ਦਿੱਲੀ ਵਿੱਚ ਸੱਚ ਦੀ ਜਿੱਤ ਹੋਈ-ਡਾ.ਰਵਜੋਤ

ਦਿੱਲੀ ਵਿੱਚ ਸੱਚ ਦੀ ਜਿੱਤ ਹੋਈ-ਡਾ.ਰਵਜੋਤ

ਹੁਸ਼ਿਆਰਪੁਰ 24 ਮਾਰਚ (ਤਰਸੇਮ ਦੀਵਾਨਾ)- ਦਿੱਲੀ ਦੀ ਮਾਨਯੋਗ ਹਾਈਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਵਿਧਾਇਕਾਂ ਦੇ ਅਹੁੱਦੇ ਬਹਾਲ ਕਰਨਾ ਸੱਚ ਦੀ ਜਿੱਤ ਹੈ, ਉਕਤ ਪ੍ਰਗਟਾਵਾ ਆਪ ਦੇ ਜਨਰਲ ਸਕੱਤਰ ਪੰਜਾਬ ਡਾ. ਰਵਜੋਤ ਵੱਲੋਂ ਇੱਥੇ ਆਪਣੇ ਦਫਤਰ ਵਿਚ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਉੱਪਰ ਪੁੱਜੇ ਆਪ ਆਗੂ ਸੁਲੱਖਣ ਸਿੰਘ ਜੱਗੀ ਵੱਲੋਂ ਡਾ. ਰਵਜੋਤ ਤੇ ਦੂਸਰੇ ਪਾਰਟੀ ਆਗੂਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਸਮੇਂ ਡਾ. ਰਵਜੋਤ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਾਣਬੁੱਝ ਕੇ ਦਿੱਲੀ ਦੀ ਆਪ ਸਰਕਾਰ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਉਹ ਆਪਣੇ ਇਸ ਮਕਸਦ ਵਿਚ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਜਿੱਤ ਆਖਿਰ ਸੱਚਾਈ ਦੀ ਹੀ ਹੁੰਦੀ ਹੈ। ਇਸ ਸਮੇਂ ਪ੍ਰਿੰਸੀਪਲ ਬਲਦੇਵ ਸਿੰਘ, ਮਲਕੀਤ ਸਿੰਘ, ਪ੍ਰਗਟ ਸਿੰਘ, ਦਿਲਬਾਗ ਸਿੱਧੂ, ਰਵੀ ਦੱਤ ਬਡਾਲਾ, ਤਰਲੋਕ ਸਿੰਘ, ਪਰਮਜੀਤ ਸਿੰਘ, ਹਰਸਿਮਰਨਜੀਤ ਸਿੰਘ, ਅਨੀਸ਼ ਕਮਲ, ਰਣਧੀਰ ਸਿੰਘ ਤੇ ਮਨਦੀਪ ਸਿੰਘ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: