ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੰਨੀ ਲਿਓਨ ‘ਤੇ ਬਣ ਰਹੀ ਫਿਲਮ ‘ਚ ‘ਕੌਰ’ ਸ਼ਬਦ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ

ss1

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸੰਨੀ ਲਿਓਨ ‘ਤੇ ਬਣ ਰਹੀ ਫਿਲਮ ‘ਚ ‘ਕੌਰ’ ਸ਼ਬਦ ਦੀ ਵਰਤੋਂ ਦਾ ਜ਼ੋਰਦਾਰ ਵਿਰੋਧ

-ਫੈਸਲੇ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ : ਸਿਰਸਾ

ਨਵੀਂ ਦਿੱਲੀ, 16 ਜੁਲਾਈ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁਡ ਅਭਿਨੇਤਰੀ ਸੰਨੀ ਲਿਓਨ ਦੇ ਨਾਂ ‘ਤੇ ਬਣ ਰਹੀ ਫਿਲਮ ਦੇ ਨਾਂ ਵਿਚ ‘ਕੌਰ’ ਸ਼ਬਦ ਦੀ ਵਰਤੋਂ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਨਿਰਮਾਤਾ ਸੁਭਾਸ਼ ਚੰਦਰ ਐਸ. ਐਲ. ਗਰੁੱਪ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਇਸ ਸ਼ਬਦ ਨੂੰ ਫਿਲਮ ਦੇ ਨਾਮ ਵਿਚੋਂ ਹਟਾ ਲੈਣ ਜਾਂ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਤੀਜੇ ਭੁਗਤਣ ਲਈ ਤਿਆਰ ਰਹਿਣ ਕਿਉਂਕਿ ਇਸ ਨਾਮ ਦੀ ਦਾਤ ਸਿੱਖ ਗੁਰੂ ਸਾਹਿਬਾਨ ਵਲੋਂ ਸਿੱਖ ਮਹਿਲਾਵਾਂ ਨੂੰ ਕੀਤੀ ਗਈ ਹੈ।
ਸੁਭਾਸ਼ ਚੰਦਰ ਨੂੰ ਲਿਖੇ ਇਸ ਪੱਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਤੁਹਾਡੇ ਵਲੋਂ ‘ਕਰਨਜੀਤ ਕੌਰ – ਦ ਅਨਟੋਲਡ ਸਟੋਰੀ ਆਫ ਸੰਨੀ ਲਿਓਨ’ ਨਾਮ ‘ਤੇ ਸੰਨੀ ਲਿਓਨ ਦੇ ਜੀਵਨ ਨੂੰ ਦਰਸਾਉਂਦੀ ਫਿਲਮ ਬਣਾਉਣ ਦੇ ਫੈਸਲੇ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਉਤਰ ਭਾਰਤੀ ਹੁੰਦਿਆਂ ਪੰਜਾਬੀ ਜੀਵਨ ਸ਼ੈਲੀ ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਆਪ ਨੇ ਕੌਰ ਸ਼ਬਦ ਦੀ ਵਰਤੋਂ ਵਾਲੇ ਨਾਮ ਦੀ ਫਿਲਮ ਬਣਾਉਣ ਦੀ ਪ੍ਰਵਾਨਗੀ ਦਿੱਤੀ। ਉਨਾਂ ਕਿਹਾ ਕਿ ਕੌਰ ਸ਼ਬਦ ਹਰੇਕ ਸਿੱਖ ਮਹਿਲਾ ਦੇ ਨਾਮ ਦੇ ਪਿੱਛੇ ਲੱਗਦਾ ਹੈ, ਜਿਸ ਨਾਲ ਉਸ ਨੂੰ ਗੁਰੂ ਸਾਹਿਬ ਵਲੋਂ ਬਖਸ਼ੀ ਵੱਖਰੀ ਪਛਾਣ ਹਾਸਲ ਹੁੰਦੀ ਹੈ। ਉਨਾਂ ਕਿਹਾ ਕਿ ਉਨਾਂ ਨੂੰ ਇਸ ਗੱਲ ‘ਤੇ ਇਤਰਾਜ ਨਹੀਂ ਕਿ ਸੰਨੀ ਲਿਓਨ ਨੇ ਕੀ ਧੰਦਾ ਅਪਣਾਇਆ ਤੇ ਉਸ ਦੇ ਜੀਵਨ ‘ਤੇ ਫਿਲਮ ਬਣ ਰਹੀ ਹੈ। ਸੰਨੀ ਲਿਓਨ ਨੇ ਆਪਣੀ ਪ੍ਰਸਿੱਧੀ ਸੰਨੀ ਲਿਓਨ ਦੇ ਨਾਮ ਹੇਠ ਖੱਟੀ ਹੈ ਤਾਂ ਕਰਨਜੀਤ ਕੌਰ ਨਾਮ ‘ਤੇ ਫਿਲਮ ਕਿਉਂ ਬਣਾਈ ਜਾ ਰਹੀ ਹੈ।
ਸ਼੍ਰੀ ਸਿਰਸਾ ਨੇ ਹੋਰ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸ ਸਾਰੀ ਕਾਰਵਾਈ ਪਿੱਛੇ ਪਬਲੀਸਿਟੀ ਸਟੰਟ ਮੁੱਖ ਮੰਤਵ ਹੈ। ਉਨਾਂ ਕਿਹਾ ਦਿ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਵੀ ਜੈਕਲਿਨ ਫਰਨੈਂਡਿਸ ਵਲੋਂ ਕਿਰਪਾਨ ਪਾ ਕੇ ਗਾਉਣ ਦਾ ਵਿਰੋਧ ਕੀਤਾ ਸੀ, ਜਿਸ ਮਗਰੋਂ ਉਨਾਂ ਨੂੰ ਇਸ ਵਿਚ ਸੋਧ ਕਰਨੀ ਪਈ ਸੀ। ਇਸੇ ਤਰਾਂ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਵਿਚ ਗੁਰੂ ਗੋਬਿੰਦ ਸਿੰਘ ਦਾ ਚਰਿੱਤਰ ਦਿਖਾਉਣ ਦਾ ਵੀ ਅਸੀਂ ਵਿਰੋਧ ਕੀਤਾ ਸੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸੰਨੀ ਲਿਓਨ ਦੇ ਨਾਮ ‘ਤੇ ਬਣ ਰਹੀ ਫਿਲਮ ਦੇ ਨਾਮ ਵਿਚ ਕੌਰ ਸ਼ਬਦ ਦੀ ਵਰਤੋਂ ਦਾ ਦੇਸ਼ ਵਿਦੇਸ਼ ਵਿਚ ਬੈਠੇ ਸਿੱਖਾਂ ਨੇ ਗੰਭੀਰ ਨੋਟਿਸ ਲਿਆ ਹੈ ਤੇ ਉਨਾਂ ਨੂੰ ਇਹ ਪਬਲੀਸਿਟੀ ਸਟੰਟ ਜਾਪਦਾ ਹੈ। ਉਨਾਂ ਕਿਹਾ ਕਿ ਨਿਰਮਾਤਾ ਜੋ ਕਿ ਖੁੱਦ ਦੁਨੀਆ ਭਰ ਵਿਚ ਘੁੰਮਦੇ ਹਨ, ਇਸ ਲਈ ਉਨਾਂ ਨੂੰ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾਂ ਨੇ ਸੁਭਾਸ਼ ਚੰਦਰਾ ਨੂੰ ਅਪੀਲ ਕੀਤੀ ਕਿ ਜਾਂ ਤਾਂ ਉਹ ਫਿਲਮ ਰੋਕ ਦੇਣ ਜਾਂ ਫਿਰ ਉਸ ਦੇ ਨਾਮ ਪਿੱਛੋਂ ਕੌਰ ਸ਼ਬਦ ਹਟਾ ਦੇਣ। ਉਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਦਿੱਲੀ ਗੁਰਦੁਆਰਾ ਕਮੇਟੀ ਇਹ ਯਕੀਨੀ ਬਣਾਏਗੀ ਕਿ ਇਸ ਪਬਲੀਸਿਟੀ ਸਟੰਟ ਦਾ ਨਤੀਜਾ ਆਪ ਦੇ ਦਫ਼ਤਰ ਤੱਕ ਪਹੁੰਚੇ ਤੇ ਅਸੀਂ ਇਸ ਵਿਰੁੱਧ ਰੋਸ ਦਿਖਾਵਾ ਕਰਨ ਤੋਂ ਵੀ ਪ੍ਰਹੇਜ ਨਹੀਂ ਕਰਾਂਗੇ।
Share Button

Leave a Reply

Your email address will not be published. Required fields are marked *