Tue. Jul 23rd, 2019

ਦਿੱਲੀ ਦੇ ਗੁਰਦੁਆਰੇਆਂ ਵਿਚ ਖਾਲਸਾ ਸਾਜਨਾ ਦਿਹਾੜਾ ਵਿਸਾਖੀ ਪੁਰਬ ਉਤਸਾਹ ਨਾਲ ਮਨਾਇਆ ਗਿਆ

ਦਿੱਲੀ ਦੇ ਗੁਰਦੁਆਰੇਆਂ ਵਿਚ ਖਾਲਸਾ ਸਾਜਨਾ ਦਿਹਾੜਾ ਵਿਸਾਖੀ ਪੁਰਬ ਉਤਸਾਹ ਨਾਲ ਮਨਾਇਆ ਗਿਆ
ਦਿੱਲੀ ਕਮੇਟੀ ਪ੍ਰਧਾਨ ਸਿਰਸਾ ਕੋਲੋ ਸਰਨਾ ਧੜੇ ਦੇ ਮੈਂਬਰ ਇਕਬਾਲ ਸਿੰਘ ਨੇ ਮਾਇਕ ਖੋਹਿਆ

ਨਵੀਂ ਦਿੱਲੀ 14 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੇ ਗੁਰਦੁਆਰੇਆਂ ਅੰਦਰ ਅਜ ਖਾਲਸਾ ਜੀ ਦਾ ਜਨਮ ਦਿਹਾੜਾ ਵਿਸਾਖੀ ਪੁਰਬ ਬਹੁਤ ਉਤਸਾਹ ਨਾਲ ਮਨਾਇਆ ਗਿਆ । ਗੁਰੂਘਰਾਂ ਵਿਚ ਇਸ ਮੌਕੇ ਅਖੰਡ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਅਤੇ ਢਾਡੀ ਦੀ ਵਾਰਾਂ ਦੇ ਅਖਾੜੇ ਸਜਾਏ ਗਏ ।
ਦਿੱਲੀ ਗੁਰਦੁਆਰਾ ਕਮੇਟੀ ਵਲੋ ਇਸ ਮੌਕੇ ਉਚੇਚੇ ਤੋਰ ਤੇ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿਖੇ ਵਿਸ਼ੇਸ ਕੀਰਤਨ ਦਰਬਾਰ ਦਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਥ ਦੇ ਉਘੇ ਕੀਰਤਨੀ ਰਾਗੀ ਜੱਥੇਆਂ ਨੇ ਹਾਜਿਰੀ ਭਰੀ ਉਪਰੰਤ ਢਾਡੀ ਜੱਥੇ ਨੇ ਜੋਸ਼ੀਲੀ ਵਾਰਾਂ ਪੜ ਕੇ ਸੰਗਤਾਂ ਵਿਚ ਬੀਰ ਰਸ ਲਿਆ ਦਿਤਾ।
ਦੀਵਾਨ ਹਾਲ ਵਿਚ ਜਦੋ ਕਮੇਟੀ ਪ੍ਰਧਾਨ ਸਿਰਸਾ ਅਪਣੇ ਵਿਚਾਰ ਦੇ ਰਹੇ ਸਨ ਤਦ ਸਰਨਾ ਧੜੇ ਦੇ ਮੈਂਬਰ ਇਕਬਾਲ ਸਿੰਘ ਟੈਗੋਰ ਗਾਰਡਨ ਦੇ ਮਾਇਕ ਖੋਹ ਕੇ ਆਪ ਸਪੀਚ ਦੇਣੀ ਚਾਲੂ ਕਰ ਦਿੱਤੀ । ਇਸ ਨੂੰ ਦੇਖਦਿਆਂ ਕਮੇਟੀ ਦੀ ਟਾਸਕ ਫੋਰਸ ਉਨ੍ਹਾਂ ਨੂੰ ਫੜਕੇ ਦਫਤਰ ਵਿਚ ਲੈ ਗਈ । ਸੰਗਤਾਂ ਵਿਚ ਇਕਬਾਲ ਸਿੰਘ ਦੀ ਇਸ ਹਰਕਤ ਦਾ ਬਹੁਤ ਬੁਰਾ ਮਨਾਇਆ ਗਿਆ । ਸਮੂਹ ਗੁਰਦੁਆਰੇਆਂ ਵਿਚ ਇਸ ਮੌਕੇ ਗੁਰੂ ਕਾ ਲੰਗਰ ਅਟੁਤ ਵਰਤ ਰਿਹਾ ਸੀ ।

Leave a Reply

Your email address will not be published. Required fields are marked *

%d bloggers like this: