ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਨੇ ਪੇਸ਼ੀ ਭੁਗਤੀ

ss1

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਨੇ ਪੇਸ਼ੀ ਭੁਗਤੀ
ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਸੁੱਖੀ ਨੂੰ ਨਾ ਕੀਤਾ ਪੇਸ਼, ਮਾਣਕਿਆ ਨਿਜੀ ਤੋਰ ਤੇ ਪੇਸ਼ ਹੋਏ

ਨਵੀਂ ਦਿੱਲੀ 9 ਸਤੰਬਰ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਦਿਆ ਸਿੰਘ ਲਾਹੋਰੀਆ ਨੂੰ ਅਜ ਸੌਦਾ ਸਾਧ ਕੇਸ ਐਫ ਆਈ ਆਰ ਨੰ 77ਫ਼2007 ਧਾਰਾ 25(1), 120 ਬੀ ਅਤੇ 121 ਏ ਅਧੀਨ ਜੱਜ ਸਿੱਧਾਰਥ ਸ਼ਰਮਾ ਦੀ ਕੋਰਟ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਪੇਸ਼ ਕੀਤਾ ਗਿਆ । ਇਸੇ ਕੇਸ ਵਿਚ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਅਤੇ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਟੇਲਿਫੋਨ ਆਪਰੇਟਰ ਨੇ ਅਦਾਲਤ ਵਿਚ ਹਾਜਿਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ਸੀ ਜਿਸ ਨੂੰ ਭਾਈ ਲਾਹੋਰੀਆ ਦੇ ਵਕੀਲ ਨੇ ਕ੍ਰਾਸ ਕਰਦਿਆ ਚਾਰੋ ਖਾਨੇ ਚਿੱਤ ਕਰ ਦਿੱਤਾ । ਇਸ ਮਾਮਲੇ ਦੀ ਅਗਲੀ ਸੁਣਵਾਈ 22 ਅਤੇ 27 ਨਵੰਬਰ ਨੂੰ ਹੋਵੇਗੀ ।

ਇਸੇ ਤਰ੍ਹਾਂ ਹਾਈਕੋਰਟ ਅੰਦਰ ਭਾਈ ਲਾਹੋਰੀਆ ਦੀ ਚਲੀ ਜਮਾਨਤ ਦੀ ਕਾਰਵਾਈ ਵਿਚ ਵੀ ਵਕੀਲਾਂ ਵਲੋਂ ਕ੍ਰਾਸਿੰਗ ਹੋਈ ਸੀ । ਮਾਮਲੇ ਵਿਚ ਪੰਜਾਬ ਹਾਈਕੋਰਟ ਦੇ ਸੀਨਿਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਉਚੇਚੇ ਤੌਰ ਤੇ ਭਾਈ ਲਾਹੋਰੀਆ ਵਲੋਂ ਹਾਈਕੋਰਟ ਅੰਦਰ ਪੇਸ਼ ਹੋਏ ਸਨ । ਅਦਾਲਤ ਅੰਦਰ ਜਿਆਦਾ ਕੇਸ ਹੋਣ ਕਰਕੇ ਭਾਈ ਲਾਹੋਰੀਆ ਦੀ ਜਮਾਨਤ ਦੇ ਮਾਮਲੇ ਦੀ ਅਗਲੀ ਸੁਣਵਾਈ 21 ਸਤੰਬਰ ਲਈ ਰਾਖਵੀ ਕਰ ਦਿਤੀ ਗਈ ਹੈ ।

Share Button

Leave a Reply

Your email address will not be published. Required fields are marked *