Wed. Aug 21st, 2019

ਦਿੱਲੀ ਪੁਲਿਸ ਨੂੰ ਮਿਲੀ ਇਹ ਹਾਈਟੈਕ ਬੱਸ, 3.75 ਕਰੋੜ ਰੁਪਏ ਦਾ ਆਇਆ ਖਰਚ

ਦਿੱਲੀ ਪੁਲਿਸ ਨੂੰ ਮਿਲੀ ਇਹ ਹਾਈਟੈਕ ਬੱਸ,3.75 ਕਰੋੜ ਰੁਪਏ ਦਾ ਆਇਆ ਖਰਚ

ਸੁਰੱਖਿਆ ਦੇ ਲਿਹਾਜ਼ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਹਮੇਸ਼ਾ ਤੋਂ ਹੀ ਕਾਫੀ ਸੰਵੇਦਨਸ਼ੀਲ ਰਹੀ ਹੈ। ਇਸ ਲਈ ਅੱਤਵਾਦੀ ਹਮਲਿਆਂ ਨਾਲ ਲੋਹਾ ਲੈਣ ਲਈ ਦਿੱਲੀ ਪੁਲਿਸ ਦੇ ਬੇੜੇ ‘ਚ ਇਕ ਹਾਈਟੈਕ ਬੱਸ ਸ਼ਾਮਲ ਕਰ ਦਿੱਤੀ ਗਈ ਹੈ। ਦਿੱਲੀ ਦੇ ਪੁਲਿਸ ਕਮਿਸ਼ਨਰ ਅਮੂਲਿਆ ਪਟਨਾਇਕ ਨੇ ਇਸ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਬੱਸ ਨੂੰ ਇੰਡੀਆ ਗੇਟ ਦੇ ਸਟ੍ਰੈਟੇਜਿਕ ਲੋਕੇਸ਼ਨ ‘ਤੇ ਤਾਇਨਾਤ ਕੀਤਾ ਗਿਆ ਹੈ।

ਕੰਪਨੀ ਨੇ ਬੱਸ ‘ਚ ਇਕ ਤਰ੍ਹਾਂ ਦਾ ਕੰਟਰੋਲ ਸਿਸਟਮ ਦਿੱਤਾ ਹੈ ਜਿਸ ਦੇ ਨਾਲ ਅੱਤਵਾਦੀ ਹਮਲਿਆਂ ਜਿਹੀ ਐਮਰਜੈਂਸੀ ‘ਚ ਤੁਰੰਤ ਐਕਸ਼ਨ ਲਿਆ ਜਾ ਸਕੇਗਾ। ਬੱਸ ਅੰਦਰ ਬਣੇ ਮੋਬਾਈਲ ਕੰਟਰੋਲ ਰੂਮ ਛੇਤੀ ਜਾਣਕਾਰੀ ਪਹੁੰਚਾਉਣ, ਪ੍ਰਸਾਰਿਤ ਕਰਨ ਅਤੇ ਤੁਰੰਤ ਫ਼ੈਸਲੇ ਲੈਣ ‘ਚ ਮਦਦਗਾਰ ਸਾਬਿਤ ਹੋਣਗੇ। ਦੱਸਣਯੋਗ ਹੈ ਕਿ ਇਸ ਕੰਟਰੋਲ ਸਿਸਟਮ ਵੈਨ ‘ਤੇ ਕਰੀਬ 3.75 ਕਰੋੜ ਰੁਪਏ ਖਰਚ ਕੀਤੇ ਗਏ ਹਨ ਜੋ ਛੇ ਮਹੀਨੇ ‘ਚ ਬਣ ਕੇ ਤਿਆਰ ਕੀਤੀ ਗਈ ਹੈ। ਇਸ ਬੱਸ ‘ਚ ਆਪਰੇਸ਼ਨ ਸੈਂਟਰ, ਕਾਨਫਰੰਸ ਰੂਮ, ਇਕਵਿਪਮੈਂਟ ਸੈਕਸ਼ਨ, ਕਮਿਊਨਿਕੇਸ਼ਨ ਸੈਕਸ਼ਨ ਅਤੇ ਆਧੁਨਿਕ ਸਰਵਿਲਾਂਸ ਸਿਸਟਮ ਦਿੱਤਾ ਗਿਆ ਹੈ। ਇਸ ਬੱਸ ਨੂੰ ਏਅਰ ਕੰਡੀਸ਼ਨ ਬਣਾਇਆ ਹੈ ਅਤੇ ਇਸ ਵਿਚ ਏਅਰਡਾਇਨਾਮਿਕ ਬਾਡੀ ਦਾ ਇਸਤੇਮਾਲ ਕੀਤਾ ਹੈ। ਖਿੱਚਵੇਂ ਇੰਟੀਰੀਅਰ ਦੇ ਨਾਲ ਬੱਸ ਵਿਚ ਇੰਟੀਗ੍ਰੇਟਿਡ ਕਮਿਊਨਿਕੇਸ਼ਨ ਸਿਸਟਮ, ਵਾਇਸ ਲਾਗਰਸ, ਵਾਇਰਲੈੱਸ ਰੇਡੀਓ ਆਪਰੇਟਰ ਕੌਂਸਲ ਅਤੇ ਕਲੋਜ਼ਡ ਸਰਕਟ ਟੈਲੀਵਿਜ਼ਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੱਸ ਵਿਚ ਡੇ-ਨਾਈਟ ਜੂਮ ਕੈਮਰਾ ਦਿੱਤਾ ਗਿਆ ਹੈ ਜੋ ਆਸਪਾਸ ਦੇ ਇਲਾਕਿਆਂ ਦਾ ਵੀਡੀਓ ਸਰਵਿਲਾਂਸ ਕਰ ਸਕਦਾ ਹੈ।

ਦਿੱਲੀ ਪੁਲਿਸ ਇਸ ਬੱਸ ਨੂੰ ਸ਼ਾਰਟ ਨੋਟਿਸ ‘ਤੇ ਸਟ੍ਰੈਟੇਜਿਕ ਲੋਕੇਸ਼ਨ ‘ਤੇ ਤਾਇਨਾਤ ਕਰੇਗੀ ਤਾਂ ਜੋ ਛੇਤੀ ਤੋਂ ਛੇਤੀ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਇਸ ਬੱਸ ‘ਚ ਜ਼ਰੂਰੀ ਵਾਇਰਲੈਸ ਨੈੱਟ ਦਿੱਤੇ ਗਏ ਹਨ, ਤਾਂ ਜੋ ਸਾਰੇ ਜ਼ਿਲ੍ਹਿਆਂ ਨਾਲ ਸੰਪਰਕ ਕਰ ਕੇ ਜਾਣਕਾਰੀ ਪਹੁੰਚਾਈ ਜਾ ਸਕੇ। ਜ਼ਰੂਰਤ ਨੂੰ ਦੇਖਦੇ ਹੋਏ ਦਿੱਲੀ ਦੇ ਅਲੱਗ-ਅਲੱਗ ਹਿੱਸਿਆਂ ‘ਚ ਸੁਰੱਖਿਆ ਅਤੇ ਟ੍ਰੈਫਿਕ ਦੀ ਸੂਚਨਾ ਵਰਗੀਆਂ ਅਹਿਮ ਜਾਣਕਾਰੀਆਂ ਪਹੁੰਚਾਈਆਂ ਜਾ ਸਕਦੀਆਂ ਹਨ।

Leave a Reply

Your email address will not be published. Required fields are marked *

%d bloggers like this: