ਦਿੱਲੀ-ਐਨਸੀਆਰ ‘ਚ ਸਾਹ ਲੈਣਾ ਔਖਾ ਹੋਇਆ, ਖ਼ਤਰਨਾਕ ਪੱਧਰ ‘ਤੇ ਪੁੱਜੀ ਏਅਰ ਕੁਆਲਟੀ

ss1

ਦਿੱਲੀ-ਐਨਸੀਆਰ ‘ਚ ਸਾਹ ਲੈਣਾ ਔਖਾ ਹੋਇਆ, ਖ਼ਤਰਨਾਕ ਪੱਧਰ ‘ਤੇ ਪੁੱਜੀ ਏਅਰ ਕੁਆਲਟੀ

ਰਾਜਸਥਾਨ ਵਿਚ ਚੱਲ ਰਹੀ ਧੂੜ ਭਰੀ ਹਨ੍ਹੇਰੀ ਦੀ ਵਜ੍ਹਾ ਨਾਲ ਦਿੱਲੀ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ। ਅਹਿਮ ਗੱਲ ਇਹ ਹੈ ਕਿ ਦਿੱਲੀ ਵਿਚ ਬੀਤੇ ਤਿੰਨ ਮਹੀਨੇ ਵਿਚ ਇਕ ਵੀ ਦਿਨ ਚੰਗੀ ਏਅਰ ਕੁਆਲਟੀ ਨਹੀਂ ਰਹੀ ਹੈ ਅਤੇ ਰਾਜਸਥਾਨ ਵਿਚ ਚੱਲ ਰਹੀ ਧੂੜ ਦੀ ਹਨ੍ਹੇਰੀ ਦੀ ਵਜ੍ਹਾ ਨਾਲ ਦਿੱਲੀ ਐਨਸੀਆਰ ਵਿਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ। ਦਿੱਲੀ ਵਿਚ ਹਵਾ ਅਤੇ ਪ੍ਰਦੂਸ਼ਣ ਦਾ ਪੱਧਰ ਬੁੱਧਵਾਰ ਨੂੰ ਖ਼ਤਰਨਾਕ ਰਿਹਾ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਬੁਧਵਾਰ ਨੂੰ ਪੀਐ 10 ਦਿੱਲੀ ਵਿਚ 824 ਤਕ ਚਲਾ ਗਿਆ। ਉਥੇ ਦਿੱਲੀ ਐਨਸੀਆਰ ਵਿਚ ਪੀਐਮ 10 ਬੁੱਧਵਾਰ ਨੂੰ 778 ਦੇ ਪਾਰ ਹੋ ਗਿਆ ਹੈ। ਦਿੱਲੀ ਵਿਚ ਕਈ ਥਾਵਾਂ ‘ਤੇ ਏਅਰ ਕੁਆਲਟੀ ਇੰਡੈਕਸ 500 ਦੇ ਪਾਰ ਹੋ ਗਿਆ। ਆਨੰਦ ਵਿਹਾਰ ਵਿਚ ਏਅਰ ਕੁਆਲਟੀ ਇੰਡੈਕਸ 891 ਪਹੁੰਚ ਗਿਆ, ਜਦਕਿ 500 ਅੰਕਾਂ ਤਕ ਆਉਂਦੇ-ਆਉਂਦੇ ਇਹ ਸੀਵੀਅਰ ਭਾਵ ਖ਼ਤਰਨਾ ਹੋ ਜਾਂਦਾ ਹੈ।

Share Button

Leave a Reply

Your email address will not be published. Required fields are marked *