ਦਿੱਲੀ ਦੀ ਜਿਮਨੀ ਚੋਣ ‘ਚ ਜਿੱਤ ਨੇ ਵਿਰੋਧੀਆਂ ਦੇ ਸੁਪਨੇ ਕੀਤੇ ਚਕਨਾਚੂਰ

ਦਿੱਲੀ ਦੀ ਜਿਮਨੀ ਚੋਣ ‘ਚ ਜਿੱਤ ਨੇ ਵਿਰੋਧੀਆਂ ਦੇ ਸੁਪਨੇ ਕੀਤੇ ਚਕਨਾਚੂਰ
ਕੇਜਰੀਵਾਲ ਦੀ ਲੋਕਪ੍ਰਿਅਤਾ ‘ਤੇ ਦਿੱਲੀ ਦੀ ਜਨਤਾ ਨੇ ਲਾਈ ਮੌਹਰ

ਭਿੱਖੀਵਿੰਡ 29 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਦਿੱਲੀ ਦੇ ਵਿਧਾਨ ਸਭਾ ਹਲਕਾ ਬਵਾਨਾ ਦੀ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮਚੰਦਰ ਦੀ ਸ਼ਾਨਦਾਰ ਜਿੱਤ ਨੇ ਵਿਰੋਧੀਆਂ ਦੇ ਸੁਪਨਿਆਂ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਸੁਖਬੀਰ ਸਿੰਘ ਵਲਟੋਹਾ, ਰਣਜੀਤ ਸਿੰਘ ਚੀਮਾ, ਕਰਮਜੀਤ ਸਿੰਘ ਦਿਉਲ ਨੇ ਸਾਂਝੇ ਬਿਆਨ ਰਾਂਹੀ ਕੀਤਾ ਤੇ ਆਖਿਆ ਕਿ ਆਪ ਦੇ ਕੌਮੀ ਕਨਵੀਨਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਦਿੱਲੀ ਦੀ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਸਮਾਜ ਭਲਾਈ ਸਕੀਮਾਂ ਤੋਂ ਖੁਸ਼ ਜਨਤਾ ਨੇ ਦੁਬਾਰਾ ਬਵਾਨਾ ਸੀਟ ਤੋਂ ਆਪ ਉਮੀਦਵਾਰ ਨੂੰ ਰਾਮਚੰਦਰ ਨੂੰ ਜਿਤਾ ਕੇ ਪਾਰਟੀ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ ਤੇ ਵਿਰੋਧੀਆਂ ਵੱਲੋਂ ਕੀਤੀ ਜਾਂਦੀ ਝੂਠੀ ਬਿਆਨਬਾਜੀ ਨੂੰ ਨਕਾਰ ਕੇ ਰੱਖ ਦਿੱਤਾ ਹੈ। ਉਪਰੋਕਤ ਨੇਤਾਵਾਂ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਕਨਵੀਨਰ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ, ਆਪ ਉਮੀਦਵਾਰ ਰਾਮਚੰਦਰ ਆਦਿ ਆਪ ਆਗੂਆਂ ਨੂੰ ਵਧਾਈ ਦਿੱਤੀ ਤੇ ਦਿੱਲੀ ਦੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ, ਜਿਲ੍ਹਾ ਯੂਥ ਪ੍ਰਧਾਨ ਸ਼ਮਸੇਰ ਸਿੰਘ ਮਥਰੇਵਾਲੀਆ, ਮਨਪ੍ਰੀਤ ਸਿੰਘ ਲਵਲੀ, ਰਜਿੰਦਰ ਸਿੰਘ ਪੂਹਲਾ, ਨਿਸ਼ਾਨ ਸਿੰਘ ਛੀਨਾ, ਅਰਸ਼ਬੀਰ ਸਿੰਘ ਨਾਰਲੀ, ਕੰਵਲਜੀਤ ਸਿੰਘ, ਗੁਰਬਿੰਦਰ ਸਿੰਘ ਭੁੱਚਰ, ਦਲਬੀਰ ਸਿੰਘ ਰੂਪ, ਬਲਜੀਤ ਸਿੰਘ ਭੰਡਾਲ, ਪਲਵਿੰਦਰ ਸਾਂਡਪੁਰਾ, ਗੁਰਦਾਸ ਸਿੰਘ ਢੋਲਣ, ਗੁਰਦੇਵ ਸਿੰਘ ਲਾਖਣਾ ਆਦਿ ਨੇ ਵੀ ਬਵਾਨਾ ਸੀਟ ਜਿੱਤਣ ‘ਤੇ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *