ਦਿੱਲੀ ’ਚ ਹਨ੍ਹੇਰੀ ਦਾ ਕਹਿਰ, ਉਡਾਣਾਂ ਰੁਕੀਆਂ

ss1

ਦਿੱਲੀ ’ਚ ਹਨ੍ਹੇਰੀ ਦਾ ਕਹਿਰ, ਉਡਾਣਾਂ ਰੁਕੀਆਂ

ਦਿੱਲੀ ’ਚ ਹਨ੍ਹੇਰੀ ਦਾ ਕਹਿਰ, ਉਡਾਣਾਂ ਰੁਕੀਆਂਨਵੀਂ ਦਿੱਲੀ: ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਜ਼ਬਰਦਸਤ ਧੂੜ-ਮਿੱਟੀ ਵਾਲੀ ਹਨ੍ਹੇਰੀ ਚੱਲ ਰਹੀ ਹੈ। ਚਾਰੇ ਪਾਸੇ ਹਨ੍ਹੇਰਾ ਛਾ ਗਿਆ ਹੈ। ਖਰਾਬ ਮੌਸਮ ਦੇ ਮੱਦੇਨਜਰ ਹਵਾਈ ਆਵਾਜਾਈ ਰੋਕ ਦਿੱਤੀ ਗਈ ਹੈ। ਕਈ ਥਾਈਂ ਰੁੱਖ ਵੀ ਪੁੱਟੇ ਗਏ ਹਨ।

ਸ਼ਹਿਰ ਵਿੱਚ ਕਈ ਥਾਵਾਂ ’ਤੇ ਟਰੈਫਿਕ ਵੀ ਬਹੁਤ ਹੌਲ਼ੀ ਗਤੀ ਨਾਲ ਚੱਲ ਰਿਹਾ ਹੈ। ਵਾਹਨ ਚਾਲਕਾਂ ਨੂੰ ਹਨ੍ਹੇਰੇ ਵਿੱਚ ਦੇਖਣ ’ਚ ਦਿੱਕਤ ਆ ਰਹੀ ਹੈ। ਛੁੱਟੀ ਵਾਲਾ ਦਿਨ ਹੋਣ ਕਾਰਨ ਲੋਕ ਘਰਾਂ ਤੋਂ ਬਾਹਰ ਹਨ ਤੇ ਅਜਿਹੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਅਲਰਟ ਦਿੱਤਾ ਸੀ ਕਿ ਉੱਤਰ ਪ੍ਰਗੇਸ਼ ਦੇ ਲਗਪਗ ਸਾਰੇ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਹਨ੍ਹੇਰੀ-ਤੂਫਾਨ ਦਾ ਖ਼ਦਸ਼ਾ ਹੈ। ਸਕਾਈਮੇਟ ਨੇ ਕੱਲ੍ਹ ਕਿਹਾ ਸੀ ਕਿ ਸ਼ਾਮ ਵੇਲੇ ਦਿੱਲੀ-ਐਨਸੀਆਰ ਵਿੱਚ ਹਨ੍ਹੇਰੀ ਤੇ ਮੀਂਹ ਪੈ ਸਕਦਾ ਹੈ। ਆਉਣ ਵਾਲੇ 3 ਦਿਨਾਂ ਵਿੱਚ ਮੀਂਹ ਤੇ ਗੜ੍ਹੇਮਾਰੀ ਵੀ ਹੋ ਸਕਦੀ ਹੈ।

Share Button

Leave a Reply

Your email address will not be published. Required fields are marked *