ਦੁਖੀ ਪਰਿਵਾਰਾਂ ਨੂੰ ਇੰਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ: ਜਸਵੀਰ ਕੌਰ

ss1

ਦੁਖੀ ਪਰਿਵਾਰਾਂ ਨੂੰ ਇੰਨਸਾਫ ਨਾ ਮਿਲਿਆ ਤਾਂ ਸੰਘਰਸ਼ ਕੀਤਾ ਜਾਵੇਗਾ: ਜਸਵੀਰ ਕੌਰ

ਦੋ ਪਰਿਵਾਰਾਂ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਕਾਰਵਾਈ ਨਾਂ ਹੋਣ ‘ਤੇ ਆਪ ਵੱਲੋਂ ਪ੍ਰੈਸ ਕਾਨਫੰਰਸ

123ਤਲਵੰਡੀ ਸਾਬੋ, 3 ਦਸੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਆਮ ਆਦਮੀ ਪਾਰਟੀ ਦੇ ਸਥਾਨਕ ਚੋਣ ਦਫਤਰ ਵਿਖੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਹਲਕਾ ਤਲਵੰਡੀ ਸਾਬੋ ਦੀ ਇੰਚਾਰਜ ਜਸਵੀਰ ਕੌਰ, ਸਵਰਨਜੀਤ ਕੌਰ ਰਾਮਾਂ ਮੰਡੀ ਦੇ ਮਹਿਲਾ ਵਿੰਗ ਦੇ ਇੰਚਾਰਜ ਅਤੇ ਪਰਮਜੀਤ ਕੌਰ ਬੰਗੀ ਸੈਕਟਰ ਇੰਚਾਰਜ ਵੱਲੋਂ ਪਿੰਡ ਮਲਕਾਣਾ ਅਤੇ ਲਾਲੇਆਣਾਂ ਦੇ ਦੋ ਪਰਿਵਾਰਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਪੁਲਿਸ ਵੱਲੋਂ ਕਾਰਵਾਈ ਨਾਂ ਹੋਣ ‘ਤੇ ਪ੍ਰੈਸ ਦੇ ਰੂਬਰੂ ਕੀਤਾ ਗਿਆ ।

ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਪ ਦੀ ਹਲਕਾ ਇੰਚਾਰਜ ਜਸਵੀਰ ਕੌਰ ਨੇ ਦੱਸਿਆ ਕਿ ਲੱਗਭਗ ਡੇਢ ਮਹੀਨੇ ਪਹਿਲਾਂ ਪਿੰਡ ਲਾਲੇਆਣਾਂ ਦੇ ਇੱਕ ਅਕਾਲੀ ਆਗੂ ਵੱਲੋਂ ਬਲਵੰਤ ਸਿੰਘ ਲਾਲੇਆਣਾ ਜੋ ਕਿ ਆਪਣੇ ਖੇਤੋਂ ਆਉਂਦਾ ਸੀ, ਨਾਲ ਹੋਈ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਉਸਦੇ ਘਰ ਆ ਕੇ ਨਜਾਇਜ ਡਰਾਇਆ ਧਮਕਾਇਆ । ਦੂਸਰਾ ਮਾਮਲਾ ਪਿੰਡ ਮਲਕਾਣਾ ਦਾ ਹੈ, ਜਿੱਥੋਂ ਦੀ ਇੱਕ ਲੜਕੀ ਕਰਮਪ੍ਰੀਤ ਕੌਰ ਜੋ ਕਿ ਪੋਸਟ ਆਫਸ ਵਿੱਚੋਂ ਬਹਿਣੀਵਾਲ, ਪੇਰੋ, ਚਹਿਲਾਂਵਾਲੀ ਵਿਖੇ ਡਾਕ ਵੰਡ ਕੇ ਆਪਣੀ ਡਿਉਟੀ ਨਿਭਾ ਰਹੀ ਸੀ । ਪ੍ਰੰਤੂ ਪਿਛਲੇ ਕਾਫੀ ਸਮੇਂ ਤੋਂ ਪਿੰਡ ਦਾ ਹੀ ਇੱਕ ਡਾਕੀਆ ਉਸਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਸੀ । ਜਿਸਤੋਂ ਬਾਅਦ ਉਸ ਲੜਕੀ ਦੀ ਰਾਮਾਂ ਰੋਡ ‘ਤੇ ਇੱਕ ਗੱਡੀ ਵੱਲੋਂ ਫੇਟ ਵੱਜਣ ‘ਤੇ ਮੌਤ ਹੋ ਗਈ ਸੀ ਅਤੇ ਪਰਿਵਾਰ ਵਾਲਿਆਂ ਨੇ ਉਸ ਡਾਕੀਏ ‘ਤੇ ਸ਼ੱਕ ਅਧਾਰਿਤ ਮਾਮਲਾ ਦਰਜ ਕਰਵਾਇਆ ਸੀ । ਪ੍ਰੰਤੂ ਹਾਲੇ ਤੱਕ ਪੁਲਿਸ ਪ੍ਰਸ਼ਾਸ਼ਨ ਵੱਲੋਂ ਇਹਨਾਂ ਮਾਮਲਿਆਂ ਵਿੱਚ ਕੋਈ ਕਾਰਵਾਈ ਨਹੀਂ ਹੋਈ ਜਦੋਂਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਧਰਨੇ ਤੱਕ ਵੀ ਲੱਗ ਚੁੱਕੇ ਹਨ।

ਇਸ ਸਮੇਂ ਜਸਵੀਰ ਕੌਰ ਨੇ ਕਿਹਾ ਕਿ ਉਹ ਦੁਬਾਰਾ ਇਸ ਮਾਮਲੇ ਨੂੰ ਪ੍ਰੈਸ ਰਾਹੀਂ ਪੁਲਿਸ ਦੇ ਧਿਆਨ ਵਿੱਚ ਲਿਆਉਣਾ ਚਾਹੁਦੇ ਹਨ ਤਾਂ ਜੋ ਦੋਸ਼ੀਆਂ ਖਿਲਾਫ ਕਾਰਵਾਈ ਹੋ ਸਕੇ । ਉੇਹਨਾਂ ਕਿਹਾ ਕਿ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਉਹ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਅੱਗੇ ਰਣਨੀਤੀ ਬਣਾਉਣਗੇ।

ਇਸ ਮੌਕੇ ਪੀੜਤ ਪਰਿਵਾਰਾਂ ਦੇ ਮੈਬਰਾਂ ਮਾਤਾ ਗੁਰਮੇਲ ਕੌਰ ਲਾਲੇਆਣਾ ਅਤੇ ਸੁਖਪ੍ਰੀਤ ਕੌਰ ਮਲਕਾਣਾ ਮ੍ਰਿਤਕ ਲੜਕੀ ਦੀ ਮਾਤਾ ਨੇ ਵੀ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਬਣਦਾ ਇਨਸਾਫ ਦਵਾਇਆ ਜਾਵੇ।

Share Button

Leave a Reply

Your email address will not be published. Required fields are marked *