ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ss1

ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ

ਭਗਤਾ ਭਾਈ ਕਾ 10 ਦਸੰਬਰ (ਸਵਰਨ ਸਿੰਘ ਭਗਤਾ)ਸਥਾਨਕ ਸਹਿਰ ਵਿਖੇ ਬੀਤੀ ਰਾਤ ਇੱਕ ਦੁਕਾਨ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਸਥਾਨਕ ਸਹਿਰ ਦੇ ਭਾਈ ਬਹਿਲੋ ਰੋਡ ਦੁਕਾਨ ਕਰਦੇ ਜਸਪਾਲ ਕੁਮਾਰ ਵਾਸੀ ਭਗਤਾ ਭਾਈ ਨੇ ਦੱਸਿਆ ਕਿ ਬੀਤੀ ਰਾਤ ਹਰ ਰੋਜ ਦੀ ਤਰਾਂ ਦੁਕਾਨ ਤੇ ਦੁੱਧ ਦਾ ਕੰਮ ਨਿਬੇੜਨ ਤੋ ਬਾਅਦ ਦੁਕਾਨ ਬੰਦ ਕਰਕੇ ਚਲੇ ਗਏ ਜਦ ਸਵੇਰੇ ਆ ਕੇ ਦੁਕਾਨ ਖੋਲੀ ਤਾਂ ਦੁਕਾਨ ਵਿਚਲਾ ਸਾਰਾ ਸਮਾਨ ਸੜਿਆ ਪਿਆ ਸੀ ਜਿਸ ਦੀ ਕੀਮਤ 1.5 ਲੱਖ ਦੇ ਕਰੀਬ ਬਣਦੀ ਹੈ। ਜਸਪਾਲ ਕੁਮਾਰ ਨੇ ਦੱਸਿਆ ਕਿ ਬਿਜਲੀ ਸਰਕਟ ਸ਼ਾਟ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਵੱਡਾ ਫਰੀਜਰ, ਫੈਟ ਕੱਢਣ ਵਾਲੀ ਇਲੈਕਟਰੋਨਿਕ ਮਸੀਨ,ਪਰਚੀ ਕੱਢਣ ਵਾਲੀ ਮਸੀਨ,ਦੁੱਧ ਤੋਲਣ ਵਾਲਾ ਕੰਢਾ,ਸੋਢਿਆ ਵਾਲੇ 75-80 ਦੇ ਕਰੀਬ ਡਾਲੇ, 15-16 ਕਿੱਲੋ ਦੇਸੀ ਘਿਉ, ਅਲਮਾਰੀਆ ਅਤੇ ਇੰਨਵਾਟਰ ਆਦਿ ਸੜ ਕੇ ਸੁਆਹ ਹੋ ਗਏ। ਇਸ ਮੋਕੇ ਰਾਜਵੰਤ ਸਿੰਘ ਖਾਲਸਾ, ਸਮਾਜ ਸੇਵੀ ਆਗੂ ਜਤਿੰਦਰ ਸਿੰਘ ਭੱਲਾ, ਜਸਪ੍ਰੀਤ ਸਿੰਘ ਬੂਟਾ, ਰਾਕੇਸ ਕੁਮਾਰ ਭਾਈ ਰੂਪੇ ਵਾਲਾ ਆਦਿ ਨੇ ਸਰਕਾਰ ਤੋ ਮੰਗ ਕੀਤੀ ਪੀੜਤ ਦੁਕਾਨ ਦੀ ਆਰਥਿਕ ਮੱਦਦ ਕੀਤੀ ਜਾਵੇ।

Share Button

Leave a Reply

Your email address will not be published. Required fields are marked *