ਦੀਵਾਲੀ ਮੌਕੇ ਭਾਰਤੀ ਲੋਕਾਂ ਨਾਲ ਰਚ-ਮਿਚ ਗਏ ਕੈਨੇਡੀਅਨ ਪ੍ਰਧਾਨ ਮੰਤਰੀ

ss1

ਦੀਵਾਲੀ ਮੌਕੇ ਭਾਰਤੀ ਲੋਕਾਂ ਨਾਲ ਰਚ-ਮਿਚ ਗਏ ਕੈਨੇਡੀਅਨ ਪ੍ਰਧਾਨ ਮੰਤਰੀ

Justin Trudeau celebrated diwali with Indians at Vishnu Temple

ਓਂਟਾਰੀਓ: ਕੈਨੇਡਾ ‘ਚ ਭਾਰਤੀ ਭਾਈਚਾਰੇ ਨੇ ਵੀ ਦੀਵਾਲੀ ਦਾ ਤਿਉਹਾਰ ਪੂਰੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ। ਓਂਟਾਰੀਓ ਦੇ ਸ਼ਹਿਰ ਰਿਚਮੰਡ ਹਿੱਲ ਦੇ ਵਿਸ਼ਣੂ ਮੰਦਰ ‘ਚ ਭਗਵਾਨ ਰਾਮ ਦੀ ਪੂਜਾ ਕਰ ਦੀਵਾਲੀ ਦੇ ਜਸ਼ਨਾਂ ਦਾ ਆਗ਼ਾਜ਼ ਕੀਤਾ ਗਿਆ। ਇਸ ਮੌਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸ਼ਿਰਕਤ ਕੀਤੀ।

Justin Trudeau

@JustinTrudeau

Happy to everyone celebrating!

ਟਰੂਡੋ ਇੱਥੇ ਭਾਰਤੀ ਲੋਕਾਂ ਨਾਲ ਖ਼ੂਬ ਰਚ ਮਿਚ ਗਏ। ਬੱਚਿਆਂ ਨਾਲ ਅਕਸਰ ਪਿਆਰ ਜਤਾਉਂਦੇ ਦਿੱਸਣ ਵਾਲੇ ਟਰੂਡੋ, ਇੱਥੇ ਵੀ ਇੱਕ ਬੱਚੇ ਨੂੰ ਆਪਣੀ ਗੋਦੀ ਵਿੱਚ ਲੈਕੇ ਬੈਠ ਗਏ ਅਤੇ ਕੀਰਤਨ ਦੀ ਤਾਲ ਨਾਲ ਬੱਚੇ ਨਾਲ ਖੇਡਦੇ ਦਿਖਾਈ ਦਿੱਤੇ।

ਭਾਰਤੀ ਭਾਈਚਾਰੇ ਨੇ ਟਰੂਡੋ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਆਪਣੇ ਭਾਸ਼ਣ ‘ਚ ਸਭ ਨੂੰ ਦੀਵਾਲੀ ਤੇ ‘ਬੰਦੀ ਛੋੜ ਦਿਵਸ’ ਦੀ ਮੁਬਾਰਕਬਾਦ ਦਿੱਤੀ। ਟਰੂਡੋ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ‘ਤੇ ਰੌਸ਼ਨੀ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਟਰੂਡੋ ਨਾਲ ਉਨ੍ਹਾਂ ਦੇ ਹੋਰ ਮੰਤਰੀ ਵੀ ਨਜ਼ਰ ਆਏ।

Share Button

Leave a Reply

Your email address will not be published. Required fields are marked *