Thu. Jun 20th, 2019

ਦਿੱਲੀ-ਅੰਮ੍ਰਿਤਸਰ ਰੇਲ ਆਵਾਜਾਈ ਚਾਲੂ

ਦਿੱਲੀ-ਅੰਮ੍ਰਿਤਸਰ ਰੇਲ ਆਵਾਜਾਈ ਚਾਲੂ

ਵਰਿੰਦਰ ਸਿੰਘ ਮਲਹੋਤਰਾ- ਸੋਮਵਾਰ ਦੁਪਿਹਰ ਤੋਂ ਕਸਬਾ ਜੰਡਿਆਲਾ ਗੁਰੂ ਦੇ ਕੋਲ ਪਿੰਡ ਦੇਵੀਦਾਸਪੁਰਾਵਿੱਚ ਅੰਮ੍ਰਿਤਸਰ ਦਿੱਲੀ ਰੇਲ ਮਾਰਗਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਧਰਨਾ ਦੇ ਕੇ ਬੈਠ ਹੋਏ ਸਨ ਜਿਸ ਕਰਕੇ ਅੰਮ੍ਰਿਤਸਰ-ਦਿੱਲੀ ਟ੍ਰੈਕ’ਤੇ ਆਉਣ ਜਾਣ ਵਾਲੀਆ ਰੇਲ ਗੱਡੀਆ ਦੀ ਆਵਾਜਾਈ ਪੂਰੀ ਤਰਹਾਂ ਠੱਪ ਹੋ ਗਈ ਸੀ।ਅੱਜ ਹਾਈਕੋਰਟ ਦੇ ਦਖਲ ਦੇਣ ਕਰਕੇ ਅੰਮ੍ਰਿਤਸਰ ਦਿੱਲੀ ਰੇਲ ਗੱਡੀਆਂ ਦੀ ਆਵਾਜਾਈ ਚਾਲੂ ਕਰ ਦਿੱਤੀ ਗਈ।ਇਸ ਮੌਕੇ ਟਰੈਕ ਤੇ ਖੜੇ ਕਿਸਾਨ,ਮਜਦੂਰ ਸੰਘਰਸ਼ ਕਮੇਟੀ ਦੇ ਆਗੂਆ ਜਿੰਨ੍ਹਾਂ ਵਿਚ ਜਸਬੀਰ ਸਿੰਘ ਪਿੱਦੀ,ਗੁਰਬਚਨ ਸਿੰਘ ਚੱਬਾ,ਹਰਪ੍ਰੀਤ ਸਿੰਘ ਸਿਧਵਾ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂਦਸਿਆ ਕਿ 1 ਮਾਰਚ ਤੋਂ 3 ਮਾਰਚ ਤਕ ਡੀ.ਸੀ ਤਰਨ ਤਾਰਨ ਵਿਖੇ ਧਰਨਾ ਦਿੱਤਾ ਗਿਆ ਸੀ ਪ੍ਰੰਤੂ ਸਰਕਾਰਾਂ ਦੇ ਕੰਨ ਤੇ ਜੂੰ ਤਕ ਨਹੀ ਸਿਰਕੀ ਜਿਸ ਕਰਕੇ ਸੰਘਰਸ਼ ਕਮੇਟੀ ਵੱਲੋਂ ਪਿੰਡ ਦੇਵੀਦਾਸਪੁਰਾ ਵਿਖੇ ਰੇਲ ਟਰੈਕ ਜਾਮ ਕੀਤਾ ਗਿਆ।ਉਨ੍ਹਾਂ ਕਿਹਾ ਕਿ 5 ਮਾਰਚ ਨੂੰ ਵੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ,ਆਈ.ਜੀ.ਐਸ.ਐਸ.ਪੀ ਆਦਿ ਆਲਾ ਅਫਸਰ ਰੇਲ ਟਰੈਕ ਤੇ ਪੁਜੇ ਸਨ ਤੇ ਕਮੇਟੀ ਨਾਲ ਗੱਲਬਾਤ ਕੀਤੀ ਪ੍ਰੰਤੂ ਮਸਲਾ ਕਿਸੇ ਪਾਸੇ ਨਾ ਲੱਗਾ ਜਿਸ ਕਰਕੇ ਰੇਲ ਟਰੈਕ ਉਸੇ ਤਰ੍ਹਾਂ ਹੀ ਬੰਦ ਰਿਹਾ।

ਪ੍ਰੰਤੂ ਧਰਨੇ ਦਾ ਮਾਮਲਾ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਿਆ ਸੀ,ਜਿਸ ਵਿਚ ਚੀਫ ਜਸਟਿਸ ਕ੍ਰਿਸ਼ਨ ਮੁਰਾਰੀ ਅਤੇ ਜਸਟਿਸ ਅਰੁਣ ਪੱਲੀ ਦੇ ਬੈਚ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਕਿਸਾਨ ਮਜ਼ਦੁਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਦੋ ਹੋਰ ਸੀਨੀਅਰ ਕਿਸਾਨ ਆਗੁਆਂ ਨੂੰ ਬੁਧਵਾਰ ਸਵੇਰੇ ਅਦਾਲਤ ‘ਚ ਤਲਬ ਕਰ ਲਿਆ ਸੀ।ਉਨ੍ਹਾਂ ਦੱਸਿਆ ਕਿ ਜਥੇਬੰਦੀ ਦਾ ਮੋਰਚਾ ਪੰਜਾਬ ਅਤੇ ਹਾਈਕੋਰਟ ਦੇ ਹੁਕਮਾਂ ਅਨੁਸਾਰ 19 ਮਾਰਚ ਤਕ ਮੁਲਤਵੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅਤੇ ਹਾਈਕੋਰਟ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੇ ਨੁਮਾਇਦੇ ਅਤੇ ਕਿਸਾਨ ਮਜਦੂਰ ਸੰਘਰਸ ਕਮੇਟੀ ਦੇ ਨੁਮਾਇਦਿਆਂ ਨਾਲ ਗੱਲਬਾਤ ਕੀਤੀ ਗਈ ਸੀ ਕਿ ਜੇਕਰ 19 ਮਾਰਚ ਤਕ ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਦੀਆ ਮੰਗਾਂ ਨਾ ਮੰਨੀਆ ਤਾਂ 29 ਮਾਰਚ ਨੂੰ ਮੰਤਰੀਆਂ,ਡੀ.ਸੀ ਦਫਤਰਾਂ ਅਤੇ ਰੇਲਾਂ ਦਾ ਘੇਰਾਓ ਕੀਤਾ ਜਾਵੇਗਾ।ਉਨਹਾਂ ਕਿਹਾ ਕਿ ਜਿੰਨ੍ਹਾਂ ਚਿਰ ਤਕ ਸਰਕਾਰਾਂ ਕਿਸਾਨ,ਮਜਦੁਰ ਸੰਘਰਸ਼ ਕਮੇਟੀ ਪੰਜਾਬ ਦੀਆਂ ਮੰਗਾਂ ਨਹੀ ਮੰਨਦੀ ਉਨ੍ਹਾਂ ਚਿਰ ਤਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਗੁਰਲਾਲ ਸਿੰਘ ਪੰਡੋਰੀ,ਜਰਮਨਜੀਤ ਸਿੰਘ,ਸਤਨਾਮ ਸਿੰਘ,ਸੁਖਦੇਵ ਸਿੰਘ,ਰਣਬੀਰ ਸਿੰਘ,ਗੁਰਪ੍ਰੀਤ ਸਿੰਘ,ਗੁਰਬਚਨ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: