ਦਿੱਲੀ ਹਾਈਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ਼ ਕਰਵਾਉਣ ਲਈ ਜੇਲ ਪ੍ਰਸ਼ਾਸ਼ਨ ਨੂੰ ਦਿੱਤੇ ਹੁਕਮ

ss1

ਦਿੱਲੀ ਹਾਈਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ਼ ਕਰਵਾਉਣ ਲਈ ਜੇਲ  ਪ੍ਰਸ਼ਾਸ਼ਨ ਨੂੰ ਦਿੱਤੇ ਹੁਕਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਦਿੱਲੀ ਦੀ ਤਿਹਾਡ਼ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਹਵਾਰਾ ਦੀ ਰੀਡ਼ ਦੀ ਹੱਡੀ ਦੇ ਇਲਾਜ਼ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ੳੇਨ੍ਹਾਂ ਦਾ ਇਲਾਜ਼ ਕਰਵਾਉਣ ਲਈ ਤਿਹਾਡ਼ ਜੇਲ ਪ੍ਰਸ਼ਾਸ਼ਨ ਨੂੰ ਹੁਕਮ ਦਿੱਤੇ ਹਨ।
ਐਡਵੋਕੇਟ ਕੁਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਹਾਈਕੋਰਟ ਨੇ ਜੇਲ ਪ੍ਰਸ਼ਾਸ਼ਨ ਨੂੰ ਦਿੱਤੇ ਹੁਕਮਾਂ ਵਿੱਚ ਕਿਹਾ ਹੈ ਕਿ ਭਾਈ ਹਵਾਰਾ ਨੂੰ ਤੁਰੰਤ ਵੀਲ ਚੇਅਰ, ਫਜ਼ੀਓੁਥਰੈਪਿਸਟ ਅਤੇ ਅੰਗਰੇਜ਼ੀ ਟਾਇਲਟ ਸੀਟ ਮੁਹੱਈਆ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਫਿਜ਼ੀਓੁਥਰੈਪੀ ਕਰਵਾਈ ਜਾਵੇ ਅਤੇ ਉਨ੍ਹਾਂ ਦਾ ਠੀਕ ਢੰਗ ਨਾਲ ਇਲਾਜ਼ ਕਰਵਾਇਆ ਜਾਵੇ।
ਭਾਈ ਹਵਾਰਾ ਨੂੰ ਲੰਬੇ ਸਮੇਂ ਤੋਂ ਪਿੱਠ ਦਾ ਦਰਦ ਹੋਣ ਦੇ ਬਾਵਜੂਦ ਵੀ ਜੋ ਤਿਹਾਡ਼੍ਹ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ ਉਸ ਸਬੰਧੀ ਸਿੱਖ ਰਿਲੀਫ਼ ਯੂਕੇ ਵੱਲੋਂ ਕੀਤੇ ਗਏ ਕੇਸ ਵਿੱਚ ਅੱਜ ਦਿੱਲੀ ਹਾਈਕੋਰਟ ਨੇ ਇਹ ਹੁਕਮ ਸੁਣਾਇਆ ਹੈ।
ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਵਕੀਲ ਕੇ[ ਟੀ ਐਸ ਤੁਲਸੀ ਜੋ ਕੇ ਸਿੱਖ ਰਿਲੀਫ ਵੱਲੋਂ ਨੀਅਤ ਕੀਤੇ ਗਏ ਸਨ, ਉਹ ਅੱਜ ਵਿਦੇਸ਼ ਵਿੱਚ ਸਨ, ਜਿਸ ਕਰਕੇ ਉਹਨਾਂ ਦੇ ਸੀਨੀਆਰ ਵਕੀਲ ਗੌਰਵ ਭਾਰਗਵ ਅਤੇ ਜੂਨੀਆਰ ਨਮਨਦੀਪ ਸਿੰਘ ਮਾਟਾ ਪੇਸ਼ ਹੋਏ ਅਤੇ ਉਹਨਾਂ ਨੇ ਆਪਣਾ ਪੱਖ ਅਦਾਲਤ ਅੱਗੇ ਰੱਖਿਆ ।
ਇਸ ਦੌਰਾਨ ਸਿੱਖ ਰਿਲੀਫ ਦੇ ਵਲੰਟੀਅਰ ਭਾਈ ਪ੍ਰਮਿੰਦਰ ਸਿੰਘ ਅਮਲੋਹ ਅਦਾਲਤੀ ਕਾਰਵਾਈ ਦੇ ਸਬੰਧ ਵਿੱਚ ਦਿੱਲੀ ਹਾਈਕੋਰਟ ਵਿੱਚ ਹਾਜ਼ਰ ਸਨ ।
ਜ਼ਿਕਰਯੋਗ ਹੈ ਕਿ ਭਾਈ ਹਵਾਰਾ ਦੇ ਇਲਾਜ਼ ਸਬੰਧੀ ਮਾਮਲੇ ਦੀ 22 ਅਕਤੂਬਰ ਨੂੰ ਸੁਣਵਾਈ ਦੌਰਾਨ ਸ਼ੋਸ਼ਲ ਮੀਡੀਆ ‘ਤੇ ਕਈ ਪਾਸਿਓਂ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਕਿ ਅਦਾਲਤ ਵੱਲੋਂ ਕੇਸ ਖਤਮ ਕਰ ਦਿੱਤਾ ਗਿਆ ਹੈ । ਜਥੇਦਾਰ ਭਾਈ ਹਵਾਰਾ ਦੇ ਕੇਸਾਂ ਦੀ ਪੈਰਵਾਈ ਨਹੀਂ ਹੋ ਰਹੀ ਤੇ ਵਕੀਲ ਪੇਸ਼ੀਆਂ ਤੇ ਨਹੀਂ ਪਹੁੰਚਦੇ ਆਦਿ । ਅੱਜ ਦਿੱਲੀ ਹਾਈਕੋਰਟ ਨੇ ਉਕਤ ਹੁਕਮ ਦਿੰਦਿਆਂ ਕੇਸ ਖਤਮ ਕਰ ਦਿੱਤਾ ਹੈ।
ਸਿੱਖ ਰਿਲੀਫ਼ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਭਾਈ ਹਵਾਰਾ ਦੀ ਪੰਜਾਬ ਵਾਪਸੀ, ਕੇਸਾਂ ਦੇ ਜਲਦੀ ਨਿਪਟਾਰੇ ਲਈ ਹਾਈਕੋਰਟ ਦੇ ਨਾਮਵਰ ਵਕੀਲ ਆਰ[ ਐੱਸ ਬੈਂਸ ਵੱਲੋਂ ਪਟੀਸ਼ਨਾਂ ਪਾਈਆਂ ਗਈਆਂ ਹਨ।ਸ਼ੋਸ਼ਲ ਮੀਡੀਆ ‘ਤੇ ਚਰਚਾ ਸੀ ਕਿ ਹਵਾਰਾ ਖਿਲਾਫ ਅਜੇ 30-35 ਕੇਸ ਬਕਾਇਆ ਪਏ ਹਨ। ਤਿਹਾਡ਼ ਜੇਲ ਦੇ ਅਧਿਕਾਰੀਆਂ (ਜਿੱਥੇ ਭਾਈ ਹਵਾਰਾ ਨਜ਼ਰਬੰਦ ਹਨ) ਵੱਲੋਂ ਵੀ ਬਕਾਇਆ ਕੇਸਾਂ ਦਾ ਵੇਰਵਾ ਮੰਗਣ ‘ਤੇ ਇੱਕ ਲੰਮੀ ਸੂਚੀ ਦੇ ਦਿੱਤੀ ਜਾਂਦੀ ਸੀ, ਜੋ ਕਿ ਪੁਲਿਸ ਵੱਲੋਂ ਤਿਆਰ ਕੇ ਜਾਅਲੀ ਵਰੰਟਾਂ ਕਰਕੇ ਬਣੀ ਸੀ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਹਰਿਆਣਾ ਅਤੇ ਦਿੱਲੀ ਸਰਕਾਰ ਨੇ ਹਾਈਕੋਰਟ ਨੂੰ ਦਿੱਤੇ ਆਪਣੇ ਜਵਾਬ ਵਿੱਚ ਦੱਸਿਆ ਸੀ ਕਿ ਭਾਈ ਹਵਾਰਾ ਖਿਲਾਫ ਉਨ੍ਹਾਂ ਕੋਲ ਕੋਈ ਬਕਾਇਆ ਕੇਸ ਨਹੀਂ ਹੈ।ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ ਭਾਈ ਹਵਾਰਾ ਖਿਲਾਫ ਤਕਰੀਬਲ 7 ਕੇਸ ਬਕਾਇਆ ਹਨ।

Share Button

Leave a Reply

Your email address will not be published. Required fields are marked *