ਦਿੱਲੀ ਵਾਲਾ ਇਤਿਹਾਸ ਪੰਜਾਬ ਵਿੱਚ ਦੁਹਰਾਏਗੀ ਆਮ ਆਦਮੀ ਦੀ ਸਰਕਾਰ

ss1

ਦਿੱਲੀ ਵਾਲਾ ਇਤਿਹਾਸ ਪੰਜਾਬ ਵਿੱਚ ਦੁਹਰਾਏਗੀ ਆਮ ਆਦਮੀ ਦੀ ਸਰਕਾਰ
ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਦੀ ਮਿਲੀ ਭੁਗਤ ਤੋਂ ਪੰਜਾਬ ਦੇ ਲੋਕ ਡਾਹਢੇ ਦੁਖੀ

picture1ਤਲਵੰਡੀ ਸਾਬੋ, 24 ਅਕਤੂਬਰ (ਗੁਰਜੰਟ ਸਿੰਘ ਨਥੇਹਾ)ਆਮ ਆਦਮੀ ਪਾਰਟੀ ਦੀਆ ਨੀਤੀਆਂ ਅਤੇ ਸੋਚ ਨੂੰ ਕਬੂਲਦੇ ਹੋਏ ਪੰਜਾਬ ਦੇ ਲੋਕ ਪੰਜਾਬ ਵਿੱਚ ਵੀ ਦਿੱਲੀ ਵਿਧਾਨ ਸਭਾ ਵਾਲਾ ਇਤਹਾਸ ਦੁਹਰਾ ਕੇ ਆਪ ਦੇ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾਉਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਦਾ ਰਾਜ ਬਹਾਲ ਹੋਵੇਗਾ। ਇਹਨਾ ਸਬਦਾਂ ਦਾ ਪ੍ਰਗਟਾਵਾ ਅੱਜ ਤਖਤ ਸ੍ਰੀ ਦਮਦਮਾਂ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਆਪ ਸੁਪਰੀਮੋ ਅਤੇ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਦੱਸਣਾਂ ਬਣਦਾ ਹੈ ਕੇ ਉਹ ਅੱਜ ਬਠਿੰਡਾ ਜਾਣ ਸਮੇ ਤਖਤ ਸ੍ਰੀ ਦਮਦਮਾ ਸਾਹਿਬ ਨਤਮਤਕ ਹੋਏ ਜਿਥੇ ਉਹਨਾ ਤਖਤ ਸਾਹਿਬ ਤੇ ਪਹੁੰਚ ਕੇ ਪਾਰਟੀ ਦੀ ਜਿੱਤ ਲਈ ਅਰਦਾਸ ਕੀਤੀ ਅਤੇ ਪ੍ਰਮਾਤਮਾਂ ਦਾ ਅਸੀਰਵਾਦ ਲਿਆ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਕੇਜਰੀਵਾਲ ਨੇ ਕਿਹਾ ਕੇ ਮੁੱਦਾ ਇਹ ਨਹੀ ਕੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇ ਸਗੋ ਸਾਡਾ ਮੁੱਦਾ ਤਾਂ ਪੰਜਾਬ ਹੀ ਨਹੀ ਸਗੋ ਸਮੁਚੇ ਦੇਸ ਨਸਾ ਭ੍ਰਿਸਟਾਚਾਰ,ਗੁੱਡਾਗਰਦੀ ਖਤਮ ਕਰਕੇ ਰੋਜਗਾਰ ਦੇ ਮੌਕੇ ਤਲਾਸਣਾਂ ਅਤੇ ਬੇਰੁਜਗਾਰੀ ਖਤਮ ਕਰਕੇ ਖੁਦਕਸੀਆ ਰੋਕਣਾਂ ਅਤੇ ਲੋਕਾਂ ਨੂੰ ਖੁਸਹਾਲ ਕਰਨਾਂ ਹੈ। ਧਰਮ ਦੇ ਨਾਮ ਤੇ ਹੋ ਰਹੀ ਰਾਜਨੀਤੀ ਬਾਰੇ ਦੱਸਦਿਆਂ ਕਿਹਾ ਕੇ ਅਕਾਲੀ ਅਤੇ ਕਾਂਗਰਸ ਧਰਮ ਤੋਂ ਸੱਖਣੇ ਹਨ ਅਤੇ ਧਰਮ ਉਹਨਾਂ ਦੇ ਨਾਲ ਨਹੀ ਹੇੈ। ਇਹ ਦੋਵੇ ਪਾਰਟੀਆ ਧਰਮ ਦੇ ਨਾਮ ਤੇ ਲੜਾਈਆ ਝਗੜੇ ਕਰਵਾ ਕੇ ਇਨਸਾਨੀਅਤ ਨੂੰ ਖਤਮ ਕਰਨ ਤੇ ਤੁਲੀਆਂ ਹੋਈਆ ਹਨ ਜਿਸ ਕਰਕੇ ਧਰਮ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਹੇੈ। ਅੱਗੇ ਗੱਲਬਾਤ ਕਰਦਿਆ ਉਹਨਾ ਇਹ ਵੀ ਕਿਹਾ ਕੇ ਦਿੱਲੀ ਕੁਦਰਤ ਆਮ ਆਦਮੀ ਪਾਰਟੀ ਦੇ ਨਾਲ ਹੇੈ ਜਦੋ ਕੇ ਉਕਤ ਵਿਰੋਧੀ ਪਾਰਟੀਆਂ ਵੱਲੋਂ ਕੂੜ ਪਰਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੀਆ।
ਸ੍ਰੀ ਅਰਵਿੰਦ ਕੇਜਰੀਵਾਲ ਦੇ ਤਖਤ ਸਾਹਿਬ ਤੇ ਨਤਮਸਤਕ ਹੋਣ ਦੀ ਖਬਰ ਮਿਲਦਿਆਂ ਹੀ ਆਪ ਸਮਰਥਕਾਂ ਦੀ ਵੱਡੀ ਭੀੜ ਤਖਤ ਸਾਹਿਬ ਤੇ ਇੱਕਤਰ ਹੋ ਗਈ ਸੀ ਤਾਂ ਜੋ ਆਮ ਆਦਮੀ ਪਾਰਟੀ ਦਾ ਇਕੱਠ ਅਤੇ ਪ੍ਰਭਾਵ ਦਿਖਾਇਆ ਜਾ ਸਕੇ।
ਤਖਤ ਸਾਹਿਬ ਤੇ ਪਹੁੰਚਦਿਆ ਹੀ ਤਲਵੰਡੀ ਸਾਬੋ ਵਿਖੇ ਪ੍ਰੌਫੈਸਰ ਬਲਜਿੰਦਰ ਕੌਰ ਅਤੇ ਸਤਿੰਦਰ ਸਿੱਧੂ ਐਡਵੋਕੇਟ ਅਤੇ ਆਪ ਦੇ ਵਲੰਟੀਅਰਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਦਾ ਭਰਵਾਂ ਸਵਾਗਤ ਕੀਤਾ। ਇਥੇ ਆਪ ਦੇ ਸੁਪਰੀਮੋ ਦੇ ਆਉਣ ਤੋਂ ਪਹਿਲਾਂ ਹੀ ਸ੍ਰੀ ਜਗਮੀਤ ਬਰਾੜ ਉਹਨਾਂ ਦੀ ਉਡੀਕ ਕਰਦੇ ਦੇਖੇੇ ਗਏ ਜਿਥੇ ਆਮ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਦਾਵੇਦਾਰ ਸਮਝੇ ਜਾਦੇ ਸ੍ਰੀ ਭਗਵੰਤ ਮਾਨ ,ਜਰਨੈਲ ਸਿੰਘ ਐਮ ਐਲ ਏ ,ਸ੍ਰੀ ਤਰਸੇਮ ਸਿੰਗਲਾਂ ,ਜਗਦੇਵ ਸਿੰਘ ਯੁਆਇੰਟ ਸੂਬਾ ਸੈਕਟਰੀ ਕਿਸਾਨ ਅਤੇ ਲੇਵਰ ਵਿੰਗ,ਵੀ ਉਹਨਾਂ ਦੇ ਨਾਲ ਸਨ।

Share Button

Leave a Reply

Your email address will not be published. Required fields are marked *