ਦਿੱਲੀ ਸੀਰਿਅਲ ਬਲਾਸਟ ਮਾਮਲੇ ਵਿਚ ਬੀਟੀਕੇਐਫ ਮੁੱਖੀ ਨੂੰ ਅਦਾਲਤ ਅੰਦਰ ਪੇਸ਼ ਨਹੀ ਕੀਤਾ

ਦਿੱਲੀ ਸੀਰਿਅਲ ਬਲਾਸਟ ਮਾਮਲੇ ਵਿਚ ਬੀਟੀਕੇਐਫ ਮੁੱਖੀ ਨੂੰ ਅਦਾਲਤ ਅੰਦਰ ਪੇਸ਼ ਨਹੀ ਕੀਤਾ
ਵਕੀਲ ਸ ਪਰਮਜੀਤ ਸਿੰਘ ਨੇ ਕ੍ਰਾਸਿੰਗ ਵਿਚ ਸਰਕਾਰੀ ਗਵਾਹ ਨੂੰ ਝੂਠਾ ਸਾਬਿਤ ਕੀਤਾ

ਨਵੀਂ ਦਿੱਲੀ 5 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਭਿੰਡਰਾਵਾਲਾ ਟਾਈਗਰ ਫੌਰਸ ਮੁੱਖੀ ਭਾਈ ਰਤਨਦੀਪ ਸਿੰਘ ਉਰਫ ਜਿੰਦਰ ਨੂੰ ਪੰਜਾਬ ਪੁਲਿਸ ਵਲੋਂ ਅਜ ਜੱਜ ਸੁਰੇਸ਼ ਕੁਮਾਰ ਅਰੋੜਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਨੰ 375/99 ਧਾਰਾ 307/427/3/4/5/34ਅਤੇ 137 ਏ ਦੇ ਅਧੀਨ ਪੇਸ਼ ਨਹੀ ਕੀਤਾ ਗਿਆ । ਪਿਛਲੀ ਪੇਸ਼ੀ ਤੇ ਅਦਾਲਤ ਅੰਦਰ ਸਰਕਾਰੀ ਗਵਾਹ ਨੇ ਭਾਈ ਰਤਨਦੀਪ ਸਿੰਘ ਦੀ ਪਹਿਚਾਣ ਕੀਤੀ ਸੀ ਤੇ ਅਜ ਉਸ ਦੀ ਕ੍ਰਾਸਿੰਗ ਕਰਦਿਆਂ ਵਕੀਲ ਸ ਪਰਮਜੀਤ ਸਿੰਘ ਨੇ ਸਰਕਾਰੀ ਗਵਾਹ ਨੂੰ ਝੂਠਾ ਸਾਬਿਤ ਕਰ ਦਿਤਾ ਅਤੇ ਇਸ ਦੇ ਨਾਲ ਹੀ ਇਕ ਹੋਰ ਗਵਾਹ ਵੀ ਪੇਸ਼ ਹੋਇਆ ਸੀ ਪਰ ਉਸ ਸਮੇਂ ਧਮਾਕੇ ਵਿਚ ਨੁਕਸਾਨੇ ਗਏ ਵਾਹਨ ਨੂੰ ਨਾਲ ਲੈ ਕੇ ਹਾਜਿਰ ਨਾ ਹੋਣ ਕਰਕੇ ਉਸਦੀ ਗਵਾਹੀ/ਕ੍ਰਾਸਿੰਗ ਨਹੀ ਹੋ ਸਕੀ ।
ਪੇਸ਼ੀ ਉਪਰੰਤ ਭਾਈ ਰਤਨਦੀਪ ਸਿੰਘ ਦੇ ਵਕੀਲ ਸ ਪਰਮਜੀਤ ਸਿੰਘ ਨੇ ਪ੍ਰੈਸ ਨਾਲ ਗਲਬਾਤ ਦੌਰਾਨ ਦਸਿਆ ਕਿ ਸਰਕਾਰੀ ਗਵਾਹ ਜਿਸ ਨੂੰ ਇਹ ਵੀ ਨਹੀ ਪਤਾ ਕਿ ਰਤਨਦੀਪ ਸਿੰਘ ਜੋ ਕਿ ਤਕਰੀਬਨ ਸਵਾ ਛੇ ਫੁਟ ਲੰਮਾ ਨੋਜੁਆਨ ਹੈ ਉਹ ਉਸਨੂੰ ਮਾਮਲੇ ਦੇ ਮੁੱਖ ਸਾਜਿਸ਼ਕਰਤਾ ਸ਼ੇਰ ਸਿੰਘ ਸ਼ੇਰਾ ਜੋ ਕਿ ਤਕਰੀਬਨ ਸਾਢੇ ਪੰਜ ਫੁੱਟ ਦਾ ਸੀ ਉਸ ਤੋਂ ਵੀ ਛੋਟਾ ਦਸ ਰਿਹਾ ਸੀ ਅਤੇ ਦੋ ਤਿੰਨ ਹੋਰ ਵੱਖ ਵੱਖ ਸੁਆਲਾਂ ਦੇ ਜੁਆਬ ਗਲਤ ਦੇ ਰਿਹਾ ਸੀ ਜਿਸ ਸੁਣ ਕੇ ਜੱਜ ਸਾਹਿਬ ਨੇ ਮੰਨਿਆ ਕਿ ਗਵਾਹ ਨੂੰ ਮਾਮਲੇ ਬਾਰੇ ਕੂਝ ਨਹੀ ਪਤਾ ਤੇ ਉਹ ਝੂਠੀ ਗਵਾਹੀ ਦੇ ਰਿਹਾ ਹੈ । ਅਜ ਅਦਾਲਤ ਅੰਦਰ ਤਕਰੀਬਨ ਡੇਢ ਘੰਟੇ ਤੋਂ ਵੱਧ ਮਾਮਲੇ ਚਲਿਆ ਤੇ ਹੁਣ ਮਾਮਲੇ ਨੂੰ ਜਲਦ ਖਤਮ ਕਰਨ ਲਈ ਮਾਮਲੇ ਦੀ ਸੁਣਵਾਈ ਲਈ 7 ਅਤੇ 8 ਜਨਵਰੀ ਰਖਿਆ ਗਈਆਂ ਹਨ ।

Share Button

Leave a Reply

Your email address will not be published. Required fields are marked *

%d bloggers like this: