਉਤਾਂਹਾ ਉਛਾਲਕੇ ਨੇਜ਼ਿਆ ਉਤੇ ਟੰਗਿਆ ਗਿਆਂ, ਉਬਲਦੀਆਂ ਦੇਗਾ ਵਿੱਚ ਪਾਇਆ ਗਿਆ, ਤਤੀਆਂ ਤਵੀਆਂ ਉਤੇ ਬਿਠਾਇਆ ਗਿਆ, ਤਤਾ ਰੇਤਾ ਨੰਗੇ ਸ੍ਰੀਰਾਂ ਉਤੇ ਪਾਇਆ ਗਿਆ ਅਤੇ ਇਹ ਸਾਰੀਆਂ ਗਲਾਂ ਸਿਖ ਭਾਈਚਾਰਾ ਕਰਦਾ ਆ ਰਿਹਾ ਹੈ ਪਰ ਦੁਨੀਆਂ ਦੇ ਇਤਿਹਾਸਕਾਰਾਂ ਨੇ ਇਸ ਪਾਸੇ ਧਿਆਨ ਦਿਤਾ ਨਹਖ਼ ਲਗਦਾ।

ਅਤੇ ਆਖਰ ਵਿੱਚ ਆਕੇ ਸਾਡੇ ਸਾਹਮਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਬਿਜ਼ਾਦਿਆਂ ਦੀ ਸ਼ਹੀਦੀ ਦੀ ਗਲ ਆਉਂਦੀ ਹੈ। ਇਹ ਦੋਨੋਂ ਛੋਟੇ ਬਚੇ ਕਿਸੇ ਤਰ੍ਹਾਂ ਮੁਗਲਾਂ ਦੇ ਕਾਬੂ ਆ ਗਏ ਸਨ ਅਤੇ ਫਿਰ ਸਾਡੇ ਸਾਹਮਣੇ ਇਹ ਗਲ ਵੀ ਆਉਂਦੀ ਹੈ ਕਿ ਮੁਗਲਾਂ ਦਾ ਇਕ ਸੂਬਾ ਸਰਹਿੰਦ ਵੀ ਸੀ ਅਤੇ ਹਿਸ ਸੂਬੇਦਾਰ ਨੇ ਇਹ ਹੁਕਮ ਪਾਸ ਕਰ ਦਿਤਾ ਕਿ ਇੰਨ ਛੋਟੇ ਛੋਟੇ ਦੋ ਬਚਿਆਂ, ਜਿੰਨ੍ਹਾਂ ਦੀ ਉਮਰ ਮਸਾ 7 ਅਤੇ 9 ਸਾਲਾਂ ਦੀ ਸੀ, ਕਤਲ ਕਰ ਦਿਤਾ ਜਾਵੇ। ਅਤੇ ਇਸ ਹੁਕਮ ਦੀ ਪਾਲਣਾ ਇਸ ਤਰ੍ਹਾਂ ਕੀਤੀ ਜਾਵੇ ਕਿ ਪਹਿਲਾ ਇੰਨ੍ਹ ਨੂੰ ਜਿਉਂਦਿਆ ਹੀ ਕੰਧਾ ਵਿੱਚ ਚਿਣਿਆ ਜਜਾਵੇ। ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਉਸਦੇ ਦਰਬਾਰ ਵਿੱਚ ਮੁਸਲਮਾਨ ਮੁਲਾਣਿਆਂ ਨੇ ਵੀ ਇਸ ਹੁਕਮ ਨੂੰ ਸਹੀ ਦਸਿਆ ਅਤੇ ਕੁਝ ਪੰਡਤਾ ਨੇ ਵੀ ਸਹੀ ਆਖਿਆ। ਇਕ ਨਵਾਬ ਮਲੇਰਕੋਟਲਾ ਹੀ ਸੀ ਜਿਸ ਨੇ ਇਹ ਆਖ ਦਿਤਾ ਸੀ ਕਿ ਇਹ ਜ਼ੁਲਮ ਹੈ ਅਤੇ ਫਿਰ ਨਿਕੇ ਨਿਕੇ ਬਚੇ ਕਦੀ ਵੀ ਕਸੂਰਵਾਰ ਨਹਖ਼ ਹੁੰਦੇ ਅਤੇ ਮਾਪਿਆਂ ਦੇ ਕਿਸੇ ਕਸੂਰਰ ਬਦਲੇ ਬਚਿਆਂ ਨੂੰ ਸਜ਼ਾ ਦੇਣਾਂ ਮੁਸਲਿਮ ਧਰਮ ਵਿੱਚ ਵੀ ਕਿਧਰੇ ਨਹਖ਼ ਲਿਖਿਆ ਗਿਆ ਮਿਲਦਾ। ਪਰ ਸੂਬਾ ਸਰਹਿੰਦ ਨੇ ਇਹ ਸਲਾਹ ਵੀ ਠੁਕਰਾ ਦਿਤੀ ਸੀ ਅਤੇ ਉਸਦਾ ਦਿਤਾ ਹੁਕਮ ਮੁਲਾਜ਼ਮਾਂ ਨੇ ਸਿਰੇ ਲਾ ਦਿਤਾ ਸੀ।

