ਦੀਵਾਲੀ ਤੇ ਵਿਸ਼ਵਕਰਮਾਂ ਜੀ ਦਾ ਆਗਮਨ ਦਿਹਾੜਾ ਧੂਮ-ਧਾਮ ਨਾਲ ਮਨਾਇਆ

ss1

ਦੀਵਾਲੀ ਤੇ ਵਿਸ਼ਵਕਰਮਾਂ ਜੀ ਦਾ ਆਗਮਨ ਦਿਹਾੜਾ ਧੂਮ-ਧਾਮ ਨਾਲ ਮਨਾਇਆ

untitled-1ਮੁੱਲਾਂਪੁਰ ਦਾਖਾ 31 ਅਕਤੂਬਰ(ਮਲਕੀਤ ਸਿੰਘ)  ਸਥਾਨਕ ਕਸਬੇ ਅਤੇ ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਜਿੱਥੇ ਬੜੀ ਧੂਮ-ਧਾਮ ਨਾਲ ਮਨਾਇਆ ਉਥੇ ਹੱਥੀਂ ਕੰਮ ਕਰਨ ਵਾਲੇ ਮਿਸਤਰੀਆਂ ਨੇ ਕਿਰਤ ਦੇ ਦੇਵਤਾ ਵਿਸ਼ਵਕਰਮਾਂ ਜੀ ਦਾ ਜਨਮ ਦਿਹਾੜਾ ਵੀ ਸ਼ਰਧਾਪੂਰਵਕ ਮਨਾਇਆ। ਦੀਵਾਲੀ ਵਾਲੇ ਦਿਨ ਬਜ਼ਾਰ ਵਿੱਚ ਖੂਬ ਰੌਣਕਾਂ ਸਨ ਅਤੇ ਲੋਕਾਂ ਨੇ ਆਪਣੇ ਘਰਾਂ ਵਿੱਚ ਵਰਤੇ ਜਾਣ ਵਾਲੇ ਸਮਾਨ ਤੋਂ ਇਲਾਵਾ ਬੱਚਿਆ ਲਈ ਮਠਿਆਈ ਅਤੇ ਪਟਾਕਿਆ ਦੀ ਖ੍ਰੀਦੋ-ਫਰੋਖਤ ਕੀਤੀ ਅਤੇ ਫਿਰ ਆਪਣੇ ਘਰਾਂ ਵਿੱਚ ਲੜੀਆ, ਮੋਮਬੱਤੀਆ ਅਤੇ ਦੀਵੇ ਜਗਾ ਕੇ ਸਜਾਵਟ ਕੀਤੀ ਇਸ ਉਪਰੰਤ ਲੱਛਮੀ ਪੂਜਨ ਕੀਤਾ ਗਿਆ। ਬੱਚਿਆ ਵੱਲੋਂ ਪਟਾਕੇ ਚਲਾਏ ਗਏ।

ਅਗਲੇ ਦਿਨ ਦੁਕਾਨਦਾਰਾਂ ਵੱਲੋਂ ਆਪਣੀਆ-ਆਪਣੀਆ ਦੁਕਾਨਾਂ ਅਤੇ ਔਜਾਰਾਂ ਦੀ ਚੰਗੀ ਤਰਾਂ ਦੀ ਸਫਾਈ ਕਰਨ ਉਪਰੰਤ ਬਾਬਾ ਵਿਸ਼ਵਕਰਮਾਂ ਜੀ ਨੂੰ ਮੱਥਾ ਟੇਕਿਆ ਗਿਆ ਅਤੇ ਸ਼ਾਮ ਨੂੰ ਦੁਕਾਨਾਂ ਅੱਗੇ ਦੀਵੇ, ਮੋਮਬੱਤੀਆ ਅਤੇ ਰੰਗਦਾਰ ਲੜੀਆਾਂ ਲਾਈਆ ਗਈਆਂ।

ਸਥਾਨਕ ਗੁਰਦੁਆਰਾ ਵਿਸ਼ਵਕਰਮਾਂ ਭਵਨ ਵਿਖੇ ਬਾਬਾ ਵਿਸਵਕਰਮਾਂ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਵੀਸ਼ਰੀ ਅਤੇ ਢਾਡੀ ਜੱਥਿਆ ਨੇ ਬਾਬਾ ਜੀਦੇ ਜੀਵਨ ਸਬੰਧੀ ਪ੍ਰਸੰਗ ਸੁਣਾਕੇ ਸੰਗਤਾਂ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਪ੍ਰਧਾਨ ਲਾਲ ਸਿੰਘ, ਕੌਂਸਲਰ ਬਲਵਿੰਦਰ ਸਿੰਘ ਬੱਸਣ, ਰਣਜੀਤ ਸਿੰਘ ਘੜਿਆਲ, ਸਤਵਿੰਦਰ ਸਿੰਘ ਬੰਟੀ, ਸਤਵੰਤ ਸਿੰਘ ਹਿਸੋਵਾਲ, ਭਗਵੰਤ ਸਿੰਘ ਸਵੱਦੀ, ਗੁਰਪਾਲ ਸਿੰਘ, ਬੇਅੰਤ ਸਿੰਘ, ਜਗਦੀਪ ਸਿੰਘ ਸੱਗੂ ਅਤੇ ਸਤਵੰਤ ਸਿੰਘ ਸੱਗੂ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *