Tue. Aug 20th, 2019

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰੇਗੀ : ਮਨਜਿੰਦਰ ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰੇਗੀ : ਮਨਜਿੰਦਰ ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐਸ. ਜੀ. ਐਮ. ਸੀ.) 1984 ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰੇਗੀ। ਇਹ ਪ੍ਰਗਟਾਵਾ ਡੀ. ਐਸ. ਜੀ. ਐਮ. ਸੀ. ਦੇ ਜਨਰਲ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਸੱਜਣ ਕੁਮਾਰ ਨੂੰ ਤੁਰੰਤ ਜਮਾਨਤ ਨਾ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਸ਼੍ਰੀ ਸਿਰਸਾ ਨੇ ਕਿਹਾ ਕਿ ਦੋਸ਼ੀ ਬਹੁਤ ਹੀ ਉਚ ਤਾਕਤ ਤੇ ਪ੍ਰਭਾਵ ਰੱਖਣ ਵਾਲਾ ਆਗੂ ਹੈ, ਜਿਸ ਨੇ 34 ਸਾਲ ਤੱਕ ਕਾਨੂੰਨ ਦਾ ਮਖੌਲ ਉਡਾਇਆ ਅਤੇ ਉਸ ਨੂੰ ਉਮਰ ਕੈਦ ਦੇਣ ਲੱਗਿਆਂ ਹਾਈਕੋਰਟ ਨੇ ਵੀ ਉਸ ਦੇ ਸਿਆਸੀ ਪ੍ਰਭਾਵ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਡੀ. ਐਸ. ਜੀ. ਐਮ. ਸੀ. 6 ਹਫਤਿਆਂ ਬਾਅਦ ਹੋਣ ਵਾਲੀ ਉਸ ਦੀ ਜਮਾਨਤ ਅਰਜੀ ‘ਤੇ ਸੁਣਵਾਈ ਦੌਰਾਨ ਉਸ ਨੂੰ ਜਮਾਨਤ ਦੇਣ ਦਾ ਪੁਰਜ਼ੋਰ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਜਮਾਨਤ ਦੇ ਦਿੱਤੀ ਗਈ ਤਾਂ ਉਹ ਨਾ ਸਿਰਫ ਆਪਣੇ ਕੇਸ ਨੂੰ ਪ੍ਰਭਾਵਿਤ ਕਰੇਗਾ, ਬਲਕਿ ਸਿੱਖ ਕਤਲੇਆਮ ਨਾਲ ਸਬੰਧਤ ਹੋਰ ਕੇਸ ਜਿਹੜੇ ਸੁਣਵਾਈ ਦੇ ਵੱਖ-ਵੱਖ ਪੜਾਅ ‘ਤੇ ਹਨ ਨੂੰ ਵੀ ਪ੍ਰਭਾਵਿਤ ਕਰਨ ਦਾ ਯਤਨ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਜਮਾਨਤ ਮਿਲ ਗਈ ਤਾਂ ਉਹ ਆਪਣੇ ਖਿਲਾਫ ਭੁਗਤੇ ਗਵਾਹਾਂ ਨੂੰ ਧਮਕਾਏਗਾ ਤੇ ਹੋਰ ਕੇਸਾਂ ਵਿਚਲੇ ਗਵਾਹਾਂ ਨੂੰ ਵੀ ਧਮਕਾਏਗਾ, ਜਿਸ ਨਾਲ ਉਹ ਕੇਸ ਕਮਜ਼ੋਰ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਜਮਾਨਤ ਮਿਲਦੀ ਹੈ ਤਾਂ ਇਸ ਨਾਲ ਹਜ਼ਾਰ ਹਾਸਲ ਕਰਨ ਦੇ ਨੇੜੇ ਪਹੁੰਚੇ ਹੋਰ ਦੋਸ਼ੀਆਂ ਨੂੰ ਹੱਲਾਸ਼ੇਰੀ ਮਿਲੇਗੀ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀ ਇਹ ਯਕੀਨੀ ਬਣਾਏਗੀ ਕਿ ਸੱਜਣ ਕੁਮਾਰ ਨੂੰ ਜਮਾਨਤ ਨਾ ਮਿਲੇ ਤੇ ਸਿੱਖ ਕਤਲੇਆਮ ਦੇ ਹੋਰ ਕੇਸਾਂ ਵਿਚ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ।

Leave a Reply

Your email address will not be published. Required fields are marked *

%d bloggers like this: