Sat. Dec 14th, 2019

ਦਿੱਲੀ ਵਿੱਚ ਟੈਂਪੂ ਚਾਲਕ ‘ਤੇ ਪੁਲਿਸ ਤਸ਼ੱਦਦ ਖਿਲਾਫ ਅਨੰਦਪੁਰ ਸਾਹਿਬ ਦੀਆਂ ਸਿੱਖ ਜਥੇਬੰਦੀਆ ਵਿੱਚ ਰੋਸ

ਦਿੱਲੀ ਵਿੱਚ ਟੈਂਪੂ ਚਾਲਕ ‘ਤੇ ਪੁਲਿਸ ਤਸ਼ੱਦਦ ਖਿਲਾਫ ਅਨੰਦਪੁਰ ਸਾਹਿਬ ਦੀਆਂ ਸਿੱਖ ਜਥੇਬੰਦੀਆ ਵਿੱਚ ਰੋਸ
ਸ਼ਹਿਰ ‘ਚ ਰੋਸ਼ ਮਾਰਚ ਕੱਢਿਆ, ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ
ਦਿੱਲੀ ਵਿਖੇ ਵਾਪਰੀ ਘਟਨਾ ਨੇ 1984 ਦੇ ਦਿਨਾਂ ਦੀ ਯਾਦ ਤਾਜ਼ਾ ਕਰਾਈ-: ਭਾਈ ਚਾਵਲਾ

ਸ਼੍ਰੀ ਅਨੰਦਪੁਰ ਸਾਹਿਬ, 19 ਜੂਨ (ਦਵਿੰਦਰਪਾਲ ਸਿੰਘ/ ਅੰਕੁਸ਼): ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਮਾਮੂਲੀ ਵਿਵਾਦ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਬਜ਼ੁਰਗ ਸਿੱਖ ਡਰਾਈਵਰ ਤੇ ਉਸ ਦੇ ਪੁੱਤਰ ਨਾਲ ਸਰੇਆਮ ਕੁੱਟਮਾਰ ਕੀਤੀ ਗਈ। ਇਸ ਸਬੰਧੀ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਸਿੱਖ ਭਾਈਚਾਰੇ ਅਤੇ ਧਾਰਮਿਕ ਜਥੇਬੰਦੀਆ ਨੇ ਦਿੱਲੀ ਪੁਲਿਸ ਵਲੋਂ ਅੰਮ੍ਰਿਤਧਾਰੀ ਸਿੱਖ ਬਾਪ ਅਤੇ ਬੱਚੇ ਉਪਰ ਕੀਤੇ ਅਣਮਨੁੱਖੀ ਤਸ਼ੱਦਦ ਦੀ ਘੋਰ ਨਿੰਦਾ ਕੀਤੀ ਹੈ।

ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਨੇ ਸ਼ਹਿਰ ‘ਚ ਰੋਸ ਮਾਰਚ ਕੱਢਿਆ ਜੋ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਸ਼ੁਰੂ ਹੋ ਕੇ ਮੇਨ ਬਜ਼ਾਰ, ਕਮੇਟੀ ਬਜ਼ਾਰ, ਭਗਤ ਰਵੀਦਾਸ ਚੌਕ ਤੋਂ ਹੁੰਦਾ ਹੋਇਆ ਸਥਾਨਕ ਐਸਡੀਐਮ ਦਫ਼ਤਰ ਵਿਖੇ ਪਹੁੰਚ ਕੇ ਸਮਾਪਤ ਹੋਇਆ। ਉਪਰੰਤ ਐਸਡੀਐਮ ਮੈਡਮ ਕਨੂੰ ਗਰਗ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਰਦੀ ਧਾਰੀ ਜਾਂ ਹੋਰ ਵਿਅਕਤੀ ਇਸ ਢੰਗ ਨਾਲ ਕਿਸੇ ਸਿੱਖ ਦੇ ਸਤਿਕਾਰ ਜਾਂ ਸਨਮਾਨ ਨੂੰ ਸੱਟ ਨਾ ਮਾਰ ਸਕੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਆਸ ਪਾਸ ਇਲਾਕੇ ਦੀਆਂ ਸੰਗਤਾਂ ਮਹਿਸੂਸ ਕਰਦੀਆਂ ਹਨ ਕਿ ਇਸ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵਾਪਰੀ ਘਟਨਾ ਨੇ 1984 ਦੇ ਦਿਨਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਜਿੱਥੇ ਪੁਲਿਸ ਅਤੇ ਕਾਂਗਰਸੀ ਗੁੰਡਿਆਂ ਨੇ ਸਿੱਖਾਂ ਦੀ ਇਸੇ ਢੰਗ ਨਾਲ ਵਿਆਪਕ ਕਤਲੇਆਮ ਕੀਤੀ ਸੀ।

ਉਨਾਂ ਕਿਹਾ ਕਿ ਇਕ ਦਰਜਨ ਦੇ ਕਰੀਬ ਪੁਲਿਸ਼ ਕਰਮਚਾਰੀਆਂ ਵਲੋਂ ਡੰਡਿਆਂ,ਲੱਤਾ,ਮੁਕਿਆ ਨਾਲ ਬੁਰੀ ਤਰਾਂ ਕੁੱਟਮਾਰ ਕਰਨੀ ਅਤੇ ਸੜਕ ਤੇ ਘੜੀਸ ਕੇ ਖਿਚਣ ਦੀ ਜੋ ਵੀਡੀੳ ਸ਼ੋਸਲ ਮੀਡੀਆਂ ਤੇ ਵਾਇਰਲ ਹੋਈ ਹੈ ਨੂੰ ਦੇਖ ਕੇ ਸਿੱਖ ਭਾਈਚਾਰੇ ‘ਚ ਭਾਰੀ ਰੋਸ਼ ਦੀ ਲਹਿਰ ਹੈ। ਇਸ ਮੌਕੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਵਿਰਕ, ਯੂਥ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸੰਦੀਪ ਸਿੰਘ ਕਲੋਤਾ, ਸਰਕਲ ਪ੍ਰਧਾਨ ਮਾਸਟਰ ਹਰਜੀਤ ਸਿੰਘ ਅਚਿੰਤ, ਪ੍ਰਿੰਸੀਪਲ ਨਿਰੰਜਨ ਸਿੰਘ ਰਾਣਾ, ਜਥੇਦਾਰ ਸੰਤੋਖ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ ,ਪ੍ਰਿੰਸੀਪਲ ਹਰਸਿਮਰਨ ਸਿੰਘ, ਯੂਥ ਆਗੂ ਮਨਿੰਦਰ ਪਾਲ ਸਿੰਘ ਮਨੀ,ਅਨੰਦਪੁਰ ਸਾਹਿਬ ਵੈਲਫੇਅਰ ਕੌਂਸਲ ਦੇ ਦਵਿੰਦਰ ਸਿੰਘ ਰਾਣਾ, ਮਨਜੀਤ ਸਿੰਘ ਬਾਸੋਵਾਲ, ਜਥੇਦਾਰ ਰਾਮ ਸਿੰਘ, ਮਨਜਿੰਦਰ ਸਿੰਘ ਬਰਾੜ, ਜਥੇਦਾਰ ਮੋਹਨ ਸਿੰਘ ਢਾਹੇ, ਸੁਰਿੰਦਰ ਸਿੰਘ ਮਟੋਰ, ਬਘੇਲ ਸਿੰਘ ਬਾਵਾ ,ਪ੍ਰਿਤਪਾਲ ਸਿੰਘ ਗੰਢਾ ,ਨਾਟੀ ਗੁੰਬਰ ,ਮੋਹਨ ਸਿੰਘ ਕੈਂਥ ,ਤਾਰਾ ਸਿੰਘ ਬੁਰਜ, ਹਰਤੇਗਬੀਰ ਸਿੰਘ ਤੇਗੀ, ਹਰਮੀਤ ਸਿੰਘ ਗੁੰਬਰ, ਤਜਿੰਦਰ ਸਿੰਘ ਚੰਨ, ਬੀਬੀ ਜਸਵਿੰਦਰ ਕੌਰ ਸੱਗੂ , ਮਨਜੀਤ ਕੌਰ ਸਮੇਤ ਭਾਰੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਨੁਮਾਇੰਦੇ ਹਾਜ਼ਰ ਸਨ ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: