ਦਿੜ੍ਹਬਾ ਹਲਕੇ ਦੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਗਏ ਸੰਗਤ ਦਰਸ਼ਨ ਦਾ ਅੱਜ ਤੱਕ ਨਹੀ ਮਿਲਿਆ ਇੱਕ ਵੀ ਪੈਸਾ: ਸਰਪੰਚ ਨੀਲੋਵਾਲ

ss1

ਦਿੜ੍ਹਬਾ ਹਲਕੇ ਦੀਆਂ ਪੰਚਾਇਤਾਂ ਨੂੰ ਮੁੱਖ ਮੰਤਰੀ ਵੱਲੋਂ ਕੀਤੇ ਗਏ ਸੰਗਤ ਦਰਸ਼ਨ ਦਾ ਅੱਜ ਤੱਕ ਨਹੀ ਮਿਲਿਆ ਇੱਕ ਵੀ ਪੈਸਾ: ਸਰਪੰਚ ਨੀਲੋਵਾਲ
ਸੰਗਤ ਦਰਸ਼ਨ ਵਿੱਚ ਐਲਾਨ ਕੀਤੀਆਂ ਗ੍ਰਾਂਟਾਂ ਨਾ ਮਿਲਣ ਕਾਰਨ ਪੰਚਾਇਤਾਂ ਵਿੱਚ ਸਰਕਾਰ ਖਿਲਾਫ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ

20-22

ਦਿੜ੍ਹਬਾ ਮੰਡੀ 20 ਅਗਸਤ (ਰਣ ਸਿੰਘ ਚੱਠਾ) ਅੱਜ ਪੰਚਾਇਤ ਯੂਨੀਅਨ ਦੀ ਮੀਟਿੰਗ ਸੁਨਾਮ ਬਲਾਕ ਦੇ ਪ੍ਧਾਨ ਰਛਪਾਲ ਸਿੰਘ ਤੇ ਦਿੜ੍ਹਬਾ ਬਲਾਕ ਦੇ ਪ੍ਧਾਨ ਗੁਰਦੇਵ ਸਿੰਘ ਕੋਹਰੀਆਂ ਦੀ ਅਗਵਾਈ ਹੇਠ ਸੁਨਾਮ ਵਿਖੇ ਹੋਈ। ਜਿਸ ਵਿੱਚ ਗੁਰਪਿਆਰ ਸਿੰਘ ਚੱਠਾ ਸੂਬਾ ਜਰਨਲ ਸਕੱਤਰ ਪੰਚਾਇਤ ਐਸੋਸੀਏਸ਼ਨ ਪੰਜਾਬ ਵਿਸੇਸ਼ ਤੌਰ ਤੇ ਸਾਮਿਲ ਹੋਏ ਮੀਟਿੰਗ ਵਿਚ ਚੱਠਾ ਸਾਬ ਨੇ ਦੱਸਿਆ ਕਿ ਦਿੜਬੇ ਹਲਕੇ ਦੇ ਸਰਪੰਚਾਂ ਨੂੰ ਹਲੇ ਤੱਕ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਕਰਨ ਦੇ ਤਕਰੀਬਨ ਡੇਢ ਮਹੀਨਾ ਬਾਅਦ ਵੀ ਕੋਈ ਪੈਸਾ ਨਹੀਂ ਦਿੱਤਾ ਗਿਆ।ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕ ਪੰਚਾਇਤਾਂ ਕੋਲ ਵਿਕਾਸ ਕਾਰਜਾਂ ਲਈ ਤਰਲੋ ਮੱਛੀ ਹੋ ਰਹੇ ਹਨ ਕਿਉਂਕਿ ਬਾਦਲ ਸਾਹਿਬ ਸੰਗਤ ਦਰਸ਼ਨ ਦੌਰਾਨ ਪਿੰਡਾਂ ਨੂੰ ਵੱਡੀਆ ਗ੍ਰਾਂਟਾਂ ਬੋਲ ਗਏ ਸਨ ਪ੍ਰੰਤੂ ਹਲੇ ਤੱਕ ਇੱਕ ਵੀ ਪੈਸਾ ਪੰਚਾਇਤ ਕੋਲ ਨਹੀਂ ਆਇਆ। ਉਹਨਾਂ ਕਿਹਾ ਕਿ ਦਿੜਬਾ ਹਲਕਾ ਇੱਕ ਲਵਾਰਿਸ ਹਲਕਾ ਹੋ ਰਿਹਾ ਹੈ ਪੰਚਾਇਤਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਬਲਾਕ ਪ੍ਰਧਾਨ ਰਛਪਾਲ ਸਿੰਘ ਨੇ ਦੱਸਿਆ ਕਿ ਦਿੜਬੇ ਹਲਕੇ ਵਿੱਚ ਮੌਜੂਦਾ ਵਿਧਾਇਕ ਸੰਤ ਬਲਬੀਰ ਸਿੰਘ ਘੁੰਨਸ ਨੂੰ ਜਿਤਾਉਣ ਲਈ ਹਲਕੇ ਦੀਆਂ ਪੰਚਾਇਤਾਂ ਨੇ ਅਹਿਮ ਭੂਮਿਕਾ ਨਿਭਾਈ ਸੀ ਹੁਣ ਉਹਨਾਂ ਨੂੰ ਹੀ ਜਲੀਲ ਕੀਤਾ ਜਾ ਰਿਹਾ ਹੈ। ਦਿੜਬਾ ਬਲਾਕ ਦੇ ਪ੍ਧਾਨ ਗੁਰਦੇਵ ਸਿੰਘ ਸਰਪੰਚ ਕੋਹਰੀਆਂ ਨੇ ਦੱਸਿਆ ਕਿ ਸਾਡੇ ਸਾਰੇ ਸਰਪੰਚ ਅਕਾਲੀ ਦਲ ਨਾਲ ਸਬੰਧਿਤ ਹਨ ਪ੍ਰੰਤੂ ਨਵੇਂ ਚੁਣੇ ਹੋਏ ਸਰਪੰਚਾਂ ਨੂੰ ਅਪਣੀ ਸਰਕਾਰ ਉਪਰ ਬੁਹਤ ਵੱਡਾ ਮਾਣ ਸੀ ਪਰ ਹੁਣ ਉਹਨਾ ਹੀ ਪੰਚਾਇਤਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਬਾਕੀ ਹਲਕਿਆਂ ਵਿੱਚ ਖੁਲੀਆ ਗ੍ਰਾਂਟਾਂ ਦਿੱਤੀਆ ਜਾ ਰਹੀਆ ਹਨ।ਇਸ ਮੋਕੇ ਸਰਪੰਚ ਪਵਿੱਤਰ ਬੈਨੀਪਾਲ, ਸਰਪੰਚ ਸੁਖਵਿੰਦਰ ਸਿੰਘ ਫਲੇੜਾ, ਸਰਪੰਚ ਸੁਖਮਿੰਦਰ ਸਿੰਘ ਜਵੰਧਾਂ,ਸਰਪੰਚ ਰਾਮਫਲ ਸਿੰਘ ਸਾਦੀਹਰੀ,ਸੁਖਵਿੰਦਰ ਨਿੱਕਾ ਉਗਰਾਹਾਂ,ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਜਵੰਧਾਂ ਅਤੇ ਦਿੜਬਾ ਹਲਕੇ ਦੇ ਹੋਰ ਬਹੁਤ ਸਾਰੇ ਸਰਪੰਚ,ਪੰਚ ਅਦਿ ਹਾਜਰ ਸਨ।

Share Button

Leave a Reply

Your email address will not be published. Required fields are marked *