ਅੱਜ ਇਹ ਗਲਾਂ ਵਿਚਾਰਨ ਵਾਲੀਆਂ ਹਨ ਕਿ ਕੀ ਉਹ ਆਦਮੀ ਇਨਸਾਨੀ ਜੂਨ ਭੋਗ ਰਿਹਾ ਸੀ ਜਾਂ ਹਾਲਾਂ ਵੀ ਜਾਨਵਰ ਹੀ ਸੀ ਜਿਸਨੇ ਇਹੋ ਜਿਹਾ ਹੁਕਮ ਪਾਸ ਕੀਤਾ ਸੀ। ਕੀ ਉਹ ਲੋਕ ਵੀ ਮਨੁਖ ਸਨ ਜਿੰਨ੍ਹੲ ਨੇ ਇਸ ਸਲਾਹ ਉਤੇ ਹਾਂ ਆਖ ਕਿਦਤੀ ਸੀ। ਕੀ ਉਹ ਆਦਮੀ ਵੀ ਮਨੁਖ ਸਨ ਜਿਹੜੇ ਇਸ ਹੁਕਮ ਮੁਤਾਬਿਕ ਕਾਰਵਾਈ ਕਰ ਰਹੇ ਸਨ। ਕੀ ਉਹ ਵੀ ਮਨੁਖ ਸਨ ਜਿਹੜੇ ਇਸ ਹੁਕਮ ਉਤੇ ਕਾਰਵਾਈ ਹੁੰਦੀ ਦੇਖ ਰਹੇ ਸਨੇ ਜਿੰਨ੍ਹਾਂ ਲੋਕਾਂ ਨੇ ਇਹ ਘਟਨਾ ਸੁਣੀ ਸੀ ਅਤੇ ਚੁਪ ਰਹੇ ਸਨ, ਕੀ ਉਹ ਵੀ ਇਨਸਾਨ ਸਨ? ਇਹ ਪ੍ਰਸ਼ਨ ਅਜ ਤਕ ਦੇ ਇਤਿਹਾਸ ਵਿੱਚ ਹਾਲਾਂ ਵੀ ਪ੍ਰਸ਼ਨ ਬਣਕੇ ਹੀ ਖਲੌਤੇ ਪਏ ਹਨ ਅਤੇ ਅਜ ਤਕ ਹੋਏ ਕਿਸੇ ਵੀ ਆਦਮੀ ਨੇ ਇੰਨ੍ਹਾਂ ਪ੍ਰਸ਼ਨਾ ਦਾ ਜਵਾਬ ਨਹਖ਼ ਦਿਤਾ ਅਤੇ ਇਹ ਵੀ ਇਕ ਸਚਾਈਹੀ ਹੈ ਕਿ ਅਜ ਤਕ ਹੋਏ ਇਤਿਹਾਸਕਾਰਾਂ ਨੇ ਵੀ ਕਦੀ ਇਹ ਨਹਖ਼ ਆਖਿਆ ਕਿ ਆਦਮੀ ਨੇ ਆਦਮੀ ਉਤੇ ਜੋ ਵੀ ਜ਼ੁਲਮ ਕੀਤੇ ਹਨ ਉਨ੍ਹਾਂ ਵਿੱਚ ਇਤਨਾ ਵਡਾ ਜ਼ੁਲਮ ਅਜ ਤਕ ਕੋਈ ਹੋਰ ਨਹਖ਼ ਕੀਤਾ ਗਿਆ ਅਤੇ ਇਹ ਘਟਨਾ ਸਿਰਫ ਸਿੱਖ ਭਾਈਚਾਰੇ ਤਕ ਹੀ ਸੀਮਤ ਰਹਿ ਗਈ ਹੈ ਅਤੇ ਹਰ ਸਾਲ ਫਤਿਹਗੜ੍ਹ ਸਾਹਿਬ, ਸਰਹਿੰਦ, ਭਾਰਤ ਵਿੱਚ ਤਿੰਨ ਦਿੰਨਾ ਦਾ ਜੋੜਮੇਲਾ ਲਗਦਾ ਹੈ ਜਿਥੇ ਸਿਖ ਸੰਗਤਾ ਇਕਠੀਆ ਹੋਕੇ ਆਪਣੇ ਸ਼ਰਧਾ ਦੇ ਫੁਲ ਚੜ੍ਹਉਂਦੀਆਂ ਹਨ। ਬਾਕੀ ਸਾਰਾ ਸੰਸਾਰ ਚੁਪ ਰਹਿੰਦਾ ਹੈ। ਅਰਥਾਤ ਇਹ ਘਿਨੋਣੀ ਘਟਨਾ ਅਜ ਤਕ ਦੁਨੀਆਂ ਦੇ ਇਤਿਹਾਸ ਦਾ ਅੰਗ ਜਾਂ ਹਿਸਾ ਨਹਖ਼ ਬਣ ਸਕੀ। ਇਸ ਲਈ ਸਿਖ ਭਾਈਚਾਰ ਜ਼ਿਮੇਵਾਰ ਹੈ ਜਾਂ ਸਾਰੀ ਦੁਨੀਆਂ ਦੇ ਲੋਕ ਜ਼ਿਮੇਵਾਰ ਹਨ, ਇਹ ਗਲਾ ਹਾਲਾਂ ਤਕ ਕਦੀ ਵਿਚਾਰੀਆ ਹੀ ਨਹਖ਼ ਗਈਆਂ।

