ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਦਿੱਲੀ ਸਿੱਖ ਕਤਲੇਆਮ ਵਿਚ ਉਮਰਕੈਦ ਦੇ ਸਜਾਯਾਫਤਾ ਨਰੇਸ਼ ਸਹਿਰਾਵਤ ਨੂੰ 12 ਹਫਤੇਆਂ ਦੀ ਪੈਰੋਲ ਮਿਲੀ

ਦਿੱਲੀ ਸਿੱਖ ਕਤਲੇਆਮ ਵਿਚ ਉਮਰਕੈਦ ਦੇ ਸਜਾਯਾਫਤਾ ਨਰੇਸ਼ ਸਹਿਰਾਵਤ ਨੂੰ 12 ਹਫਤੇਆਂ ਦੀ ਪੈਰੋਲ ਮਿਲੀ

ਹਵਾਰਾ, ਲਾਹੋਰਿਆ ਸਣੇ ਸਾਰੇ ਸਿੱਖ ਬੰਦੀ ਸਿੰਘਾਂ ਨੂੰ ਵੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ: ਸਰਨਾ ਅਤੇ ਜੀਕੇ

ਨਵੀਂ ਦਿੱਲੀ 1 ਜੂਨ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਏ ਨਵੰਬਰ 1984 ਵਿਚ ਸਿੱਖ ਕਤਲੇਆਮ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਨਰੇਸ਼ ਸਹਿਰਾਵਤ ਵਲੋਂ ਲਗਾਈ ਗਈ ਮੈਡੀਕਲ ਗਰਾਉਂਡ ਤੇ ਜਮਾਨਤ ਦੀ ਅਪੀਲ ਤੇ ਅਜ ਹਾਈ ਕੋਰਟ ਨੇ ਵੀਡੀਓ ਕਾਨਫ੍ਰੇਸਿੰਗ ਰਾਹੀ ਸੁਣਵਾਈ ਕਰਦਿਆਂ ਉਸ ਨੂੰ ਪੱਚੀ ਹਜ਼ਾਰ ਦੇ ਨਿਜੀ ਮੁਚਲਕੇ ਤੇ ਬਾਰਾਂ ਹਫਤੇਆਂ ਦੀ ਪੇਰੋਲ ਦੇ ਦਿੱਤੀ ਹੈ । ਜ਼ਿਕਰਯੋਗ ਹੈ ਕਿ ਬੀਤੇ ਹਫਤੇ ਹਾਈ ਕੋਰਟ ਅੰਦਰ ਨਰੇਸ਼ ਦੀ ਮੈਡੀਕਲ ਰਿਪੋਰਟ ਜਮਾ ਕਰਵਾਈ ਗਈ ਸੀ ਜਿਸ ਤੇ ਅਜ ਜੱਜ ਸਾਹਿਬ ਨੇ ਸੁਣਵਾਈ ਕਰਦਿਆਂ ਉਕਤ ਫੈਸਲਾ ਦਿੱਤਾ ਹੈ ।

ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਅਸੀ ਇਸ ਦਾ ਸਖਤ ਵਿਰੋਧ ਕਰਦੇ ਹਾਂ ਕਿ ਉਮਰਕੈਦ ਦੇ ਦੋਸ਼ੀ ਨੂੰ ਪੈਰੋਲ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਜੇਕਰ ਅਦਾਲਤਾਂ ਇਨ੍ਹਾਂ ਵਰਗੇਆਂ ਨੂੰ ਪੈਰੋਲਾਂ ਦੇ ਸਕਦੀ ਹੈ ਤਾਂ ਸਾਡੇ ਬੰਦੀ ਸਿੰਘਾਂ ਨੂੰ ਕਿਉਂ ਨਹੀ..? ਉਨ੍ਹਾਂ ਕਿਹਾ ਕਿ ਇਹ ਤਾਂ ਹੁਣੇ ਹੀ ਜੇਲ੍ਹ ਅੰਦਰ ਬੰਦ ਹੋਏ ਹਨ ਤੇ ਪੈਰੋਲ ਮਿਲਣੀ ਵੀ ਸ਼ੁਰੂ ਹੋ ਗਈ ਹੈ ਜਦਕਿ ਸਾਡੇ ਬੰਦੀ ਸਿੰਘ ਅਪਣੀ ਜਵਾਨੀ ਜੇਲ੍ਹਾਂ ਅੰਦਰ ਨਿਕਾਲ ਚੁੱਕੇ ਹਨ । ਜੀਕੇ ਨੇ ਕਿਹਾ ਕਿ ਅਸੀ ਬਹੁਤ ਮਿਹਨਤ ਕਰਕੇ ਇਸਨੂੰ ਜੇਲ੍ਹ ਭਿਜਵਾਇਆ ਸੀ ਪਰ ਅਜ ਸਾਡੀ ਕੀਤੀ ਮਿਹਨਤ ਮੌਜੂਦਾ ਨਿਜ਼ਾਮ ਕਰਕੇ ਖਰਾਬ ਹੋ ਗਈ ਹੈ । ਦਿੱਲੀ ਕਮੇਟੀ ਦੇ ਲੀਗਲ ਸੈਲ ਦੇ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਕਿਹਾ ਕਿ ਜੇਕਰ ਨਰੇਸ਼ ਨੂੰ ਮੈਡਿਕਲ ਰਿਪੋਰਟ ਅਨੁਸਾਰ ਇਲਾਜ਼ ਦੀ ਜਰੂਰਤ ਸੀ ਅਤੇ ਕੋਰਟ ਵਲੋਂ ਤਥਾਂ ਦੀ ਪੁਸ਼ਟੀ ਕੀਤੀ ਗਈ ਸੀ ਤਾਂ ਕਨੂੰਨ ਅਨੁਸਾਰ ਉਸਨੂੰ ਦਿੱਲੀ ਪੁਲਿਸ ਦੀ ਗਿਗਰਾਨੀ ਹੇਠ ਸਰਕਾਰੀ ਅਸਪਤਾਲ ਵਿਚ ਇਲਾਜ਼ ਕਰਵਾਣ ਦੀ ਇਜਾਜਤ ਦਿੱਤੀ ਜਾਣੀ ਚਾਹੀਦੀ ਸੀ ਨਾ ਕਿ ਨਿਜ਼ੀ ਤੌਰ ਤੇ ਖੁਲੀ ਛੁੱਟ, ਜਿਸ ਨਾਲ ਉਹ ਸਰਕਾਰੀ ਨਜਰਸ਼ਾਨੀ ਹੇਠ ਰਹਿੰਦਾ । ਉਨ੍ਹਾਂ ਕਿਹਾ ਕਿ ਇਤਨੀ ਲੰਮੀ ਪੈਰੋਲ ਨਾਲ ਉਹ ਕੇਸ ਨੂੰ ਵਿਗਾੜ ਸਕਦਾ ਹੈ ਤੇ ਵਿਦੇਸ਼ ਵੀ ਜਾ ਸਕਦਾ ਹੈ, ਜੇਕਰ ਇਸ ਤਰ੍ਹਾਂ ਹੋ ਗਿਆ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ..?

ਧਿਆਨਦੇਣ ਯੋਗ ਹੈ ਕਿ ਇਹ ਉਹ ਕੇਸ ਹੈ ਜਿਸ ਵਿਚ ਪਟਿਆਲਾ ਹਾਉਸ ਅਦਾਲਤ ਨੇ ਨਵੰਬਰ 2018 ਵਿੱਚ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਅਤੇ ਯਸ਼ਪਾਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ । ਦੋਵਾਂ ਨੂੰ 1984 ਵਿੱਚ ਦਿੱਲੀ ਦੇ ਮਹਿਪਾਲਪੁਰ ਖੇਤਰ ਵਿੱਚ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਨੂੰ ਮਾਰਨ ਦੇ ਦੋਸ਼ ਹੇਠ ਦੋਸ਼ੀ ਠਹਿਰਾਇਆ ਗਿਆ ਸੀ । ਸੰਗਤ ਸਿੰਘ, ਸੰਤੋਖ ਸਿੰਘ, ਕੁਲਦੀਪ ਸਿੰਘ ਅਤੇ ਤ੍ਰਿਲੋਕ ਸਿੰਘ ਦਾ ਬਾਕੀ ਪਰਿਵਾਰ ਹੁਣ ਪੰਜਾਬ ਦੇ ਪਿੰਡ ਡਰੋਲੀ ਵਿਚ ਰਹਿ ਰਿਹਾ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: