ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 18, 2020

ਦਿੱਲੀ ਚੋਣਾਂ: ਕੇਜਰੀਵਾਲ ਨਾਮਜ਼ਦਗੀ ਦਾਖਲ ਨਹੀਂ ਕਰ ਸਕੇ

ਦਿੱਲੀ ਚੋਣਾਂ: ਕੇਜਰੀਵਾਲ ਨਾਮਜ਼ਦਗੀ ਦਾਖਲ ਨਹੀਂ ਕਰ ਸਕੇ

ਨਵੀਂ ਦਿੱਲੀ – ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਰੋਡ ਸ਼ੋਅ ਕੀਤਾ ਤੇ ਰੋਡ ਸ਼ੋਅ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ ਪਾਰਟੀ ਦੇ ਸੈਂਕੜੇ ਵਰਕਰ ਸ਼ਾਮਲ ਹੋਏ। ਹਾਲਾਂਕਿ ਰੋਡ ਸ਼ੋਅ ਵਿਚ ਦੇਰੀ ਕਾਰਨ ਉਹ ਆਪਣਾ ਨਾਮਜ਼ਦਗੀ ਦਾਖਲ ਨਹੀਂ ਕਰ ਸਕੇ ਤੇ ਹੁਣ ਉਹ ਮੰਗਲਵਾਰ ਨੂੰ ਪਰਿਵਾਰ ਨਾਲ ਜਾ ਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਕੇਜਰੀਵਾਲ ਦੇ ਖਿਲਾਫ ਭਾਜਪਾ ਅਤੇ ਕਾਂਗਰਸ ਵਲੋਂ ਉਮੀਦਵਾਰ ਖੜ੍ਹੇ ਕਰਨ ਬਾਰੇ ਵਿਚਾਰ-ਚਰਚਾ ਹਾਲੇ ਵੀ ਚੱਲ ਰਹੀ ਹੈ। ਕਾਂਗਰਸ ਚਾਹੁੰਦੀ ਹੈ ਕਿ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਧੀ ਲਤਿਕਾ ਦੀਕਸ਼ਿਤ ਜਾਂ ਭੈਣ ਰਾਮ ਧਵਨ ਨਵੀਂ ਦਿੱਲੀ ਤੋਂ ਚੋਣ ਲੜਨ ਪਰ ਦੋਵੇਂ ਇਸ ਲਈ ਤਿਆਰ ਨਹੀਂ ਹਨ। ਚਰਚਾ ਹੈ ਕਿ ਭਾਜਪਾ ਕੁਮਾਰ ਵਿਸ਼ਵਾਸ ਨੂੰ ਕੇਜਰੀਵਾਲ ਦੇ ਸਾਹਮਣੇ ਰੱਖਣ ਬਾਰੇ ਵਿਚਾਰ ਕਰ ਰਹੀ ਹੈ।

ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਵਿਜੇ ਗੋਇਲ, ਸ਼ਾਜੀਆ ਇਲਮੀ, ਸੁਨੀਲ ਯਾਦਵ ਵੀ ਇਸ ਦੌੜ ਵਿੱਚ ਸ਼ਾਮਿਲ ਹਨ। ਕਾਂਗਰਸ ਪਾਰਟੀ ਨੇ ਸ਼ਨੀਵਾਰ ਰਾਤ ਨੂੰ 54 ਸੀਟਾਂ ਦਾ ਐਲਾਨ ਕੀਤਾ ਸੀ ਜਿਸ ਵਿਚ ਪੂਰਨਚਲ ਦੇ ਹਲਕੇ ਦੀਆਂ ਦੋ ਸੀਟਾਂ, ਰਿਥਲਾ ਤੋਂ ਪ੍ਰਵੀਨ ਕੁਮਾਰ ਪਾਂਡੇ ਅਤੇ ਸੰਗਮ ਵਿਹਾਰ ਤੋਂ ਚੋਣ ਪ੍ਰਚਾਰ ਕਮੇਟੀ ਦੀ ਪ੍ਰਧਾਨ ਕੀਰਤੀ ਆਜਾਦੀ ਦੀ ਪਤਨੀ ਪੂਨਮ ਆਜ਼ਾਦ ਸ਼ਾਮਿਲ ਸਨ। ਕਿਰਾਰੀ, ਬੁੜਾਰੀ, ਪਾਲਮ ਅਤੇ ਉੱਤਮ ਨਗਰ ਆਰਜੇਡੀ ਨੂੰ 4 ਸੀਟਾਂ ਦੇਣ ਤੋਂ ਬਾਅਦ ਬਾਕੀ 12 ਸੀਟਾਂ ਦਾ ਐਲਾਨ ਹਾਲੇ ਨਹੀਂ ਕੀਤਾ। ਦੂਜੇ ਪਾਸੇ ਭਾਜਪਾ ਨੇ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ। ਕਾਂਗਰਸ ਦੀ ਤਰ੍ਹਾਂ ਭਾਜਪਾ ਨੂੰ ਵੀ ਨਵੀਂ ਦਿੱਲੀ ਸੀਟ ਲਈ ਉਮੀਦਵਾਰ ਨਹੀਂ ਮਿਲ ਰਹੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: