ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਦਿੱਲੀ ਕੂਚ ਕਰ ਰਹੇ ਕਿਸਾਨਾਂ ਉਤੇ U.P. ਵਿੱਚ ਲਾਠੀਚਾਰਜ

ਦਿੱਲੀ ਕੂਚ ਕਰ ਰਹੇ ਕਿਸਾਨਾਂ ਉਤੇ U.P. ਵਿੱਚ ਲਾਠੀਚਾਰਜ

ਯੋਗੀ ਸਰਕਾਰ ਦੀਆਂ ਅਰਥੀਆਂ ਸਾੜ ਕੇ ਘਟਨਾ ਦੀ ਨਿੰਦਾ
ਬਰਤਾਨਵੀ ਪ੍ਰਧਾਨ ਮੰਤਰੀ 26 ਜਨਵਰੀ ਨੂੰ ਭਾਰਤ ਨਾ ਆਉਣ ਲਈ ਦਬਾਅ ਪਾਉਣ ਬਰਤਾਨਵੀ ਪੰਜਾਬੀ

ਨਵੀਂ ਦਿੱਲੀ/ ਕੁੰਡਲੀ ਚੌਕ (ਕੰਵਲਜੀਤ ਸਿੰਘ ਸੰਧੂ ਜੋਧਾਨਗਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਯੋਗੀ ਸਰਕਾਰ ਵੱਲੋਂ U.P. ਦੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਭਾਰੀ ਪੁਲਸ ਫੋਰਸ ਲੈ ਕੇ ਰੋਕਿਆ ਗਿਆ ਤੇ ਲਾਠੀਚਾਰਜ ਕੀਤਾ ਗਿਆ।

ਮੁਰਾਦਾਬਾਦ ਟੋਲ ਬੈਰੀਅਰ ਕੋਲ ਘੇਰ ਕੇ ਉਹਨਾਂ ਦੀ ਆਵਾਜ਼ ਦਬਾਉਣ ਲਈ ਜੈਮਰ ਲਾਏ ਗਏ ਅਤੇ ਉਹਨਾਂ ਨੂੰ ਦੇਰ ਰਾਤ ਤੱਕ ਕੁਝ ਵੀ ਖਾਣ-ਪੀਣ ਤੱਕ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਸਿੰਘੂ-ਕੁੰਡਲੀ ਬਾਰਡਰ ਦਿੱਲੀ, ਜੰਡਿਆਲਾ ਗੁਰੂ ਸਮੇਤ ਪੰਜਾਬ ਵਿੱਚ ਅਨੇਕਾਂ ਥਾਵਾਂ ਉਤੇ ਯੋਗੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਮੋਦੀ ਹਕੂਮਤ ਦੇ ਸੱਦੇ ਉਤੇ 26 ਜਨਵਰੀ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਪਹੁੰਚ ਰਹੇ ਹਨ ਉਸ ਮੌਕੇ ਦਿੱਲੀ ਪਹੁੰਚ ਰਹੇ ਹਨ, ਜਿਸ ਮੌਕੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸਿਖਰਾਂ ਉਤੇ ਚੱਲ ਰਿਹਾ ਹੈ।ਇਸ ਲਈ ਬਰਨਾਤਵੀ ਪੰਜਾਬੀਆਂ ਨੂੰ ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਇਸ ਮੌਕੇ ਉਤੇ ਨਾ ਆਉਣ। ਦੇਸ਼ ਵਿਦੇਸ਼ ਵਿੱਚ ਲੋਕ- ਆਵਾਜ਼ ਬੁਲੰਦ ਕੀਤੀ ਜਾਵੇ ਤਾਂ ਕਿ ਮੋਦੀ ਹਕੂਮਤ ਤੇ ਕੌਮਾਂਤਰੀ ਦਬਾਅ ਪਾਇਆ ਜਾ ਸਕੇ।

ਕਾਂਗਰਸੀ ਐਮ.ਪੀ. ਡਿੰਪਾ ਵੱਲੋਂ ਇੱਕ ਪੱਤਰਕਾਰਾ ਨਾਲ ਦੁਰਵਿਹਾਰ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ। 22 ਦਸਬੰਰ ਤੋਂ ਸਾਹਿਬਜਾਦਿਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਦਿੱਲੀ ਵਿੱਚ ਸਿੰਘਾਂ ਕੁੰਡਲੀ ਬਾਰਡਰ ਉਤੇ ਸ਼ੁਰੂ ਹੋਏ। 27 ਦਸਬੰਰ ਨੂੰ ਪੰਜਾਬ ਪੱਧਰੀ ਸਾਕਾ ਸਰਹਿੰਦ ਸ਼ਹੀਦੀ ਦਿਹਾੜਾ ਮਨਾਵਾਂਗੇ। ਮੋਰਚਾ ਮੰਗਾਂ ਮੰਨਣ ਤੱਕ ਜਾਰੀ ਰਹੇਗਾ। 25ਦਸਬੰਰ ਨੂੰ ਪੰਜਾਬ ਵਿੱਚੋਂ ਵੱਡਾ ਜੱਥਾ ਕਰੇਗਾ ਦਿੱਲੀ ਮੋਰਚੇ ਲਈ ਕੂਚ। ਇਸ ਮੋਰਚੇ ਨੂੰ ਇੰਦਰਜੀਤ ਸਿੰਘ ਕੱਲੀਵਾਲਾ ਸਾਹਿਬ ਸਿੰਘ ਸੁਰਿੰਦਰ ਸਿੰਘ ਬਲਜਿੰਦਰ ਤਲਵੰਡੀ ਖਿਲਾਰਾ ਸਿੰਘ ਰਣਜੀਤ ਸਿੰਘ ਹਰਫੂਲ ਸਿੰਘ ਬਚਿੱਤਰ ਸਿੰਘ ਲਖਵਿੰਦਰ ਸਿੰਘ ਧਰਮ ਸਿੰਘ ਗੁਰਬਖਸ਼ ਸਿੰਘ ਮੇਜਰ ਸਿੰਘ ਅਮਨਦੀਪ ਸਿੰਘ ਬਲਵਿੰਦਰ ਸਿੰਘ ਗੁਰਦੇਵ ਸਿੰਘ ਹਰਬੰਸ ਸਿੰਘ ਨਰਿੰਦਰਪਾਲ ਸਿੰਘ ਗੁਰਮੇਲ ਸਿੰਘ ਮੰਗਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: