ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ (ਮਾਨਸਾ) ਵਿਖੇ ਕਬੱਡੀ ਟੂਰਨਾਮੈਂਟ ਵਿੱਚ ਝੁਨੀਰ ਨੇ ਜਿੱਤਿਆ ਕੱਪ

ss1

ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ (ਮਾਨਸਾ) ਵਿਖੇ ਕਬੱਡੀ ਟੂਰਨਾਮੈਂਟ ਵਿੱਚ ਝੁਨੀਰ ਨੇ ਜਿੱਤਿਆ ਕੱਪ

29-royal-clgਬੁਢਲਾਡਾ 29, ਅਕਤੂਬਰ(ਤਰਸੇਮ ਸ਼ਰਮਾਂ): ਇੱਥੋ ਨਜਦੀਕੀ ਪਿੰਡ ਬੋੜਾਵਾਲ ਦੀ ਵਿੱਦਿਅਕ ਸੰਸਥਾ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਵਿਖੇ ਖੇਡਾਂ ਦੀ ਪ੍ਰਫੁੱਲਤਾ ਨੂੰ ਮੁੱਖ ਰੱਖਦੇ ਹੋਏ ਰੌਇਲ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਐਸ.ਪੀ. ਰਾਜਿੰਦਰ ਸਿੰਘ ਸੋਹਲ ਨੇ ਕੀਤਾ। ਇਸ ਕਬੱਡੀ ਕੱਪ ਵਿਚ ਇਲਾਕੇ ਦੇ ਇੱਕ ਦਰਜਨ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਤੇ ਬੋਲਦਿਆਂ ਸ. ਸੋਹਲ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਨਸ਼ੇ ਅਤੇ ਹੋਰਨਾਂ ਕੁਰੀਤੀਆਂ ਤੋਂ ਬਚਾਉਣ ਲਈ ਖੇਡਾਂ ਦੇ ਵਿਚ ਭਾਗੀਦਾਰੀ ਲਈ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ। ਕਾਲਜ ਦੇ ਪ੍ਰਿੰਸੀਪਲ ਡਾ: ਐਮ. ਆਰ. ਮਿੱਤਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਸੁਆਗਤੀ ਸਬਦਾਂ ਨਾਲ ਕੀਤੀ। ਉਹਨਾਂ ਸਮੂਹ ਕਾਲਜ ਸਟਾਫ ਵੱਲੋਂ ਆਪਣੇ ਵੱਲੋਂ ਕਾਲਜ ਦੀ ਡਾਇਰੈਕਟਰ ਡਾ: ਸਰਬਜੀਤ ਕੌਰ ਸੋਹਲ (ਨੈਸ਼ਨਲ ਐਵਾਰਡੀ) ਅਤੇ ਕਾਲਜ ਦੇ ਜਨਰਲ ਸਕੱਤਰ ਆਲਮਜੀਤ ਸਿੰਘ ਦਾ ਅਤੇ ਪਤਵੰਤੇ ਮਹਿਮਾਨਾਂ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਆਲਮਜੀਤ ਸਿੰਘ ਨੇ ਖਿਡਾਰੀਆਂ ਨਾਲ ਅਤੇ ਸਮੂਹ ਸਟਾਫ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਬੱਚਿਆਂ ਨੂੰ ਤੰਦਰੁਸਤ ਅਤੇ ਨਸ਼ਿਆ ਤੋਂ ਦੂਰ ਰੱਖਣ ਲਈ ਤੇ ਨਾਲ ਹੀ ਖੇਡਾਂ ਲਈ ਪ੍ਰੇਰਿਤ ਕਰਨ ਹਿੱਤ ਕਾਲਜ ਵਿਚ ਤਿੰਨ ਵਿੰਗ ਖੇਡਾਂ ਦੇ ਸ਼ੁਰੂ ਕੀਤੇ ਗਏ। ਕਾਲਜ ਵਿਚ ਹੋਈਆਂ ਪਿਛਲੇ ਦਿਨੀਂ ਗਤੀਵਿਧੀਆਂ ਲਈ ਵੀ ਬੱਚਿਆਂ ਨੂੰ ਪ੍ਰੋਗਰਾਮ ਦੇ ਅੰਤ ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਨਤੀਜਾ ਕ੍ਰਮਵਾਰ ਪਹਿਲਾਂ ਸਥਾਨ ਰਿਹਾ ਜੇਤੂ ਟੀਮ ਨੂੰ ਪਹਿਲੇ ਸਥਾਨ ਨੂੰ 5100 ਰੁ: ਇਨਾਮ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 3100 ਰੁ: ਇਨਾਮ ਅਤੇ ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 2100 ਰੁ: ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਪਹਿਲੇ ਸਥਾਨ ਤੇ ਰਹਿਣ ਵਾਲੀ ਜੇਤੂ ਟੀਮ ਨੂੰ ਸਨਮਾਨ ਚਿੰਨ੍ਹ ਵਜੋਂ ਕਬੱਡੀ ਕੱਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੂਰੇ ਮੈਚ ਦੇ ਦੌਰਾਨ ਇਲਾਕੇ ਦੇ ਲੋਕਾਂ ਨੇ ਵੀ ਕਬੱਡੀ ਮੈਚ ਦੇਖਣ ਲਈ ਸਮੂਲੀਅਤ ਕੀਤੀ ਅਤੇ ਉਹਨਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆਂ। ਇਸ ਤਰ੍ਹਾਂ ਪ੍ਰੋਗਰਾਮ ਦਾ ਅੰਤ ਬੜਾ ਹੀ ਵਧੀਆਂ ਕੀਤਾ ਗਿਆ ਤੇ ਵਧੀਆਂ ਢੰਗ ਨਾਲ ਨੇਪਰੇ ਚੜ੍ਹਿਆ। ਇਸ ਮੌਕੇ ਤੇ ਕਰਤਾਰ ਸਿੰਘ, ਰਘੁਬੀਰ ਸਿੰਘ ਮਾਨ, ਸੁੱਚਾ ਸਿੰਘ,ਸੂਰਤਾ ਸਿੰਘ ਸਰਪੰਚ, ਬਹਾਲ ਸਿੰਘ, ਪ੍ਰੋ: ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਮਾਸਟਰ, ਗੁਰਨਾਮ ਸਿੰਘ ਬੋੜਾਵਾਲ, ਪਰਸ਼ੋਤਮ ਸਿੰਘ ਧਲੇਵਾਂ, ਗੁਰਵਿੰਦਰ ਸਿੰਘ ਬੀਰੋਕੇ ਕਲਾਂ, ਗੁਰਮੀਤ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ ਮਾਸਟਰ, ਕਰਤਾਰ ਸਿੰਘ ਅਤੇ ਰਘੁਬੀਰ ਸਿੰਘ ਮਾਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *