Sun. May 26th, 2019

ਦਿੱਲੀ ‘ਚ ਮੁੜ ਉੱਭਰੀ ਕਾਂਗਰਸ !

ਦਿੱਲੀ ‘ਚ ਮੁੜ ਉੱਭਰੀ ਕਾਂਗਰਸ !

ਨਵੀਂ ਦਿੱਲੀ: ਦਿੱਲੀ ਵਿੱਚ ਕਾਂਗਰਸ ਮੁੜ ਉੱਭਰੀ ਹੈ। ਇੱਥੇ ਨਗਰ ਨਿਗਮ ਦੇ 13 ਵਾਰਡਾਂ ਦੀਆਂ ਚੋਣਾਂ ਵਿੱਚ ਉਂਝ ‘ਆਪ’ ਦਾ ਹੱਥ ਉੱਪਰ ਰਿਹਾ ਪਰ ਕਾਂਗਰਸ ਵੀ ਬਰਾਬਰ ਆ ਖੜ੍ਹੀ ਹੈ। ਕਈ ਗੱਲਾਂ ਨੂੰ ਲੈ ਕੇ ਵਿਰੋਧ ਹੋਣ ਦੇ ਬਾਵਜੂਦ ‘ਆਪ’ ਨੇ ਪੰਜ ਸੀਟਾਂ ਜਿੱਤੀਆਂ ਹਨ। ਕਾਂਗਰਸ ਨੇ ਚਾਰ ਵਾਰਡਾਂ ਵਿੱਚ ਜਿੱਤ ਹਾਸਲ ਕਰਕੇ ਸਭ ਨੂੰ ਹੈਰਾਨ ਕੀਤਾ ਹੈ। ਕਾਂਗਰਸ ਨੂੰ ਖੁਦ ਵੀ ਇੰਨੇ ਚੰਗੇ ਪ੍ਰਦਰਸ਼ਨ ਦੀ ਉਮੀਦ ਨਹੀਂ ਸੀ।

ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਬੀਜੇਪੀ ਨੂੰ ਲੱਗਾ ਹੈ। ਮੋਦੀ ਦੀ ਪਾਰਟੀ ਹੱਥ ਸਿਰਫ ਤਿੰਨ ਸੀਟਾਂ ਆਈਆਂ ਹਨ। ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਇਨ੍ਹਾਂ ਚੋਣਾਂ ਤੋਂ ਸੰਕੇਤ ਮਿਲਿਆ ਹੈ ਕਿ ਦਿੱਲੀ ਵਾਸੀ ਬੀਜੇਪੀ ਤੋਂ ਕਾਫੀ ਖਫਾ ਹਨ ਪਰ ‘ਆਪ’ ਤੋਂ ਵੀ ਜ਼ਿਆਦਾ ਖੁਸ਼ ਨਹੀਂ।

Leave a Reply

Your email address will not be published. Required fields are marked *

%d bloggers like this: