ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ 3 ਨੂੰ ਅਮ੍ਰਿਤਸਰ ਪਹੁੰਚਣਗੇ

ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ 3 ਨੂੰ ਅਮ੍ਰਿਤਸਰ ਪਹੁੰਚਣਗੇ

24-27 (1)

ਰਾਜਪੁਰਾ 23 ਜੂਨ (ਧਰਮਵੀਰ ਨਾਗਪਾਲ) ਆਮ ਆਦਮੀ ਪਾਰਟੀ ਯੂਥ ਵਿੰਗ ਦੀ ਇੱਕ ਮੀਟਿੰਗ ਯੂਥ ਵਿੰਗ ਪਟਿਆਲਾ ਜੌਨ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਚੰਦੂਆ ਦੀ ਅਗਵਾਈ ਹੇਠ ਹੋਈ। ਇਸ ਨਵੇਂ ਚੁਣੇ ਗਏ ਜਿਲਾ ਪਟਿਆਲਾ ਦੇ ਜੁਆਇੰਟ ਸੈਕਟਰੀ ਗੁਰਜਿੰਦਰ ਸਿੰਘ ਕੰਬੋਜ ਜਿਲਾ ਜੁਆਇੰਟ ਸੈਕਟਰੀ ਐਡਵੋਕੇਟ ਰੁਪਿੰਦਰ ਕੌਰ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਲ ਰਾਜਪੁਰਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ 3 ਜੁਲਾਈ ਨੂੰ ਅਮ੍ਰਿਤਸਰ ਵਿਖੇ ਨੌਜਵਾਨਾ ਲਈ ਚੋਣ ਮੈਨੀਫੈਸਟੋ ਜਾਰੀ ਕਰਨ ਲਈ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਦਰਪੇਸ਼ ਮੁਸ਼ਕਲਾ ਦੇ ਹੱਲ ਲਈ ਜੋ ਮੈਨੀਫੈਸਟੋ ਨੌਜਵਾਨਾਂ ਲਈ ਤਿਆਰ ਕੀਤਾ ਗਿਆ ਹੈ ਉਹ ਪੰਜਾਬ ਦੇ ਨੌਜਵਾਨਾਂ ਨਾਲ ਐਗਰੀਮੈਂਟ ਹੋਵੇਗਾ। ਉਹਨਾਂ ਕਿਹਾ ਕਿ 3 ਜੁਲਾਈ ਨੂੰ ਮੈਨੀਫੈਸਟਰੋ ਅਮ੍ਰਿਤਸਰ ਵਿਖੇ ਰੀਲੀਜ ਹੋਣ ਮੌਕੇ ਰਾਜਪੁਰਾ ਤੋਂ ਸੈਕੜੇ ਵਰਕਰ ਹਿੱਸਾ ਲੈਣਗੇ ਤੇ ਅਮ੍ਰਿਤਸਰ ਪਹੁੰਚਣਗੇ। ਇਸ ਮੌਕੇ ਸੈਕਟਰ ਕੁਆਰਡੀਨੇਟਰ ਧਰਮਿੰਦਰ ਸਿੰਘ ਸ਼ਾਹਪੁਰ, ਯੂਥ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਡਾਕਟਰ ਭਗਵੰਤ ਸਿੰਘ, ਦੀਪਕ ਸੂਦ, ਸਰਕਲ ਕੁਆਰਡੀਨੇਟਰ ਇਸਲਾਮ ਮੁਹਮਦ, ਜਸਵੀਰ ਸਿੰਘ ਰਾਜਪੁਰਾ, ਰਿਪੁਦਮਨ ਸਿੰਘ, ਯੂਥ ਸਰਕਲ ਕੁਆਰਡੀਨੇਟਰ ਮੁਕੇਸ਼ ਕੁਮਾਰ ਗਜੂ ਖੇੜਾ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: