Tue. Jul 16th, 2019

ਦਿੱਲੀ `ਚ ਠੰਢ ਨੇ ਤੋੜਿਆ 45 ਸਾਲ ਦਾ ਰਿਕਾਰਡ

ਦਿੱਲੀ `ਚ ਠੰਢ ਨੇ ਤੋੜਿਆ 45 ਸਾਲ ਦਾ ਰਿਕਾਰਡ

ਦਿੱਲੀ ਵਾਲਿਆਂ ਨੂੰ 45 ਸਾਲ ਬਾਅਦ ਇੰਨੀ ਭਿਅੰਕਰ ਝੱਲਣੀ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਦਸੰਬਰ ਮਹੀਨੇ `ਚ ਰਾਜਧਾਨੀ ਲਗਾਤਾਰ ਛੇ ਦਿਨ ਤੱਕ ਸ਼ੀਤ ਲਹਿਰ ਦੀ ਚਪੇਟ `ਚ ਰਹੀ। ਇਸ ਤੋਂ ਪਹਿਲਾਂ ਸਿਰਫ 1973 `ਚ ਅਜਿਹੇ ਮੌਕਾ ਆਇਆ ਸੀ, ਜਦੋਂ ਦਸੰਬਰ ਮਹੀਨੇ `ਚ ਰਾਜਧਾਨੀ ਲਗਾਤਾਰ ਛੇ ਦਿਨਾਂ ਤੱਕ ਸ਼ੀਤ ਲਹਿਰ ਦੀ ਚਪੇਟ `ਚ ਰਹੀ ਹੋਵੇ। ਸਰਦੀ ਦੇ ਸਿਤਮ ਨੂੰ ਅਜਿਹਾ ਵੀ ਸਮਝਿਆ ਜਾ ਸਕਦਾ ਹੈ ਕਿ ਪੂਰੇ ਮਹੀਨੇ `ਚ 26 ਦਿਨ ਅਜਿਹੇ ਰਹੇ ਜਦੋਂ ਘੱਟੋਂ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ।
ਰਾਜਧਾਨੀ ਦੇ ਲੋਕਾਂ ਨੇ ਇਸ ਵਾਰ ਦਸੰਬਰ ਮਹੀਨੇ ਰਿਕਾਰਡ ਤੋੜ ਸਰਦੀ ਦਾ ਸਾਹਮਣਾ ਕੀਤਾ। ਇਸ ਦੌਰਾਨ ਤਾਪਮਾਨ ਲਗਾਤਾਰ ਆਮ ਨਾਲੋਂ ਹੇਠਾਂ ਬਣਿਆ ਰਿਹਾ ਅਤੇ ਸ਼ੀਤ ਲਹਿਰ ਦੇ ਚਲਦੇ ਲੋਕ ਆਪਣੇ ਘਰਾਂ `ਚ ਹੀ ਰਹਿਣ ਲਈ ਮਜਬੂਰ ਬਣੇ ਰਹੇ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਪੰਜਾਹ ਸਾਲਾਂ `ਚ ਇਹ ਤੀਜਾ ਮੌਕਾ ਹੈ ਜਦੋਂ ਦਸੰਬਰ ਮਹੀਨੇ `ਚ ਐਨੀ ਠੰਢ ਪਈ ਹੈ।
ਇਸ ਵਾਰ ਦਸੰਬਰ ਮਹੀਨੇ ਦਾ ਔਸਤ ਤਾਪਮਾਨ 6.7 ਡਿਗਰੀ ਸੈਲਸੀਐਸ ਰਿਹਾ ਜੋ ਕਿ ਆਮ ਨਾਲੋਂ 1.6 ਡਿਗਰੀ ਸੈਲਸੀਐਸ ਘੱਟ ਹੈ। ਇਸ ਤੋਂ ਪਹਿਲਾਂ ਸਾਲ 2005 `ਚ ਦਸੰਬਰ ਮਹੀਨੇ ਦਾ ਔਸਤ ਤਾਪਮਾਨ ਇਸ ਤੋਂ ਘੱਟ ਭਾਵ 6 ਡਿਗਰੀ ਸੈਲਸੀਐਸ ਰਿਹਾ ਸੀ।

Leave a Reply

Your email address will not be published. Required fields are marked *

%d bloggers like this: