ਦਿੱਲੀ ਨੂੰ ਅੱਜ ਦੇ ਦਿਨ ਮਿਲਿਆ ਸੀ ਦੇਸ਼ ਦੀ ਰਾਜਧਾਨੀ ਦਾ ਦਰਜਾ

ਦਿੱਲੀ ਨੂੰ ਅੱਜ ਦੇ ਦਿਨ ਮਿਲਿਆ ਸੀ ਦੇਸ਼ ਦੀ ਰਾਜਧਾਨੀ ਦਾ ਦਰਜਾ

ਨਵੀਂ ਦਿੱਲੀ, 12 ਦਸੰਬਰ: 12 ਦਸੰਬਰ ਦਾ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੋਂਦ ਨਾਲ ਇਕ ਵੱਖਰਾ ਹੀ ਨਾਤਾ ਹੈ| ਜਿਕਰਯੋਗ ਹੈ ਕਿ 1911 ਵਿਚ 12 ਦਸੰਬਰ ਦੇ ਦਿਨ ਹੀ ਕੋਲਕਾਤਾ ਦੀ ਥਾਂ ਤੇ ਦਿੱਲੀ ਨੂੰ ਦੇਸ਼ ਦੀ ਰਾਜਧਾਨੀ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ| ਬ੍ਰਿਟੇਨ ਦੇ ਰਾਜਾ-ਰਾਣੀ ਉਸ ਸਮੇਂ ਭਾਰਤ ਦੇ ਦੌਰੇ ਤੇ ਆਏ ਹੋਏ ਸਨ ਅਤੇ ਉਨ੍ਹਾਂ ਨੇ ਦਿੱਲੀ ਦੇ ਬਾਹਰੀ ਇਲਾਕੇ ਵਿਚ ਆਯੋਜਿਤ ਦਿੱਲੀ ਦਰਬਾਰ ਵਿੱਚ ਇਹ ਐਲਾਨ ਕੀਤਾ ਸੀ ਕਿ ਭਾਰਤ ਦੀ ਰਾਜਧਾਨੀ ਕੋਲਕਾਤਾ ਦੀ ਜਗ੍ਹਾਂ ਦਿੱਲੀ ਹੋਵੇਗੀ| ਦਿੱਲੀ ਨੂੰ ਰਾਜਧਾਨੀ ਦੀ ਖੂਬਸੂਰਤ ਸ਼ਕਲ ਦੇਣ ਲਈ ਬ੍ਰਿਟੇਨ ਦੇ ਆਰਕੀਟੈਕਟ ਸਰ ਹਰਬਰਟ ਬੇਕਰ ਅਤੇ ਸਰ ਐਡਵਿਨ ਲੁਟੀਅਸ ਨੂੰ ਇਸ ਦੇ ਨਿਰਮਾਣ ਦਾ ਜ਼ਿੰਮਾ ਸੌਂਪਿਆ ਗਿਆ ਅਤੇ ਤਕਰੀਬਨ ਦੋ ਦਹਾਕੇ ਦੀ ਮਿਹਨਤ ਤੋਂ ਬਾਅਦ ਦਿੱਲੀ ਰਾਜਧਾਨੀ ਬਣਨ ਲਈ ਤਿਆਰ ਹੋਈ|

Share Button

Leave a Reply

Your email address will not be published. Required fields are marked *

%d bloggers like this: