ਦਿੱਲੀ ਨਿਗਮ ਚੋਣਾਂ ਦੇ ਨਤੀਜ਼ੇ ਕੇਜਰੀਵਾਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਸਬੂਤ : ਕੈਪਟਨ ਅਮਰਿੰਦਰ

ss1

ਦਿੱਲੀ ਨਿਗਮ ਚੋਣਾਂ ਦੇ ਨਤੀਜ਼ੇ ਕੇਜਰੀਵਾਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਸਬੂਤ : ਕੈਪਟਨ ਅਮਰਿੰਦਰ

18-37

ਚੰਡੀਗੜ, 17 ਮਈ (ਏਜੰਸੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੱਜ ਹੋਈਆਂ ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ ਦੇ ਨਤੀਜ਼ੇ ਨਵੀਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮਾੜੇ ਪ੍ਰਦਰਸ਼ਨ ਨੂੰ ਪੇਸ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਹ ਜ਼ਿਮਨੀ ਚੋਣਾਂ ਸਿਰਫ 13 ਵਾਰਡਾਂ ‘ਚ ਹੀ ਹੋਈਆਂ ਹਨ, ਲੇਕਿਨ ਇਨ੍ਹਾਂ ਦੇ ਨਤੀਜ਼ੇ ਦਿੱਲੀ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਸੂਚਕ ਹਨ, ਜਿਹੜੀਆਂ ਸਪੱਸ਼ਟ ਤੌਰ ‘ਤੇ ਆਪ ਦੇ ਖਿਲਾਫ ਹਨ।
ਇਸ ਦੌਰਾਨ ਬੀਤੇ ਦਿਨ ਆਪ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕੀਤੇ ਗਏ ਪ੍ਰਦਰਸ਼ਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ (ਅਕਾਲੀ ਤੇ ਆਪ ਵਾਲੇ) ਸਿਰਫ ਦੋਸਤਾਨਾ ਮੈਚ ਖੇਡ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸ ਦਾ ਡਰ ਮਹਿਸੂਸ ਹੋ ਰਿਹਾ ਹੈ। ਅਕਾਲੀ ਦਲ ਜਾਣਬੁਝ ਕੇ ਪੰਜਾਬ ‘ਚ ਆਪ ਦੀ ਉਮੀਦ ਨੂੰ ਪ੍ਰਮੋਟ ਕਰਕੇ ਸਿਰਫ ਸਰਕਾਰ ਵਿਰੋਧੀ ਵੋਟ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਸਿੱਧੇ ਤੌਰ ‘ਤੇ ਕਾਂਗਰਸ ਖਾਤੇ ਜਾਣੀ ਹੈ।
ਇਸ ਲੜੀ ਹੇਠ ਪਾਰਟੀ ਦੇ ਨਵੇਂ ਨਿਯੁਕਤ ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ ਤੇ ਜ਼ਿਲ੍ਹਾਂ ਪ੍ਰਧਾਨਾਂ ਦੀ ਅੱਜ ਇਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ 13 ਨਿਗਮ ਵਾਰਡਾਂ ‘ਚੋਂ ਆਪ ਦੀ 8 ‘ਤੇ ਹਾਰ ਇਕ ਸਾਲ ਦੇ ਸਮੇਂ ਦੌਰਾਨ ਲੋਕਾਂ ‘ਚ ਦਿੱਲੀ ਦੀ ਕੇਜਰੀਵਾਲ ਸਰਕਾਰ ਪ੍ਰਤੀ ਪੈਦਾ ਹੋਈ ਨਿਰਾਸ਼ਾ ਨੂੰ ਦਰਸਾਉਂਦੀ ਹੈ।
ਉਨ•ਾਂ ਨੇ ਦਿੱਲੀ ਨਿਗਮ ਚੋਣਾਂ ਦੌਰਾਨ 13 ‘ਚੋਂ 5 ਸੀਟਾਂ ਜਿੱਤਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੈ ਮਾਕਨ ਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ‘ਚ ਪਾਰਟੀ ਦੇ ਚਾਰ ਸੰਸਦ ਮੈਂਬਰਾਂ ‘ਚ ਸਿੱਧੇ ਤੌਰ ‘ਤੇ ਵੰਡ ਨਾਲ ਆਪ ਦਾ ਗੁਬਾਰਾ ਪਹਿਲਾਂ ਹੀ ਫੁੱਟ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤੇ ਆਪ ਵਿਚਾਲੇ ਤਾਲਮੇਲ ਬੀਤੇ ਦਿਨ ਮੁੱਖ ਮੰਤਰੀ ਨਿਵਾਸ ਦੇ ਘੇਰਾਓ ਦੇ ਸੱਦੇ ਮੌਕੇ ਸਪੱਸ਼ਟ ਤੌਰ ‘ਤੇ ਸਾਹਮਣੇ ਆ ਗਿਆ।
ਸਾਬਕਾ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਪ੍ਰਵੇਸ਼ ਪੁਆਇੰਟਾਂ ‘ਤੇ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਦੇ ਬਾਵਜੂਦ ਕਿਵੇਂ ਆਪ ਵਰਕਰਾਂ ਨੂੰ ਮੁੱਖ ਮੰਤਰੀ ਨਿਵਾਸ ਅੰਦਰ ਜਾਣ ਦਿੱਤਾ ਗਿਆ। ਜਦਕਿ ਅਕਾਲੀਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪ ਵਰਕਰਾਂ ਨੂੰ ਚੰਡੀਗੜ• ‘ਚ ਵੜਨ ਤੋਂ ਰੋਕ ਰਹੇ ਹਨ, ਲੇਕਿਨ ਅਸਲਿਅਤ ‘ਚ ਪੁਲਿਸ ਨੇ ਇਨ੍ਹਾਂ ਦੇ ਸੂਬੇ ਦੀ ਰਾਜਧਾਨੀ ‘ਚ ਪ੍ਰਵੇਸ਼ ਲਈ ਸਹਾਇਤਾ ਕੀਤੀ। ਇਸ ਦੌਰਾਨ ਉਨ•ਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਪੁਲਿਸ ਵੱਲੋਂ ਕਿਰਾਏ ‘ਤੇ ਲਏ ਵਾਹਨ ਆਪ ਵਰਕਰਾਂ ਨੂੰ ਮੁੱਖ ਮੰਤਰੀ ਨਿਵਾਸ ਤੱਕ ਲੈ ਕੇ ਗਏ।
ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟਾਈ ਕਿ ਕਿਵੇਂ ਅਕਾਲੀ ਸਰਕਾਰ ਨੇ ਆਪ ਵਰਕਰਾਂ ਨੂੰ ਮੋਹਾਲੀ ‘ਚ ਇਕੱਤਰ ਹੋਣ ਦੀ ਇਜ਼ਾਜਤ ਦੇ ਦਿੱਤੀ। ਇਸਦੇ ਉਲਟ, ਜਦੋਂ ਯੂਥ ਕਾਂਗਰਸ ਵਰਕਰਾਂ ਚੰਡੀਗੜ ਏਅਰਪੋਰਟ ਦਾ ਨਾਂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਨਾਂ ‘ਤੇ ਕਰਵਾਉਣ ਲਈ ਚੰਡੀਗੜ• ਏਅਰਪੋਰਟ ਵੱਲ ਮਾਰਚ ਕਰ ਰਹੇ ਸਨ, ਤਾਂ ਉਨ੍ਹਾਂ ‘ਤੇ ਬੁਰੀ ਤਰ੍ਹਾਂ ਲਾਠੀਚਾਰਜ਼ ਕੀਤਾ ਗਿਆ ਸੀ ਅਤੇ ਇਸ ਦੌਰਾਨ ਕਈਆਂ ਨੂੰ ਸੱਟਾਂ ਲੱਗਣ ਤੇ ਹੱਡੀਆਂ ਵੀ ਟੁੱਟ ਗਈਆਂ ਸਨ।
ਉਨ•ਾਂ ਨੇ ਕਿਹਾ ਕਿ ਭਾਵੇਂ ਅਕਾਲੀ, ਆਪ ਨੂੰ ਜਿੰਨਾ ਵੀ ਉੱਪਰ ਚੁੱਕਣ ਦੀ ਕੋਸ਼ਿਸ਼ ਕਰ ਲੈਣ, ਕਾਂਗਰਸ ਦੀ ਸੱਤਾ ‘ਚ ਵਾਪਿਸੀ ਤੈਅ ਹੈ, ਕਿਉਂਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਆਪ ਨੂੰ ਵੋਟ ਦੇਣ ਦਾ ਮਤਲਬ ਅਕਾਲੀ ਦਲ ਨੂੰ ਵੋਟ ਦੇਣ ਸਮਾਨ ਹੈ, ਜੋ ਸੂਬੇ ਦੇ ਭਵਿੱਖ ਲਈ ਚੰਗਾ ਨਹੀਂ ਹੈ।
ਉਨ•ਾਂ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਪੁਜੀਸ਼ਨਾਂ ਜ਼ਿੰਮੇਵਾਰੀ ਭਰੀਆਂ ਹਨ ਤੇ ਉਨ•ਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਦੀ ਜਿੱਤ ਸੁਨਿਸ਼ਚਿਤ ਕਰਨੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ ਨੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਾਰਟੀ ਦੀ ਰੀੜ ਦੀ ਹੱਡੀ ਹਨ। ਪਾਰਟੀ ਦਾ ਭਵਿੱਖ ਉਨ੍ਹਾਂ ਦੇ ਮੋਢਿਆਂ ‘ਤੇ ਹੈ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ‘ਤੇ ਭਰੋਸਾ ਪ੍ਰਗਟਾ ਕੇ ਇਹ ਜ਼ਿੰਮੇਵਾਰੀਆਂ ਸੌਂਪੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਾਂਗਰਸ 2017 ਚੋਣਾਂ ‘ਚ ਸੱਤਾ ‘ਚ ਆਏਗੀ।
ਇਸ ਮੌਕੇ ਸੰਬੋਧਨ ਕਰਨ ਵਾਲਿਆਂ ‘ਚ ਏ.ਆਈ.ਸੀ.ਸੀ ਜਨਰਲ ਸਕੱਤਰ ਸ਼ਕੀਲ ਅਹਿਮਦ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ, ਸੰਸਦ ਮੈਂਬਰਾਂ ‘ਚ ਚੌਧਰੀ ਸੰਤੋਖ, ਰਵਨੀਤ ਬਿੱਟੂ ਅਤੇ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਵੀ ਸ਼ਾਮਲ ਰਹੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਏ.ਆਈ.ਸੀ.ਸੀ ਸਕੱਤਰਾਂ ‘ਚ ਕੁਲਜੀਤ ਨਾਗਰਾ, ਅਸ਼ਵਨੀ ਸੇਖੜੀ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਐਚ.ਐਸ ਹੰਸਪਾਲ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਕੇਵਲ ਢਿਲੋਂ ਵੀ ਮੌਜ਼ੂਦ ਰਹੇ।

Share Button

Leave a Reply

Your email address will not be published. Required fields are marked *