ਦਿੱਲੀ ਕਮੇਟੀ ਸਿੱਖ ਕੈਦੀਆਂ ਦੇ ਅਧਿਕਾਰਾਂ ਲਈ ਅਦਾਲਤ ਦਾ ਬੂਹਾ ਖੜਕਾਉਣ ਤੋਂ ਵੀ ਝਿਝਕ ਮਹਿਸੂਸ ਨਹੀਂ ਕਰੇਗੀ

ss1

ਦਿੱਲੀ ਕਮੇਟੀ ਸਿੱਖ ਕੈਦੀਆਂ ਦੇ ਅਧਿਕਾਰਾਂ ਲਈ ਅਦਾਲਤ ਦਾ ਬੂਹਾ ਖੜਕਾਉਣ ਤੋਂ ਵੀ ਝਿਝਕ ਮਹਿਸੂਸ ਨਹੀਂ ਕਰੇਗੀ
ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਜੀਕੇ ਨੇ ਭਾਈ ਹਵਾਰਾ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੇ ਜਾਣ ਦੀ ਕੀਤੀ ਵਕਾਲਤ
ਕਿਹਾ 1 ਦੇਸ਼ ਵਿੱਚ ਭਾਈ ਹਵਾਰਾ ਵਾਸਤੇ ਜੇਲ੍ਹ ਅਧਿਕਾਰੀ 2 ਕਾਨੂੰਨ ਵਰਤ ਰਹੇ ਹਨ

ਨਵੀਂ ਦਿੱਲੀ 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਜਗਤਾਰ ਸਿੰਘ ਹਵਾਰਾ ‘ਤੇ ਜੇਲ੍ਹ ਵਿੱਚ ਕੀਤੀ ਜਾ ਰਹੀ ਤਸ਼ੱਦਦ ਨੂੰ ਸਮੂਹ ਦੇਸ਼ਾਂ ਵੱਲੋਂ ਤਿਆਰ ਕੀਤੇ ਗਏ ”ਵਿਅਨਾ ਐਲਾਨ ਅਤੇ ਕਾਰਵਾਈ ਦੇ ਪ੍ਰੋਗਰਾਮ”ਨਾਮੀ ਖਰੜੇ ਦੀ ਉਲੰਘਣਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਤਿਹਾੜ ਜੇਲ ਦੇ ਡੀ.ਜੀ.ਪੀ. ਨੂੰ ਆਪਣੇ ਵਕੀਲ ਹਰਪ੍ਰੀਤ ਸਿੰਘ ਹੋਰਾ ਰਾਹੀਂ ਭੇਜੇ ਗਏ ਪੱਤਰ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਵਿਅਨਾ ਵਿੱਚ 25 ਜੂਨ 1993 ਨੂੰ ਹੋਈ ਕੌਮਾਂਤਰੀ ਕਾਨਫਰੰਸ ਵਿੱਚ ਸਰਕਾਰਾਂ ਨੂੰ ਕੈਦੀਆਂ ਦੇ ਮਨੁੱਖੀ ਤੇ ਮੁੱਢਲੇ ਅਧਿਕਾਰਾਂ ਦੀ ਰੱਖਿਆ ਬਿਨਾਂ ਕਿਸੇ ਸਿਆਸੀ, ਮਾਲੀ ਅਤੇ ਸਭਿਆਚਾਰ ਵਖਰੇਵੇਂ ਦੇੇ ਕੀਤੇ ਜਾਣ ਦੇ ਪ੍ਰਗਟਾਏ ਗਏ ਭਰੋਸੇ ਦਾ ਵੀ ਹਵਾਲਾ ਦਿੱਤਾ ਹੈ।
ਜੇਲ੍ਹ ਵਿੱਚ ਬੰਦ ਭਾਈ ਦਯਾ ਸਿੰਘ ਲਾਹੌਰਿਆ ਦੇ ਬਾਅਦ ਹੁਣ ਭਾਈ ਹਵਾਰਾ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਕਮਰਕੱਸੇ ਨੂੰ ਬੰਦੀ ਸਿੱਖਾਂ ਲਈ ਸੁਖਾਵਾ ਮਾਹੌਲ ਜੇਲ੍ਹ ਵਿੱਚ ਬਣਾਉਣ ਦੀਆਂ ਕੋਸ਼ਿਸ਼ਾਂ ਵੱਜੋਂ ਦੇਖਣ ਦੀ ਸੰਗਤਾਂ ਨੂੰ ਅਪੀਲ ਕਰਦੇ ਹੋਏ ਜੀ.ਕੇ. ਨੇ ਇਸ਼ਾਰਾ ਕੀਤਾ ਕਿ ਕਮੇਟੀ ਸਿੱਖ ਕੈਦੀਆਂ ਦੇ ਅਧਿਕਾਰਾਂ ਲਈ ਅਦਾਲਤ ਦਾ ਬੂਹਾ ਖੜਕਾਉਣ ਤੋਂ ਵੀ ਝਿਝਕ ਮਹਿਸੂਸ ਨਹੀਂ ਕਰੇਗੀ।
ਜੀ.ਕੇ. ਨੇ ਭਾਈ ਹਵਾਰਾ ਦੀ ਰੀੜ੍ਹ ਦੀ ਹੱਡੀ ਦਾ ਇਲਾ॥ ਕਰਾਉਣ ਵਿੱਚ ਜੇਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਦੇਰੀ ਨੂੰ ਸੁਪਰੀਮ ਕੋਰਟ ਦੇ ਆਦੇਸ਼ਾ ਦੀ ਵੀ ਉਲੰਘਣਾ ਦੱਸਿਆ ਹੈ। ਕਮੇਟੀ ਵੱਲੋਂ ਭਾਈ ਹਵਾਰਾ ਦੇ ਇਲਾ॥ ਲਈ ਨਿ॥ੀ ਹਸਪਤਾਲ ਦੀਆਂ ਸੇਵਾਵਾਂ ਉਪਲਬਧ ਕਰਾਉਣ ਦੀ ਪੇਸ਼ਕਸ਼ ਕਰਦੇ ਹੋਏ ਜੀ.ਕੇ. ਨੇ ਭਾਈ ਹਵਾਰਾ ਦੀ ਰੀੜ੍ਹ ਦੀ ਹੱਡੀ ਦਾ ਇਲਾ॥ 2 ਸਾਲ ਬਾਅਦ ਦਿੱਲੀ ਹਾਈ ਕੋਰਟ ਦੇ ਆਦੇਸ਼ ‘ਤੇ ਸ਼ੁਰੂ ਹੋਣ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਜੋੜਿਆ ਹੈ। ਜੇਲ੍ਹ ਵਿੱਚ ਭਾਈ ਹਵਾਰਾ ਨਾਲ ਕੁੱਟਮਾਰ ਕਰਨ, ਜਬਰਦਸ਼ਤੀ ਲੰਬੇ ਸਮੇਂ ਤਕ ਖੜਾ ਰੱਖਣ, ਬਿਜਲੀ ਦੇ ਝੱਟਕੇ ਦੇਣ, ਜੇਲ੍ਹ ਕੋਠਰੀ ਦੇ ਛੋਟੇ ਹੋਣ ਆਦਿਕ ਦੀਆਂ ਸਾਹਮਣੇ ਆ ਰਹੀਆਂ ਖਬਰਾਂ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਕਰਕੇ ਭਾਈ ਹਵਾਰਾ ਦੇ ਹੱਡੀਆਂ ਅਤੇ ਅੰਗਾਂ ਵਿੱਚ ਕਮਜੋਰੀ ਪੈਦਾ ਹੋਣ ਦਾ ਦਾਅਵਾ ਕੀਤਾ।
ਦਿੱਲੀ ਵਿਖੇ ਕੋਰਟ ਵਿੱਚ ਪੇਸ਼ੀ ਦੌਰਾਨ ਭਾਈ ਹਵਾਰਾ ਨੂੰ ਲੋਕਾਂ ਸਾਹਮਣੇ ਬੇੜੀਆਂ ਵਿੱਚ ਜਕੜ ਕੇ ਅਦਾਲਤ ਵਿੱਚ ਪੇਸ਼ ਕਰਨ ਨੂੰ ਅਦਾਲਤੀ ਹੁਕਮਾਂ ਦੀ ਹੁਕਮ-ਅਦੂਲੀ ਦੱਸਣ ਦੇ ਨਾਲ ਹੀ ਜੀ.ਕੇ. ਨੇ ਕੈਦੀ ਦੇ ਮੁੱਢਲੇ ਅਧਿਕਾਰਾਂ ਖਾਸ ਕਰਕੇ ਭਾਰਤੀ ਸੰਵਿਧਾਨ ਦੀ ਧਾਰਾ 21 ਅਤੇ ਜੇਲ੍ਹ ਨਿਯਮਾਵਲੀ ਦੀ ਉਲੰਘਣਾ ਵੀ ਦੱਸਿਆ ਹੈ। ਜੀ.ਕੇ. ਨੇ ਹੈਰਾਨੀ ਪ੍ਰਗਟਾਈ ਕਿ ਇੱਕ ਦੇਸ਼ ਵਿੱਚ ਭਾਈ ਹਵਾਰਾ ਵਾਸਤੇ ਜੇਲ੍ਹ ਅਧਿਕਾਰੀ 2 ਕਾਨੂੰਨ ਵਰਤ ਰਹੇ ਹਨ। ਦਿੱਲੀ ਵਿਖੇ ਭਾਈ ਹਵਾਰਾ ਨੂੰ ਬੇੜ੍ਹੀਆਂ ਦੇ ਨਾਲ ਅਦਾਲਤ ਵਿੱਚ ਲਿਆਇਆ ਜਾਂਦਾ ਹੈ ਜਦਕਿ ਪੰਜਾਬ ਵਿੱਚ ਹੱਥਕੜ੍ਹੀ ਨਾਲ।
ਭਾਈ ਹਵਾਰਾ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੇ ਜਾਣ ਦੀ ਵੀ ਜੀ.ਕੇ. ਨੇ ਵਕਾਲਤ ਕਰਦੇ ਹੋਏ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਜੇਲ੍ਹ ਮੰਤਰੀ ਤੋਂ ਇਸ ਸਬੰਧੀ ਰਿਪੋਰਟ ਲੈ ਕੇ ਲੋਕਾਂ ਸਾਹਮਣੇ ਜਨਤਕ ਕਰਨ ਦੀ ਵੀ ਨਸੀਹਤ ਦਿੱਤੀ ਹੈ। ਭਾਰਤੀ ਜੇਲ੍ਹਾਂ ਵਿੱਚ ਕੈਦੀਆਂ ‘ਤੇ ਹੁੰਦੀ ਤਸ਼ੱਦਦ ਬਾਰੇ ”ਦਾ ਗਾਰਜਿਅਨ” ਵੱਲੋਂ 6 ਮਈ 2016 ਨੂੰ ਛਾਪੇ ਗਏ ਲੇਖ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਭਾਰਤੀ ਕੈਦੀਆਂ ਦੀ ਮਾਨਸਿਕ ਸਿਹਤ ਜੇਲ੍ਹ ਵਿੱਚ ਹੁੰਦੀ ਹਿੰਸਾ ਅਤੇ ਵਿੱਤਕਰੇ ਕਰਕੇ ਖਰਾਬ ਰਹਿਣ ਦਾ ਵੀ ਦਾਅਵਾ ਕੀਤਾ ਹੈ। ਮਨੁੱਖੀ ਅਧਿਕਾਰਾਂ ਦੀ ਫਿਕਰਮੰਦ ”ਹਿਯੂਮਨ ਰਾਇਟ ਵਾੱਚ” ਜਥੇਬੰਦੀ ਦੇ ਇੱਕ ਲੇਖ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਪੁਲਿਸ ਵੱਲੋਂ ਕੈਦੀਆਂ ਨੂੰ ਅਪਰਾਧ ਕਬੂਲ ਕਰਾਉਣ ਵਾਸਤੇ ਵਰਤੇ ਜਾਂਦੇ ਅਨਮਨੁੱਖੀ ਤਰੀਕਿਆਂ ਬਾਰੇ ਸੁਪਰੀਮ ਕੋਰਟ ਵੱਲੋਂ ਜਤਾਈ ਗਈ ਚਿੰਤਾ ਦਾ ਵੀ ਹਵਾਲਾ ਦਿੱਤਾ ਹੈ। ਜੀ.ਕੇ. ਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਪੁਲਿਸ ਹਵਾਲਗੀ ਦੌਰਾਨ ਪੁਲਿਸ ਵੱਲੋਂ ਕੀਤੇ ਜਾਂਦੇ ਜੁਰਮ ਦੇ ਸਬੂਤ ਇੱਕਠੇ ਕਰਨਾ ਬਹੁਤ ਔਖਾ ਹੈ। ਭਾਈ ਹਵਾਰਾ ਦੇ ਮਾਮਲੇ ਵਿੱਚ ਮਨੁੱਖੀ ਅਧਿਕਾਰਾਂ ਦੇ ਨਾਲ ਹੀ ਕੌਮਾਂਤਰੀ ਕਾਨੂੰਨਾਂ ਦੀ ਵੀ ਉਲੰਘਣਾ ਹੋ ਰਹੀ ਹੈ।

Share Button

Leave a Reply

Your email address will not be published. Required fields are marked *