Fri. Apr 26th, 2019

ਦਿੱਲੀ ਚ ਕੇਜਰੀਵਾਲ ਦੀ ਸਰਕਾਰ ਨੇ ਕਿਸਾਨਾ ਨੂੰ 20 ਹਜਾਰ ਰੁਪਏ ਪ੍ਰਤਿ ਏਕੜ ਮੁਆਵਜਾ ਦਿੱਤਾ ਹੈ – ਮਲਕੀਤ ਥਿੰਦ

ਦਿੱਲੀ ਚ ਕੇਜਰੀਵਾਲ ਦੀ ਸਰਕਾਰ ਨੇ ਕਿਸਾਨਾ ਨੂੰ 20 ਹਜਾਰ ਰੁਪਏ ਪ੍ਰਤਿ ਏਕੜ ਮੁਆਵਜਾ ਦਿੱਤਾ ਹੈ – ਮਲਕੀਤ ਥਿੰਦ

ਗੁਰੂਹਰਸਹਾਏ, 18ਦਸੰਬਰ (ਗੁਰਮੀਤ ਕਚੂਰਾ) : ਪੰਜਾਬ ਚ ਲੰਬੇ ਸਮੇ ਤੋ ਅਕਾਲੀ ਭਾਜਪਾ ਤੇ ਕਾਗਰਸ ਨੇ ਰਾਜ ਕੀਤਾ ਹੈ ਤੇ ਪੰਜਾਬ ਦਾ ਵਿਕਾਸ ਗਲੀਆ ਨਾਲੀਆ ਤੇ ਅੜਾਂ ਪਿਆ ਹੈ ਜਦ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਬਹੁਤ ਘੱਟ ਸਮੇ ਚ ਵੱਡੇ ਕੰਮ ਕੀਤੇ ਹਨ ਇਹ ਗੱਲ ਹਲਕਾ ਗੂਰੂਹਰਸਹਾਏ ਦੇ ਉਮੀਦਵਾਰ ਮਲਕੀਤ ਥਿੰਦ ਨੇ ਅੱਜ ਹਲਕੇ ਦੇ ਵੱਖ ਵੱਖ ਪਿੰਡਾ ਦਾ ਦੋਰਾ ਕਰਕੇ ਨੁੱਕੜ ਮੀਟਿੰਗਾ ਨੂੰ ਸੰਬੌਧਨ ਕਰਦਿਆ ਪਿੰਡ ਪਿੰਡ ਛਾਗਾ ਰਾਏ, ਚੁੱਘਾ ਆਦਿ ਪਿੰਡਾ ਚ ਕਹੀ ਉਨਾ ਕਿਹਾ ਕਿ ਦਿੱਲ ਿਚ ਮੁੱਖ ਮੰਤਰੀ ਬਣਦੇ ਹੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਦੇ ਅੱਧੇ ਬਿਲ ਮੁਆਫ ਕੀਤੇ ,ਪਾਣ ਿਦੇ ਪੁਰਾਣੇ ਬਿਲ ਮਾਫ ਕੀਤੇ ਤੇ ਭਾਰਤ ਚ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕਿਸਾਨਾ ਨੂੰ 20 ਹਜਾਰ ਰੁਪਏ ਖਰਾਬ ਹੋਈ ਫਸਲ ਦਾ ਮੁਆਵਜਾ ਦਿੱਤਾ। ਭ੍ਰਿਸਟਾਚਾਰ ਨੂੰ ਲਗਾਮ ਪਾਕੇ 250 ਕਰੋੜ ਦਾ ਪੁਲ 150 ਸੌ ਕਰੋੜ ਚ ਬਣਾ ਕੇ 100 ਕਰੋੜ ਬਚਾਇਆ ,850 ਕਰੋੜ ਦੇ ਦੋ ਫਲਾਈ ਉਵਰ ਨੁੰ ਸਿਰਫ 600 ਕਰੋੜ ਵਿੱਚ ਬਣਾ ਕੇ 250 ਸੋ ਕਰੋੜ ਬਚਾਏ ਹਨ ਜਦ ਕਿ ਪੰਜਾਬ ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਤੇ ਸਰਕਾਰੀ ਦਫਤਰਾ ਚ ਰਿਸ਼ਵਤ ਬਗੈਰ ਕੋਈ ਕੰਮ ਨਹੀ ਹੋ ਰਿਹਾ ਅਤੇ ਗੁੰਡਾਗਰਦੀ ਤੇ ਨਸ਼ੇ ਦਾ ਬੋਲਬਾਲਾ ਹੈ ਇਥੋ ਦੇ ਲੀਡਰਾ ਪੰਜਾਬ ਦੀ ਜਵਾਨੀ ,ਕਿਸਾਨੀ ਨੂੰ ਖਾ ਲਿਆ ਹੈ ਤੇ ਇਹਨਾ ਵਿਧਾਨ ਸਭਾ ਚੋਣਾ ਚ ਅਕਾਲੀ ਕਾਗਰਸੀ ਆਪਸ ਚ ਰਲੇ ਹੋਏ ਹਨ ਫਿਰ ਵੀ ਪੰਜਾਬ ਦੇ ਲੋਕ ਇਹਨਾ ਰਵਾਇਤੀ ਪਾਰਟੀਆ ਨੂੰ ਚਲਦਾ ਕਰਨ ਦਾ ਮੰਨ ਬਣਾ ਚੁੱਕੇ ਹਨ ਤੇ 2017 ਚ ਆਪ ਦੀ ਸਰਕਾਰ ਬਣਦਿਆ ਨਸਿਆਂ ,ਬੇਰੁਜਗਾਰੀ ਭ੍ਰਿਸਟਾਚਾਰ ਤੇ ਠੱਲ ਪਾਈ ਜਾਵੇਗੀ ਨੋਜਵਾਨਾ ਨੂੰ ਡਿਗਰੀਆਂ ਕਰਕੇ ਨੋਕਰੀਆ ਲਈ ਸਰਕਾਰੀ ਦਫਤਰਾ ਦੇ ਚੱਕਰ ਨਹੀ ਕੱਡਣੇ ਪੈਣਗੇ । ਉਹਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਬੇ ਸਮੇ ਤੋ ਇੱਥੇ ਅਕਾਲੀਦਲ ਤੇ ਕਾਗਰਸ ਨੇ ਰਾਜ ਕੀਤਾ ਹੈ ਤੇ ਜਨਤਾ ਨੂੰ ਲੁੱਟਿਆਂ ਤੇ ਕੁੱਟਿਆਂ ਹੈ ਪਰ ਲੋਕ ਹੁਣ ਇਹਨਾ ਕੀਤੀਆਂ ਸਭ ਵਧੀਕੀਆਂ ਦਾ ਹਿਸਾਬ 2017 ਦੀਆਂ ਵਿਧਾਨ ਸਭਾ ਚੋਣਾ ਚ ਲੈਣਗੇ ਤੇ ਇਹਨਾ ਨੂੰ ਸਦਾ ਲਈ ਚਲਦਾ ਕਰ ਦੇਣਗੇ ।ਉਹਨਾ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਜਿਥੇ ਪਾਣੀ ਤੇ ਬਿਜਲੀ ਦੇ ਬਿੱਲ ਅੱਧੇ ਕੀਤੇ ਤੇ ਨੋਜਵਾਨਾ ਨੂੰ 10 ਲੱਖ ਰੁਪਏ ਪੜਾਈ ਲਈ ਲੋਨ ਦੀ ਸੁਵਿਧਾ ਸ਼ੁਰੂ ਕਰਵਾਈ ਤੇ ਸਕੂਲਾ ਦੀ ਦੁਰਦਸ਼ਾਂ ਸੁਧਾਰੀ ਤੇ ਸਰਕਾਰੀ ਸਕੂਲਾ ਪ੍ਰਾਈਵੇਟ ਸਕੂਲਾ ਤੋ ਵੀ ਵਧੀਆ ਬਣਾਇਆ ਗਿਆ ਤੇ ਇਸ ਤੋ ਵੱਧ ਕੰੰਮ ਪੰਜਾਬ ਚ ਕਰਨ ਲਈ ਆਪ ਪਾਰਟੀ ਨੇ ਪਾਲਿਸੀ ਬਣਾਈ ਹੈ । ਤੁਸੀ ਇਹਨਾ ਵਿਧਾਨ ਸਭਾ ਚੋਣਾ ਚ ਆਪ ਦੀ ਸਰਕਾਰ ਬਣਾ ਦਿਉ ਕਿਸਾਨਾ ਲਈ ਆਂਪ ਪਾਰਟੀ ਬਹੁਤ ਵਧੀਆ ਚੋਣ ਮੈਨੀਫੈਸਟੋ ਲੈ ਕੇ ਆਈ ਹੇੈ । । ਇਸ ਮੋਕੇ ਉਹਨਾ ਨੇ ਲੋਕਾ ਨੂੰ ਅਪੀਲ ਕੀਤੀ ਕਿ 27 ਦਸੰਬਰ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਤੇ ਉਹਨਾ ਨਾਲ ਕਈ ਹੋਰ ਲੀਡਰ ਪਿੰਡ ਝੋਕ ਮੋਹੜੇ ਵਿਖੇ 11 ਵਜੇ ਅਨਾਜ ਮੰਡੀ ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ । ਇਸ ਮੋਕੇ ਉਹਨਾ ਨਾਲ ਗੁਰਚਰਨ ਸਿੰਘ ਗਾਮੂ ਵਾਲਾ ,ਹਰਨਾਮ ਸਿੰਘ, ਜਸਵੰਤ ਅਮੀਰ ਖਾਸ , ਸੁਰਿੰਦਰ ਪੱਪਾ ,ਬਿਸ਼ਨ ਚੋਹਾਣਾ , ਕੇਵਲ ਅਮੀਰ ਖਾਸ ,ਮਨਿੰਦਰ ਸੁੱਲਾ ,ਰਾਜੂ ਚੱਕ ਨਿਧਾਨਾ ,ਸੁਖਬੀਰ ਸ਼ਰਮਾ , ਬੰਤਾ ਸਿੰਘ ਛਾਗਾ ਰਾਏ, ਜੋਗਿੰਦਰ ਸਿੰਘ ਛਾਗਾ ਰਾਏ, ਮਨਜੀਤ ਛਾਗਾ ਰਾਏ , ਬੂਟਾ ਸਿੰਘ ,ਸੁਖਜੀਤ ਸਿੰਘ ,ਤਿਲਕ ਰਾਜ ਪ੍ਰਧਾਨ , ਸਰਬਜੀਤ ਸੈਦੇ ਕੇ ਮੋਹਣ, ਬਲਕਰਨ ਸਿੰਘ ,ਜਸਵਿੰਦਰ ਸਿੰਘ ਤੋ ਇਲਾਵਾ ਪਾਰਟੀ ਵਰਕਰ ਵੱਡੀ ਗਿਣਤੀ ਚ ਨਾਲ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: