ਦਿੱਲੀ ਕਮੇਟੀ ਨੇ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ

ss1

ਦਿੱਲੀ ਕਮੇਟੀ ਨੇ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ

16 copy ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ‘ਚ ਸ਼ਾਮਿਲ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਲਈ ਇਸ ਵਾਰ ਕਮੇਟੀ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਨਾਨਕ ਪਿਆਊ ਸਾਹਿਬ ਤਕ ਦੇ ਰੂਟ ਦੌਰਾਨ ਹਜ਼ਾਰਾਂ ਸੰਗਤਾਂ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਸੜਕਾਂ ‘ਤੇ ਇੰਤਜ਼ਾਰ ਕਰਦੇ ਹੋਏ ਦੂਜੇ ਲੋਕਾਂ ਤੋਂ ਪਾਲਕੀ ਸਾਹਿਬ ਪੁਜਣ ਦੀ ਥਾਂ ਬਾਰੇ ਜਾਣਕਾਰੀ ਲੈਂਦੀ ਰਹਿੰਦੀਆਂ ਸਨ। ਜਿਸ ਕਰਕੇ ਬੁਜੂਰਗਾਂ ਅਤੇ ਬੱਚਿਆਂ ਨੂੰ ਕਈ ਘੰਟਿਆਂ ਤਕ ਨਗਰ ਕੀਰਤਨ ਰੂਟ ‘ਚ ਖਜਲ-ਖੁਆਰ ਹੋਣਾ ਪੈਂਦਾ ਸੀ। ਇਸ ਕਰਕੇ ਕਮੇਟੀ ਨੇ ਪਾਲਕੀ ਸਾਹਿਬ ਦੇ ਨਾਲ ਜੀ.ਪੀ.ਐਸ. ਸਿਸਟਮ ਜੋੜ ਦਿੱਤਾ ਹੈ ਜਿਸ ਕਰਕੇ ਸੰਗਤਾਂ ਹੁਣ ਪਾਲਕੀ ਸਾਹਿਬ ਦੀ ਲੋਕੇਸ਼ਨ ਦੀ ਜਾਣਕਾਰੀ ਦਿੱਲੀ ਕਮੇਟੀ ਦੀ ਵੈਬਸਾਈਟ ‘ਤੇ ਇੱਕ ਕਿੱਲਕ ਨਾਲ ਪ੍ਰਾਪਤ ਕਰ ਸਕਦੀਆਂ ਹਨ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਵੈਬਸਾਈਟ ”ਡੀ.ਐਸ.ਜੀ.ਐਮ.ਸੀ. ਡਾੱਟ ਇਨ” ਉ^ਤੇ ਜਾ ਕੇ ਕੋਈ ਵੀ ਹੁਣ ”ਸੰਗਤ ਸਰਵਿਸ” ਉਤੇ ਕਿੱਲਕ ਕਰਕੇ ਨਗਰ ਕੀਰਤਨ ”3 ਨਵੰਬਰ ਨਗਰ ਕੀਰਤਨ ਪਾਲਕੀ ਸਾਹਿਬ ਲੋਕੇਸ਼ਨ” ਤੋਂ ਪਾਲਕੀ ਸਾਹਿਬ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਜੀ.ਕੇ. ਨੇ ਦਿੱਲੀ ਕਮੇਟੀ ਦੇ ਸਮੂਹ ਨਗਰ ਕੀਰਤਨਾਂ ਦੌਰਾਨ ਇਸ ਤਕਨੀਕ ਦਾ ਇਸਤੇਮਾਲ ਕਰਨ ਦਾ ਐਲਾਨ ਕੀਤਾ।

Share Button

Leave a Reply

Your email address will not be published. Required fields are marked *