Sun. Sep 15th, 2019

ਦਿੱਲੀ ਅਤੇ ਹੋਰ ਥਾਵਾਂ ਦੇ ਦੰਗਿਆਂ ਦੇ ਮਾਮਲੇ ਜਾਣਬੂਝ ਕੇ ਲਟਕਾਏ ਜਾ ਰਹੇ ਹਨ: ਨਿਰਪ੍ਰੀਤ ਕੌਰ

ਦਿੱਲੀ ਅਤੇ ਹੋਰ ਥਾਵਾਂ ਦੇ ਦੰਗਿਆਂ ਦੇ ਮਾਮਲੇ ਜਾਣਬੂਝ ਕੇ ਲਟਕਾਏ ਜਾ ਰਹੇ ਹਨ: ਨਿਰਪ੍ਰੀਤ ਕੌਰ
ਸਾਨੂੰ ਇਨਸਾਫ ਤੇ ਪਹਿਲਾ ਹੀ ਮਿਲ ਜਾਦਾਂ ਜੇਕਰ ਅਪਣੇ ਹੀ ਕੌਮ ਨਾ ਧੌਖਾ ਨਾ ਕਰਦੇ

ਨਵੀਂ ਦਿੱਲੀ/ ਪਟਿਆਲਾ 3 ਅਗਸਤ (ਮਨਪ੍ਰੀਤ ਸਿੰਘ ਖਾਲਸਾ/ ਦਇਆ ਸਿੰਘ): ਦਿੱਲੀ ਵਿਚ ਵਾਪਰੇ 1984 ਦੇ ਸਿੱਖ ਕਤਲੇਆਮ ਵਿਚ ਅਪਣੇ ਪਿਤਾ ਸ ਨਿਰਮਲ ਸਿੰਘ ਨੂੰ ਅੱਥਰੀ ਭੀੜ ਜਿਸਦੀ ਅਗਵਾਈ ਸੱਜਣ ਕੁਮਾਰ ਅਤੇ ਹੋਰ ਕਾਗਰਸੀ ਲੀਡਰ ਕਰ ਰਹੇ ਸਨ, ਵਲੋ ਅਪਣੀ ਅੱਖੀ ਜਿਉਦਾਂ ਜਲਦੇ ਦੇਖਣ ਵਾਲੀ ਬੀਬੀ ਨਿਰਪ੍ਰੀਤ ਕੌਰ ਨੇ ਅਜ ਹਾਈਕੋਰਟ ਤਰੀਕ ਭੁਗਤਣ ਤੋ ਬਾਅਦ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਅਜ 34 ਸਾਲ ਬੀਤ ਗਏ ਹਨ ਸਾਨੂੰ ਕਿਸੇ ਵੀ ਸਰਕਾਰ, ਨਿਆਂ ਪਾਲਿਕਾ ਵਲੋਂ ਇੰਸਾਫ ਨਹੀ ਮਿਲ ਪਾਇਆ ਹੈ ਤੇ ਇਤਨਾ ਲੰਮਾ ਨਿਕਲ ਜਾਣ ਤੇ ਹੁਣ ਕਿਸੇ ਕਿਸਮ ਦੀ ਉਮੀਦ ਵੀ ਨਹੀ ਲਗ ਰਹੀ ਹੈ ।
ਉਨ੍ਹਾਂ ਦਸਿਆ ਕਿ ਪਹਿਲਾਂ ਤਾਂ 25 ਸਾਲ ਤਕ ਕੇਸਾਂ ਦੀ ਐਫ ਆਈ ਆਰ ਵੀ ਨਹੀ ਲਿਖੀ ਗਈ ਸੀ, ਕਿਤਨੇ ਸਰਕਾਰੀ ਕਮਿਸ਼ਨ ਬਣੇ ਹਰ ਕਮਿਸ਼ਨ ਵਲੋਂ ਕਾਂਗਰਸੀ ਲੀਡਰਾਂ ਦੀਆਂ ਭੁਮਿਕਾਵਾਂ ਤੇ ਉਗਲਾਂ ਚੁਕੀਆਂ ਗਈਆਂ ਸਨ ਪਰ ਜਦ ਉਨ੍ਹਾਂ ਇਨਸਾਫ ਦੇਣਾ ਹੀ ਨਹੀ ਸੀ ਜਾਣਬੂਝ ਕੇ ਸਮਾਂ ਟਪਾਉਣ ਲਈ ਸਿੱਖ ਕੌਮ ਦੀ ਅਖਾਂ ਵਿਚ ਧੂੜ ਝੋਕਦੇ ਰਹੇ ਸਨ । ਉਨ੍ਹਾਂ ਕਿਹਾ ਮੁਸਲਿਮ ਜੇਹਾਦੀ ਯਾਕੂਬ ਮੇਨਨ ਨੂੰ ਫਾਂਸੀ ਤੇ ਟੰਗਣ ਲਈ ਇਨ੍ਹਾਂ ਦੀਆਂ ਅਦਾਲਤਾਂ ਰਾਤ ਦੇ 12-12 ਵਜੇ ਲਗਦੀਆਂ ਰਹੀਆਂ ਸਨ ਤੇ ਦਿੱਲੀ ਅਤੇ ਹੋਰ ਥਾਵਾਂ ਤੇ ਮਾਰੇ ਗਏ ਹਜਾਰਾਂ ਬੇਗੁਨਾਹ ਸਿੱਖ ਪਰਿਵਾਰ ਲਈ ਅਦਾਲਤਾਂ ਕੋਲ ਪੁਖਤਾ ਸਬੂਤ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਰਾਤ ਨੂੰ ਤਾਂ ਦੂਰ ਦਿਨੇ ਵੀ ਸਮਾਂ ਨਹੀ ਹੈ ।
ਉਨ੍ਹਾਂ ਦਸਿਆ ਕਿ ਹੁਣ ਹਾਈ ਕੋਰਟ ਦੀ ਜੱਜ ਗੀਤਾ ਮਿਤਲ ਜੋ ਕਿ ਦਿੱਲੀ ਦੰਗਿਆ ਦੇ ਕੇਸ ਜੋ ਕਿ ਅੰਤਿਮ ਚਰਣਾਂ ਵਿਚ ਹੈ, ਦੀ ਪਿਛਲੇ ਕੂਝ ਸਮੇਂ ਤੋ ਸੁਣਵਾਈ ਕਰ ਰਹੇ ਸਨ ਨੂੰ ਤੱਰਕੀ ਦੇ ਕੇ ਜੰਮੂ ਕਸ਼ਮੀਰ ਦਾ ਮੁੱਖ ਜੱਜ ਬਣਾ ਦਿਤਾ ਗਿਆ ਹੈ ਜਿਸ ਨਾਲ ਹੁਣ ਹਾਈ ਕੋਰਟ ਅੰਦਰ ਚਲ ਰਹੇ ਕੇਸ ਦੂਸਰੇ ਜੱਜ ਕੋਲ ਜਾਣਗੇ ਜਿਸ ਨਾਲ ਮੁੜ ਨਵੇਂ ਸਿਰੇ ਤੋ ਗਵਾਹੀਆਂ ਕਰਵਾਣੀ ਪੈਣਗੀਆਂ । ਉਨ੍ਹਾਂ ਕਿਹਾ ਕਿ ਹਾਲਾਤਾਂ ਨੂੰ ਦੇਖਦੇ ਹੋਏ ਅਕਾਲੀ ਦਲ ਜੋ ਕਿ ਕੇਂਦਰ ਸਰਕਾਰ ਦੀ ਭਾਈਵਾਲ ਪਾਰਟੀ ਹੈ ਹਰ ਹੀਲਾ ਵਰਤ ਕੇ ਦਿੱਲੀ ਦੰਗੇ ਦੇ ਸਮੂਹ ਮਾਮਲੇਆਂ ਦੀਆਂ ਹਰ ਰੋਜ ਸੁਣਵਾਈ ਕਰਵਾ ਕੇ ਜਲਦ ਹੀ ਕੇਸ ਨੂੰ ਖਤਮ ਕਰਵਾਣ ਦਾ ਉਪਰਾਲਾ ਕਰਨਾ ਚਾਹੀਦਾ ਹੈ ।
ਬੀਬੀ ਨਿਰਪ੍ਰੀਤ ਕੌਰ ਨੇ ਦਸਿਆ ਕਿ ਸਾਨੂੰ ਤੇ ਸਰਕਾਰਾਂ ਨੇ ਘੱਟ ਅਪਣੇਆਂ ਨੇ ਜਿਆਦਾ ਮਾਰਿਆ ਹੈ ਜਿਕਰਯੋਗ ਹੈ ਕਿ ਦਿੱਲੀ ਦੰਗੇ ਮਾਮਲੇ ਦੇ ਦੋ ਹੋਰ ਮੁੱਖ ਗਵਾਹ ਸਤਨਾਮੀ ਬਾਈ ਨੂੰ ਪੈਸੇ ਦੇ ਕੇ ਖਰੀਦਣ ਦੇ ਦੋਸ਼ ਅਤੇ ਬੀਬੀ ਦਰਸ਼ਨ ਕੌਰ ਜੋ ਕਿ ਅਦਾਲਤ ਅੰਦਰ ਗਵਾਹੀ ਦੇਣ ਜਾ ਰਹੇ ਸੀ ਤੇ ਹਮਲਾ ਕਰਵਾ ਕੇ ਮਾਰਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਵਿਚ ਆਤਮਾ ਸਿੰਘ ਲੁਬਾਣਾ ਅਤੇ ਉਸ ਸਮੇ ਦਿੱਲੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਨਾਮ ਉਛਲਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਤਨਖਾਹ ਵੀ ਲਗਾਈ ਗਈ ਸੀ ।
ਉਨ੍ਹਾਂ ਦੂਖ ਭਰੇ ਲਹਿਜੇ ਵਿਚ ਕਿਹਾ ਕਿ ਜਿਸ ਸਮੇਂ ਮੈ ਦਿੱਲੀ ਵਿਖੇ ਭੂਖ ਹੜਤਾਲ ਤੇ ਬੈਠੀ ਸੀ ਤਦ ਧੋਖੇ ਨਾਲ ਮੈਨੂੰ ਉਠਵਾ ਕੇ ਸਰਕਾਰ ਤੇ ਬਣ ਰਿਹਾ ਦਬਾਵ ਖਤਮ ਕਰਵਾਣ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਗਿਆਨੀ ਗੁਰਬਚਨ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕੌਮ ਨਾਲ ਧ੍ਰੋਹ ਕਮਾਇਆ ਸੀ । ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਇਹ ਤਿੰਨੋ ਕੇਂਦਰ ਸਰਕਾਰ ਤੇ ਦਬਾਵ ਬਣਾ ਕੇ ਜੱਜ ਗੀਤਾ ਮਿਤਲ ਦੇ ਜੰਮੂ ਜਾਣ ਤੋਂ ਪਹਿਲਾਂ ਅਦਾਲਤ ਕੋਲੋ ਦੋਸ਼ੀਆਂ ਨੂੰ ਸਜਾ ਦਿਵਾਉਣ ਵਿਚ ਅਪਣੀ ਭੂਮਿਕਾ ਨਿਭਾਉਣ ।
ਹਾਈਕੋਰਟ ਅੰਦਰ ਚਲ ਰਹੇ ਮਾਮਲੇ ਵਿਚ ਅਜ ਹਰ ਰੋਜ ਮਾਮਲੇ ਦੀ ਸੁਣਵਾਈ ਕਰਨ ਦੀ ਅਪੀਲ ਬੰਦ ਕਰ ਦਿੱਤੀ ਗਈ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ ।

Leave a Reply

Your email address will not be published. Required fields are marked *

%d bloggers like this: