Wed. Jul 24th, 2019

ਦੀਪਿਕਾ ਪਾਦੁਕੋਣ ਨੇ ਸਾਂਝੀ ਕੀਤੀ ‘ਛਪਾਕ’ ਦੀ ਪਹਿਲੀ ਫੋਟੋ

ਦੀਪਿਕਾ ਪਾਦੁਕੋਣ ਨੇ ਸਾਂਝੀ ਕੀਤੀ ‘ਛਪਾਕ’ ਦੀ ਪਹਿਲੀ ਫੋਟੋ

ਬਾਲੀਵੁਡ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਆਪਣੀ ਆਉਣ ਵਾਲੀ ਫਿਲਮ ‘ਛਪਾਕ’ ਦੀ ਪਹਿਲੀ ਦਿੱਖ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਦੀਪਿਕਾ ਪਾਦੁਕੋਣ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ ਰਾਜੀ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਿਰਦੇਸ਼ਤ ਕਰ ਰਹੀ ਹੈ।
ਦੀਪਿਕਾ ਪਾਦੁਕੋਣ ਦੀ ਫਿਲਮ ਛਪਾਕ ਦੀ ਪਹਿਲੀ ਲੁਕ ਕਾਫੀ ਪ੍ਰਭਾਵਸ਼ਾਲੀ ਅਤੇ ਰੋਗਟੇ ਖੜ੍ਹੇ ਕਰਨ ਵਾਲੀ ਹੈ। ਉਨ੍ਹਾਂ ਦੇ ਫਿਲਮ ਦੇ ਪਾਤਰ ਮੁਤਾਬਕ ਪਹਿਲੀ ਲੁਕ ਵਿਚ ਉਨ੍ਹਾਂ ਦੇ ਚੇਹਰੇ ਉਤੇ ਸੜਨ ਦੇ ਨਿਸ਼ਾਨ ਹਨ। ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਇਸ ਫਿਲਮ ਦੀ ਸ਼ੁਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਛਪਾਕ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।
ਫਿਲਮ ਦਾ ਇਹ ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ ਅਤੇ ਉਹ ਤੇਜ਼ਾਬ ਹਮਲੇ ਦੀ ਪੀੜਤ ਲਕਸ਼ਮੀ ਅਗਰਵਾਲ ਦੀ ਤਰ੍ਹਾਂ ਹੀ ਨਜ਼ਰ ਆ ਰਹੀ ਹੈ। ਇਸ ਪੋਸਟਰ ਵਿਚ ਦੀਪਿਕਾ ਮੁਸ਼ਕਰਾਉਂਦੀ ਹੋਈ ਸ਼ੀਸ਼ੇ ਦੇ ਪਿੱਛੇ ਤੋਂ ਦੇਖ ਰਹੀ ਹੈ ਅਤੇ ਸ਼ੀਸ਼ੇ ਵਿਚ ਵੀ ਉਨ੍ਹਾਂ ਦਾ ਚੇਹਰਾ ਦਿਖਾਈ ਦੇ ਰਿਹਾ ਹੈ। ਇਸ ਲੁਕ ਨੂੰ ਸਾਂਝੀ ਕਰਦੇ ਹੋਏ ਦੀਪਿਕਾ ਨੇ ਇਹ ਵੀ ਲਿਖਿਆ, ‘ਅਜਿਹਾ ਚਰਿੱਤਰ ਜੋ ਹਮੇਸ਼ਾ ਮੇਰੇ ਨਾਲ ਰਹੇਗਾ… ਮਾਲਤੀ।’

Leave a Reply

Your email address will not be published. Required fields are marked *

%d bloggers like this: