ਦੀ ਬਾਬਾ ਜੋਰਾਵਰ ਸਿੰਘ ਕੋਆਪ੍ਰੇਟਿਵ ਹਾਉਸਫੈਡ ਸੋਸਾਇਟੀ ਦੀ ਚੋਣ ਨੇਪਰੇ ਚੜ੍ਹੀ

ss1

ਦੀ ਬਾਬਾ ਜੋਰਾਵਰ ਸਿੰਘ ਕੋਆਪ੍ਰੇਟਿਵ ਹਾਉਸਫੈਡ ਸੋਸਾਇਟੀ ਦੀ ਚੋਣ ਨੇਪਰੇ ਚੜ੍ਹੀ

7-20
ਬਨੂੜ 7 ਅਗਸਤ (ਰਣਜੀਤ ਸਿੰਘ ਰਾਣਾ): ਦੀ ਬਾਬਾ ਜੋਰਾਵਰ ਸਿੰਘ ਕੋਆਪ੍ਰੇਟਿਵ ਹਾਉਸਫੈਡ ਸੋਸਾਇਟੀ ਦੇ ਅਲਾਟੀਆਂ ਦੀ ਅੱਜ ਹੋਈ ਚੋਣ ਅਮਨ ਅਮਾਨ ਨਾਲ ਨੇਪਰੇ ਚੜ ਗਈ। ਸਨੀਵਾਰ ਨੂੰ ਹਾਜਿਰ ਹੋਏ 157 ਅਲਾਟੀਆ ਵਿਚੋਂ 143 ਅਲਾਟੀਆਂ ਨੇ 13 ਉਮੀਦਵਾਰਾ ਲਈ ਜਿੱਤ ਹਾਰ ਦਾ ਫੈਸਲਾ ਕੀਤਾ। ਜਦੋਂ ਕਿ 14 ਅਲਾਟੀ ਅੱਜ ਦੀ ਚੋਣ ਪ੍ਰਕਿਰਿਆ ਤੋਂ ਗੈਰ ਹਾਜਿਰ ਰਹੇ। ਅੱਜ ਦੀ ਇਸ ਚੋਣ ਵਿਚ ਲੋਕਲ ਰੈਜੀਡੈਂਸ ਅਤੇ ਹਾਉਸਫੈਡ ਬਨੂੜ ਅਲਾਟੀ ਵੈਲਫੇਅਰ ਐਸੋਸੀਏਸ਼ਨ (ਐਚ ਬਾਵਾ) ਦੇ 7 ਮੈਂਬਰਾ ਨੇ ਜਿੱਤ ਹਾਸਿਲ ਕੀਤੀ ਜਦੋਂ ਕਿ ਵਿਰੋਧੀ ਗਰੁੱਪ ਨੂੰ ਦੋ ਮੈਬਰਾ ਨਾਲ ਹੀ ਸੰਤੁਸ਼ਟੀ ਕਰਨੀ ਪਈ। ਜਿੱਤੇ ਹੋਏ ਮੈਂਬਰਾ ਵਿਚੋਂ 15 ਦਿਨਾ ਅੰਦਰ ਪ੍ਰਧਾਨ ਤੇ ਬਾਕੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ।

ਰਿਟਰਨਿੰਗ ਅਫਸਰ ਅਨਿਲ ਕੁਮਾਰ ਤੇ ਮੈਡਮ ਸਮਸ਼ੇਰ ਕੌਰ ਦੀ ਅਗੁਵਾਈ ਵਿਚ ਨਿਰਧਾਰਿਤ ਸਮੇਂ ਅਨੁਸਾਰ ਸਵੇਰੇ 10 ਵਜੇ ਵੋਟਾ ਪਾਉਣ ਦੀ ਪ੍ਰਕਿਰਿਆ ਆਰੰਭ ਹੋ ਗਈ। ਸਵੇਰੇ 10 ਵਜੇ ਤੋਂ 2 ਵਜੇ ਤੱਕ 143 ਅਲਾਟੀਆ ਨੇ ਵੋਟਾ ਪਾਈਆ। ਇਸ ਤੋਂ ਬਾਅਦ ਐਲਾਨੇ ਗਏ ਨਤੀਜਿਆ ਵਿਚ ਲੋਕਲ ਰੈਜੀਡੈਂਸ ਤੇ ਐਚ.ਬਾਵਾ ਗਰੁੱਪ ਦੇ 6 ਉਮੀਦਵਾਰਾ ਨੇ ਅੱਜ ਜਿੱਤ ਹਾਸਿਲ ਕੀਤੀ ਜਦੋਂ ਕਿ ਇਸੇ ਗਰੁੱਪ ਦਾ ਇੱਕ ਉਮੀਦਵਾਰ ਜੋ ਐਸਸੀ ਸੀਟ ਉੱਤੇ ਪਹਿਲਾ ਹੀ ਜਿੱਤ ਹਾਸਿਲ ਕਰ ਚੁੱਕਾ ਹੈ। ਐਚ.ਬਾਵਾ ਗਰੁੱਪ ਦੇ ਜਿੱਤੇ ਹੋਏ ਮੈਂਬਰਾ ਵਿਚ ਹਰਬੀਰ ਸਿੰਘ, ਪ੍ਰੀਤਇੰਦਰ ਸਿੰਘ, ਪਾਲ ਸਿੰਘ, ਚੰਦਰ ਸ਼ੇਖਰ, ਮਨਜੀਤ ਸਿੰਘ, ਬਲਬੀਰ ਸਿੰਘ, ਰਾਜ ਬਲਵਿੰਦਰ ਕੌਰ ਸਾਮਿਲ ਹਨ। ਜਦੋਂ ਕਿ ਵਿਰੋਧੀ ਗਰੁਪ ਵਿਚੋਂ ਕੁਲਦੀਪ ਸਿੰਘ ਤੇ ਸੁਰਿੰਦਰ ਕੌਰ ਨੇ ਹੀ ਜਿੱਤ ਹਾਸਿਲ ਕੀਤੀ। ਐਚ.ਬਾਵਾ ਗਰੁੱਪ ਨੇ ਆਪਣੇ 7 ਮੈਂਬਰਾਂ ਦੀ ਜਿੱਤ ਦੀ ਖੁਸ਼ੀ ਲੱਡੂ ਵੰਡੇ ਤੇ ਐਲਾਨ ਕੀਤਾ ਕੀ ਜਲਦ ਪ੍ਰਧਾਨ ਤੇ ਬਾਕੀ ਮੈਂਬਰਾ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਜੇਤੂ ਉਮੀਦਵਾਰ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਗੁਰੱਪ ਦੀਆਂ ਕੋਸ਼ਿਸਾ ਸੋਸਾਇਟੀ ਦੇ ਬਿਨਾਂ ਮਤਭੇਦ ਦੇ ਕੰਮਾ ਨੂੰ ਪੂਰਾ ਕਰਵਾਉਣਾ ਹੈ। ਉਨਾਂ ਕਿਹਾ ਕਿ ਦੂਜੇ ਗਰੁੱਪ ਦੇ ਜਿੱਤੇ ਹੋਏ ਮੈਂਬਰਾ ਵੀ ਉਨਾਂ ਦੇ ਹੀ ਹਨ ਇਸ ਲਈ ਉਨਾਂ ਨੂੰ ਵੀ ਨਾਲ ਲੈ ਕੇ ਚੱਲਣਗੇ। ਇਸ ਮੌਕੇ ਜੇਤੂ ਉਮੀਦਵਾਰ ਹਰਬੀਰ ਸਿੰਘ ਨੇ ਐਲਾਨ ਕੀਤਾ ਕੀ ਐਚ.ਬਾਵਾ ਗਰੁੱਪ ਵੱਲੋਂ ਆਪਣੀ ਜਿੱਤ ਦੀ ਖੁਸ਼ੀ ਵਿਚ ਸੋਸਾਇਟੀ ਨੂੰ ਹਰਿਆ ਭਰਿਆ ਬਣਾਉਣ ਲਈ 50 ਛਾਂਦਾਰ ਤੇ ਫਲਦਾਰ ਪੋਦੇ ਲਗਾਏ ਜਾਣਗੇ।

Share Button

Leave a Reply

Your email address will not be published. Required fields are marked *