ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

‘ਦਿ ਜ਼ੋਇਆ ਫੈਕਟਰ’ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹੈ ਸੋਨਮ

‘ਦਿ ਜ਼ੋਇਆ ਫੈਕਟਰ’ ਦੀ ਰਿਲੀਜ਼ ਨੂੰ ਲੈ ਕੇ ਉਤਸ਼ਾਹਿਤ ਹੈ ਸੋਨਮ

ਅਦਾਕਾਰਾ ਸੋਨਮ ਕਪੂਰ ਆਪਣੀ ਆਉਣ ਵਾਲੀ ਰੋਮਾਂਟਿਕ ਫਿਲਮ ‘ਦਿ ਜ਼ੋਇਆ ਫੈਕਟਰ’ ਦੀ ਰਿਲੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਫਿਲਮ ‘ਚ ਉਹ ਦੁਲਕਰ ਸਲਮਾਨ ਨਾਲ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਵੀ ਦੋਵੇਂ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਵਿਚ ਇਕੱਠੇ ਨਜ਼ਰ ਆ ਚੁੱਕੇ ਹਨ। ਦੋਵੇਂ ਆਪਣੀ ਫਿਲਮ ਦੇ ਪ੍ਰਚਾਰ ‘ਚ ਲੱਗੇ ਹਨ।
ਖ਼ਬਰ ਹੈ ਕਿ ਸੋਨਮ ਆਪਣੀ ਇਸ ਫਿਲਮ ਲਈ ਲਾਲ ਰੰਗ ਦੇ ਆਪਣੇ ਲੱਕੀ ਚਾਰਮ ਲੁੱਕ ਵਿਚ ਦਿਸ ਰਹੀ ਹੈ। ‘ਦਿ ਜ਼ੋਇਆ ਫੈਕਟਰ’ ਫਿਲਮ ਅਨੁਜਾ ਚੌਹਾਨ ਦੇ ਨਾਵਲ ਦਾ ਰੂਪਾਂਤਰਨ ਹੈ। ਇਸ ‘ਚ ਜ਼ੋਇਆ ਸੋਲੰਕੀ ਦੀ ਕਹਾਣੀ ਹੈ, ਜੋ ਇਕ ਇਸ਼ਤਿਹਾਰ ਏਜੰਸੀ ਲਈ ਕੰਮ ਕਰਦੀ ਹੈ। ਉਹ 2011 ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤੀ ਕ੍ਰਿਕਟ ਟੀਮ ਲਈ ਇਕ ਲੱਕੀ ਚਾਰਮ ਸਾਬਿਤ ਹੁੰਦੀ ਹੈ। ਹਾਲੀਆ ਹੀ ‘ਚ ਫਿਲਮ ਦੇ ਪ੍ਰਚਾਰ ਦੇ ਇਕ ਪ੍ਰੋਗਰਾਮ ‘ਚ ਸੋਨਮ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ। ਇਸਦੇ ਨਾਲ ਪਹਿਨੇ ਪੂਰੀਆਂ ਬਾਹਾਂ ਦੇ ਐਸਿਮਿਟ੍ਕਿਲ ਬਲਾਊਜ਼ ‘ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ। ਸੋਸ਼ਲ ਮੀਡੀਆ ‘ਤੇ ਵੀ ਸੋਨਮ ਦੀ ਇਸ ਡਰੈੱਸ ਦੀ ਕਾਫ਼ੀ ਤਾਰੀਫ ਹੋਈ। ਅਭਿਸ਼ੇਕ ਸ਼ਰਮਾ ਦੀ ਨਿਰਦੇਸ਼ਿਤ ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

%d bloggers like this: