ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ, ਸੁੱਖੀ ਅਤੇ ਮਾਣਕਿਆ ਨੇ ਪੇਸ਼ੀ ਭੁਗਤੀ

ss1

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ, ਸੁੱਖੀ ਅਤੇ ਮਾਣਕਿਆ ਨੇ ਪੇਸ਼ੀ ਭੁਗਤੀ
ਯੂਕੇ, ਕਨਾਡਾ ਅਤੇ ਅਮੇਰਿਕਾ ਦੇ ਸਿਖਾਂ ਵਲੋਂ ਲਿਆ ਨਾਮਿਲਵਰਤਨ ਦਾ ਫੈਸਲਾ ਸ਼ਲਾਘਾਯੋਗ : ਲਾਹੋਰਿਆ ਅਤੇ ਸੁੱਖੀ
ਹਾਈਕੋਰਟ ਵਲੋਂ ਕੇਸ ਜਲਦੀ ਖਤਮ ਦੇ ਆਦੇਸ਼ ਹੋਣ ਕਰਕੇ ਹੁਣ ਲਗਾਤਾਰ ਸੁਣਵਾਈ ਹੋਵੇਗੀ

ਨਵੀਂ ਦਿੱਲੀ ੧੨ ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਭਾਈ ਦਿਆ ਸਿੰਘ ਲਾਹੋਰੀਆ ਨੂੰ ਅਤੇ ਪੰਜਾਬ ਪੁਲਿਸ ਵਲੋਂ ਸੁੱਖਵਿੰਦਰ ਸਿੰਘ ਸੁੱਖੀ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ ੭੭/੨੦੦੭ ਧਾਰਾ ੨੫(੧), ੧੨੦ ਬੀ ਅਤੇ ੧੨੧ ਏ ਅਧੀਨ ਜੱਜ ਸਿੱਧਾਰਥ ਸ਼ਰਮਾ ਦੀ ਕੋਰਟ ਵਿਚ ਪੇਸ਼ ਕੀਤਾ ਗਿਆ । ਇਸੇ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਪੁਲਿਸ ਇੰਸਪੈਕਟਰ ਪੰਕਜ ਸੂਦ ਨੇ ਅਪਣੀ ਗਵਾਹੀ ਦਰਜ ਕਰਵਾਈ ਸੀ । ਅਦਾਲਤ ਅੰਦਰ ਏਅਰਟੈਲ ਦੇ ਅਧਿਕਾਰੀ ਵੀ ਗਵਾਹੀ ਲਈ ਮੌਜੂਦ ਸਨ ਪਰ ਪੰਕਜ ਸੂਦ ਦੀ ਗਵਾਹੀ ਲੰਮੀ ਚਲਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ ੧੮, ੨੨, ੨੪, ੨੭, ੨੯ ਅਤੇ ੩੦ ਜਨਵਰੀ ਲਈ ਮੁਕਰਰ ਕਰ ਦਿੱਤੀ ਗਈ । ਜਿਕਰਯੋਗ ਹੈ ਕਿ ਇਹ ਮਾਮਲਾ ਪਿਛਲੇ ੧੦ ਸਾਲਾਂ ਤੋਂ ਚਲ ਰਿਹਾ ਹੈ ਇਸ ਗਲ ਦਾ ਨੋਟਿਸ ਲੈਦੇਆਂ ਹਾਈਕੋਰਟ ਵਲੋਂ ਇਸ ਮਾਮਲੇ ਨੂੰ ਜਲਦ ਖਤਮ ਕਰਣ ਲਈ ਕਿਹਾ ਗਿਆ ਹੈ ਇਸ ਕਰਕੇ ਹੁਣ ਹੇਠਲੀ ਅਦਾਲਤ ਵਲੋਂ ਲਗਾਤਾਰ ਤਰੀਕਾਂ ਦਿੱਤੀਆ ਜਾ ਰਹੀਆਂ ਹਨ ਜਿਸ ਕਰਕੇ ਕੇਸ ਜਲਦੀ ਖਤਮ ਹੋ ਸਕੇ ।
ਪੇਸ਼ੀ ਭੁਗਤਣ ਉਪਰੰਤ ਸਿੰਘਾਂ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਬਾਹਰਲੇ ਮੁਲਕਾਂ ਵਲੋਂ ਲਾਈ ਭਾਰਤੀ ਲੀਡਰਾਂ ਦੇ ਗੁਰੂਘਰ ਵਿਚ ਬੋਲਣ ਦੀ ਮਨਾਹੀ ਦਾ ਸੁਆਗਤ ਕੀਤਾ ਹੈ ਤੇ ਕਿਹਾ ਹੈ ਜਿਹੜੇ ਹੋਰ ਮੁਲਕ ਇਸ ਫੈਸਲੇ ਤੋਂ ਬਾਕੀ ਰਹਿ ਗਏ ਹਨ ਉਹ ਵੀ ਜਲਦੀ ਫੈਸਲਾ ਲੈਣ ਜਿਸ ਨਾਲ ਭਾਰਤ ਉਪਰ ਸਿੱਖਾਂ ਨੂੰ ਜਲਦ ਇੰਸਾਫ ਦੇਣ ਦਾ ਦਬਾਵ ਪਵੇਗਾ ।

Share Button

Leave a Reply

Your email address will not be published. Required fields are marked *