ਦੀਵਾਨਾ

ss1

ਦੀਵਾਨਾ

ਮੈੌ ਕਾਫਰ ਹੀ ਸਹੀ, ਪਰ ਅਣਭੋਲ ਦੀਵਾਨਾ ਹਾਂ,
ਮੈੌ ਝੂਠਾ ਹੀ ਸਹੀ, ਪਰ ਮੁਹੱਬਤ ਦਾ ਤਰਾਨਾ ਹਾਂ,
ਕਹਿੰਦੇ ਜਿਸਦਾ ਕੋਈ ਨਾ, ਉਸਦਾ ਰੱਬ ਹੀ ਹੁੰਦਾ ਹੈ,
ਮੈਂ ਰੱਬ ਦਾ ਵੀ ਨਾ ਹੋ ਸਕਿਆ, ਸੱਚੇ ਯਾਰ ਦਾ ਨਜ਼ਰਾਨਾ ਹਾਂ,
ਇਹ ਮਹਿਕਦੀ ਮੁਹੱਬਤ ਦਾ ਅਸਰ, ਕਿ ਜੀਅ ਰਿਹਾ ਹਾਂ,
ਜ਼ਹਿਰ ਸਵਾਲਾਂ ਦੇ ਪੀੌਦਾ, ਮੈਂ ਸੋਚਾਂ ਵਿੱਚ ਰਵਾਨਾ ਹਾਂ,
ਜ਼ਮਾਨੇ ਦੀ ਚਮਕ ਮੈਨੂੰ, ਬਹੁਤੀ ਰਾਸ ਨਹੀਂ ਆਉਦੀ
ਮੈਂ ਗਰਦਿਸ਼ਾਂ ਚ ਗੁੰਮਿਆ, ਬੀਤੇ ਦੌਰ ਦਾ ਅਫਸਾਨਾ ਹਾਂ
ਮੋਮਨ ਦੁਨੀਆਂ ਦੇ ਬਣੇ, ਹੱਸਦੇ ਮੇਰੇ ਹਾਲ ਤੇ,
ਕੀ ਹੋਇਆ ਜੇ ਇਸ਼ਕ ਤੇਰੇ ਵਿੱਚ, ਭੁੱਲਿਆ ਤੇਰਾ ਜ਼ਮਾਨਾਂ ਹਾਂ,
ਮੇਰਾ ਵਰਤਮਾਨ ਕੀ, ਤੇ ਭਵਿੱਖ ਵੀ ਅਜੇ ਬੁਝਾਰਤ ਹੈ
ਯਾਦਾਂ ਤੇ ਖਿਆਲਾਂ ਨੂੰ ਮਾਪਦਾ ,ਭੂਤਕਾਲ ਦੇ ਹੱਥ ਦਾ ਪੈਮਾਨਾ ਹਾਂ,
ਬਗਾਵਤਾਂ ਦੀ ਲਾਟ ਵਾਲੀ, ਸ਼ਮ੍ਹਾਂ ਦੇ ਹਸ਼ਰ ਤੋਂ ਜਾਣੂ ਹਾਂ,
ਤਾਂ ਵੀ ਓਸਦੇ ਦੁਆਲੇ ਮੰਡਰਾਉਦਾ, ਇੱਕ ਖੂਬਸੂਰਤ ਪਰਵਾਨਾ ਹਾਂ. . . . .
ਇੱਕ ਖੂਬਸੂਰਤ ਪਰਵਾਨਾ ਹਾਂ. . . . . .

ਗੁਰਪ੍ਰੀਤ ਸਿੰਘ ਮੋਰਿੰਡਾ,
ਮੋਬਾ 7814360654

Share Button

Leave a Reply

Your email address will not be published. Required fields are marked *