ਅਜ ਵਕਤ ਆ ਗਿਆ ਹੈ ਜਦ ਸਿਖ ਭਾਈਚਾਰਾ ਦੁਨੀਆਂ ਭਰ ਦੇ ਮੁਸਲਮਾਨਾ ਪਾਸ ਪਹੁੰਚ ਕਰੇ ਅਤੇ ਦਸੇ ਕਿ ਇਹ ਮੁਗਲ ਮੁਸਲਮਾਨਾ ਦਾ ਹਿਸਾ ਸਨ ਅਤੇ ਉਨ੍ਹਾਂ ਦੀ ਕੀਤੀ ਇਹ ਵਡੀ ਗਲਤੀ ਲਈ ਉਹ ਸਿਰਫ ਸਿਖ ਭਾਈਚਾਰਾ ਹੀ ਨਹਖ਼ ਬਲਕਿ ਸਾਰੀ ਦੁਨੀਆਂ ਦੇ ਲੋਕਾਂ ਪਾਸੋਂ ਮੁਆਫੀ ਮੰਗਣ ਅਤੇ ਇਹ ਵਾਅਦਾ ਵੀ ਕਰਨ ਕਿ ਅਜ ਤੋਂ ਬਾਅਦ ਕੋਈ ਵੀ ਮੁਸਲਮਾਨ ਐਸੀ ਘਿਨੋਣੀ ਹਰਕਤ ਨਹਖ਼ ਕਰੇਗਾ ਕਿਉਂਕਿ ਮਜੀਦ ਕੁਰਾਨ ਸ਼ਰੀਫ ਵਿੱਚ ਵੀ ਐਸੀ ਹਰਕਤ ਕਰਨ ਦੀ ਆਗਿਆ ਨਹਖ਼ ਹੈ। ਅਗਰ ਇਤਿਹਾਸ ਗਵਾਹੀ ਭਰਦਾ ਹੈ ਕਿ ਇਸ ਹੁਕਮ ਨਾਲ ਸਹਿਮਤੀ ਲਈ ਕਿਸੇ ਹਿੰਦੂ ਪੰਡਿਤ ਨੇ ਵੀ ਹਾਂ ਕਰ ਦਿਤੀ ਸੀ ਤਾਂ ਹਿੰਦੂ ਭਾਈਚਾਰਾ ਵੀ ਸਿਖਾਂ ਪਾਸੋਂ ਹੀ ਨਹਖ਼ ਬਲਕਿ ਦੁਨੀਆਂ ਭਰ ਪਾਸੋਂ ਮੁਆਫੀ ਮੰਗ ਲਵੇ। ਅਤੇ ਅਜ ਫਿਰ ਵਕਤ ਆ ਗਿਆ ਹੈ ਕਿ ਅਜ ਦੁਨੀਆ ਭਰ ਦੇ ਲੋਕਖ਼ ਮਲੇਰਕੋਟਲਾ ਦੇ ਨਵਾਬ ਦਾ ਧੰਨਵਾਦ ਕਰਨ ਜਿਸਨੇ ਉਸ ਵਕਤ ਵੀ ‘ਹਾ* ਦਾ ਨਾਹਰਾ ਲਗਾ ਦਿਤਾ ਸੀ ਜਦਕਿ ਇਹ ਸੂਬਾ ਸਰਹਿੰਦ ਉਸਤੋਂ ਸੀਨੀਅਰ ਸੀ ਅਤੇ ਸਜ਼ਾ ਵੀ ਖਾ ਸਕਦਾ ਸੀ। ਇਹ ਗਲ ਵੀ ਸਾਹਮਣੇ ਆਉਂਦੀ ਹੈ ਕਿ ਮਲੇਰਕੋਟਲਾ ਦੇ ਨਵਾਬ ਨੇ ਇਕ ਚਿਠੀ ਔਰੰਗਜ਼ੇਬ ਨੂੰ ਵੀ ਇਸ ਘਟਨਾ ਦੇ ਖਿਲਾਫ ਲਿਖੀ ਸੀ ਅਤੇ ਉਹ ਚਿਠੀ ਵੀ ਲੋਕਾਂ ਸਾਹਮਣੇ ਕੀਤੀ ਜਾਦੀ ਚਾਹੀਦੀ ਹੈ।

ਅਜ ਵਕਤ ਆ ਗਿਆ ਹੈ ਕਿ ਇਹ ਜ਼ੁਲਮ ਦਾ ਦਿਹਾੜਾ ਦੁਨੀਆਂ ਭਰ ਦੇ ਲੋਕਖ਼ ਮਨਾਉਣ ਅਤੇ ਇਹ ਭੁਲ ਜਾਣ ਕਿ ਇਹ ਛੋਟੇ ਛੋਟੇ ਬਚੇ ਕਿਸਦੇ ਸਨ ਅਤੇ ਕਿਸ ਧਰਮ ਨਾਲ ਇਨ੍ਹਾਂ ਦਾ ਸਬੰਧ ਸੀ। ਇਹ ਦਿਹਾੜਾ ਦੁਨੀਆਂ ਭਰ ਲਈ ਅਫਸੋਸ ਦਾ ਦਿਹਾੜਾ ਹੈ ਕਿ ਇਸ ਇਨਸਾਨੀ ਨਸਲ ਵਿੱਚੋਂ ਹੀ ਇਕ ਆਦਮੀ ਐਸਾ ਘਟੀਆਂ ਸੀ ਅਤੇ ਜਾਨਵਰ ਹੀ ਸੀ ਜਿਸਨੇ ਇਹ ਹੁਕਮ ਪਾਸ ਕਰ ਦਿਤਾ ਸੀ। ਇਹ ਦਿਹਾੜਾ ਕਿਵੇ ਮਨਾਇਆ ਜਾਵੇ, ਇਹ ਗਲ ਹਰ ਮੁਲਕ ਦੇ ਲੋਕਖ਼ ਆਪਣੇ ਹੀ ਢੰਗ ਨਾਲ ਅਫਸੋਸ ਕਰ ਸਕਦੇ ਹਨ। ਇਸ ਘਟਨਾ ਨੂੰ ਦੁਨੀਆਂ ਵਿੱਚ ਵਾਪਰੀਆਂ ਅਜ ਤਕ ਦੀਆਂ ਸਾਰੀਆਂ ਘਟੀਆ ਘਟਨਾਵਾਂ ਦੀ ਸੂਚੀ ਵਿੱਚ ਸਭ ਤੋਂ ਉਤੇ ਲਿਖ ਦਿਤਾ ਜਾਵੇ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ
ਪਟਿਆਲਾ-ਪੰਜਾਬ-ਭਾਰਤ

Leave a Reply

Your email address will not be published. Required fields are marked *

%d bloggers like this: