ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਦਿ ਪੀਪਲਜ਼ ਫਰਸਟ ਨੇ ਮੋਗਾ ਦੇ ਪਿੰਡ ਦੌਲਤਪੁਰਾ ‘ਚ ਲਗਾਏ ਬੂਟੇ

ਦਿ ਪੀਪਲਜ਼ ਫਰਸਟ ਨੇ ਮੋਗਾ ਦੇ ਪਿੰਡ ਦੌਲਤਪੁਰਾ ‘ਚ ਲਗਾਏ ਬੂਟੇ

ਵਿਧਾਇਕ ਹਰਜੋਤ ਕਮਲ ਨੇ ਕੀਤੀ ਮੁਹਿੰਮ ਦੀ ਸ਼ਲਾਘਾ, ਬੂਟਿਆਂ ਨੁੰ ਆਪਣੇ ਬੱਚਿਆਂ ਦੀ ਤਰ੍ਹਾਂ ਸੰਭਾਲਣ ਲੋਕ:  ਦੀਵਾਨ

ਨਿਊਯਾਰਕ / ਮੋਗਾ, 24 ਜੁਲਾਈ ( ਰਾਜ ਗੋਗਨਾ )—ਬੀਤੇ ਦਿਨ ਦਿ ਪੀਪਲਜ਼ ਫਰਸਟ ਐਨਜੀਓ ਵੱਲੋਂ ਵਾਤਾਵਰਨ ਬਚਾਉਣ ਦੀ ਦਿਸ਼ਾ ‘ਚ ਵੱਖ ਵੱਖ ਥਾਵਾਂ ‘ਤੇ ਬੂਟੇ ਲਗਾਉਣ ਦੀ ਮੁਹਿੰਮ ਜ਼ਾਰੀ ਹੈ। ਇਸ ਦਿਸ਼ਾ ਹੇਠ, ਐਨਜੀਓ ਵੱਲੋਂ ਫਾਉਂਡਰ ਚੇਅਰਮੈਨ ਪੰਜਾਬ ਕਾਂਗਰਸ ਜਨਰਲ ਸਕੱਤਰ ਪਵਨ ਦੀਵਾਨ ਦੀ ਅਗਵਾਈ ਹੇਠ ਮੋਗਾ ਦੇ ਪਿੰਡ ਦੋਲਤਪੁਰਾ ‘ਚ ਬੂਟੇ ਲਗਾਏ ਗਏ। ਜਿਥੇ ਵਿਸ਼ੇਸ਼ ਤੌਰ ‘ਤੇ ਸਥਾਨਕ ਵਿਧਾਇਕ ਹਰਜੋਤ ਕਮਲ ਨੇ ਸ਼ਿਰਕਤ ਕੀਤੀ। ਸੈਂਕੜਾਂ ਦੀ ਗਿਣਤੀ ਵਿੱਚ ਪਿੰਡ ਦੇ ਲੋਕਾਂ ਨੇ ਮੁਹਿੰਮ ਵਿਚ ਹਿੱਸਾ ਲਿਆ, ਜਿਥੇ 500 ਬੂਟੇ ਲੋਕਾਂ ਵਿਚਾਲੇ ਵੰਡੇ।
ਇਸ ਦੌਰਾਨ ਵਿਧਾਇਕ ਨੇ ਕਿਹਾ ਕਿ ਐਨਜੀਓ ਵੱਲੋਂ ਵਾਤਾਵਰਨ ਬਚਾਉਣ ਦੀ ਦਿਸ਼ਾ ‘ਚ ਚਲਾਈ ਜਾ ਰਹੀ ਬੂਟੇ ਲਗਾਉਣ ਦੀ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਲਈ ਬਹੁਤ ਅਹਿਮ ਹਨ, ਕਿਉਂਕਿ ਮੌਜ਼ੂਦ ਸਮੇਂ ‘ਚ ਰੁੱਖਾਂ ਨੂੰ ਲਗਾਤਾਰ ਕੱਟਣਾ ਤੇ ਵੱਧ ਰਿਹਾ ਪ੍ਰਦੂਸ਼ਣ ਕਈ ਬਿਮਾਰੀਆਂ ਦਾ ਕਾਰਨ ਬਣ ਚੁੱਕਾ ਹੈ। ਉਨ੍ਹਾਂ ਨੇ ਟੀਮ ਦੇ ਮੈਂਬਰਾਂ ਨੂੰ ਉਨ੍ਹਾਂ ਵਲੋਂ ਇਸ ਮੁਹਿੰਮ ‘ਚ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜਦਕਿ ਦੀਵਾਨ ਨੇ ਕਿਹਾ ਕਿ ਦੇਸ਼ ਦੀ ਕਰੀਬ 125 ਕਰੋੜ ਅਬਾਦੀ ਨੂੰ ਆਪਣੇ ਜੀਵਨ ‘ਚ ਰੁੱਖਾਂ ਦਾ ਮਹੱਤਵ ਸਮਝਣਾ ਹੋਵੇਗਾ, ਤਾਂ ਹੀ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੱਚ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਨਾਂਮ ‘ਤੇ ਸੜਕਾਂ ਕੱਢਿਓਂ ਰੁੱਖ ਕੱਟਣਾ ਜ਼ਾਰੀ ਹੈ ਤੇ ਉਨ੍ਹਾਂ ਦੇ ਬਦਲੇ ਬੂਟੇ ਬਹੁਤ ਘੱਟ ਗਿਣਤੀ ‘ਚ ਲੱਗਦੇ ਹਨ, ਜਿਨ੍ਹਾਂ ਨੂੰ ਵੱਧਣ ‘ਚ ਕਈ ਸਾਲ ਲੱਗ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬੂਟਿਆਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲਣ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ ਦੀਵਾਨ ਨੇ ਅੱਜ ਦੀ ਮੁਹਿੰਮ ‘ਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਨਰੇਸ਼ ਪੁਰੀ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਵੀ ਗਰੇਵਾਲ, ਮਨਿੰਦਰਪਾਲ ਸਿੰਘ ਗੁਗਲਾਨੀ, ਗੁਲਸ਼ਨ ਕੁਮਾਰ, ਗੁਰਜੰਟ ਮਾਨ, ਰਾਜ ਕੁਮਾਰ, ਲਲਿਤ ਕੁਮਾਰ, ਰਮੇਸ਼ ਕੁਮਾਰ ਪੁਰੀ, ਗੁਲਸ਼ਨ ਗਾਬਾ, ਪ੍ਰੇਮ ਪੁਰੀ, ਗੁਰਪਾਲ ਸਿੰਘ ਸੰਧੂ, ਜਸਵੰਤ ਸਿੰਘ ਜੱਸਾ ਮੈਂਬਰ, ਪ੍ਰੀਤਮ ਸਿੰਘ ਸਰਪੰਚ, ਅੰਗਰੇਜ ਸਿੰਘ ਮੈਂਬਰ, ਭਿੰਦਰ ਸਿੰਘ ਗਰੇਵਾਲ, ਰੋਸ਼ਨ ਲਾਲ, ਜੋਗਿੰਦਰ ਸਿੰਘ ਬਰਾੜ ਮੈਂਬਰ, ਮੋਹਿੰਦਰ ਪਾਲ ਹਾਂਡਾ, ਡਾ ਕੇਵਲ ਸਿੰਘ, ਰਾਜ ਕੁਮਾਰ ਰਾਜਾ ਮੈਂਬਰ, ਕੇਵਲ ਕ੍ਰਿਸ਼ਨ ਮਾਸਟਰ ਆਦਿ ਮੌਜ਼ੂਦ ਰਹੇ।

Leave a Reply

Your email address will not be published. Required fields are marked *

%d bloggers like this: