ਦਿੜ੍ਹਬਾ ਵਿਧਾਨ ਸਭਾ ਸੀਟ ਤੇ ਬਾਹਰਲੇ ਉਮੀਦਵਾਰ ਨੂੰ ਲੈ ਕੇ ਖਿਲਰਿਆ ਆਪ ਦਾ ਝਾੜੂ

ss1

ਦਿੜ੍ਹਬਾ ਵਿਧਾਨ ਸਭਾ ਸੀਟ ਤੇ ਬਾਹਰਲੇ ਉਮੀਦਵਾਰ ਨੂੰ ਲੈ ਕੇ ਖਿਲਰਿਆ ਆਪ ਦਾ ਝਾੜੂ

21-4

ਦਿੜ੍ਹਬਾ ਮੰਡੀ, 21 ਅਗਸਤ (ਰਣ ਸਿੰਘ ਚੱਠਾ): ਆਮ ਆਦਮੀ ਪਾਰਟੀ ਵੱਲੋਂ ਰਿਜ਼ਰਵ ਹਲਕਾ ਦਿੜਬਾ ਤੇ ਬਾਹਰੋਂ ਲਿਆਕੇ ਉਤਾਰੇ ਉਮੀਦਵਾਰ ਹਰਪਾਲ ਚੀਮਾਂ ਲਈ ਵਿਰੋਧੀ ਨਹੀਂ ਸਗੋਂ ‘ਆਪ’ ਦੇ ਸਰਗਰਮ ਵਲੰਟੀਅਰਜ਼ ਹੀ ਗਲੇ ਦੀ ਹੱਡੀ ਬਣ ਸਕਦੇ ਹਨ। ਜਿੱਤ ਦੇ ਦਾਅਵੇ ਕਰਨ ਵਾਲੀ ‘ਆਪ’ ਆਪਣੇ ਹੀ ਵਰਕਰਾਂ ਦੀ ਨਰਾਜ਼ਗੀ ਕਰਕੇ ਜਿੱਤੀ ਹੋਈ ਬਾਜ਼ੀ ਹਾਰ ਸਕਦੀ ਹੈ। ਜਿਕਰਯੋਗ ਹੈ ਕਿ ਸੂਚੀ ਦੇ ਜ਼ਾਰੀ ਹੋਣ ਤੋਂ ਤੁਰੰਤ ਬਾਅਦ ਅੱਜ ‘ਆਪ’ ਵੱਲੋਂ ਉਤਾਰੇ ਗਏ ਉਮੀਦਵਾਰ ਹਰਪਾਲ ਚੀਮਾਂ ਦੀ ਚੜਤ ਦਿਖਾਉਣ ਲਈ ਦਿੜਬਾ ਵਿਖੇ ਬਾਹਰੀ ਹਲਕਿਆਂ ਤੋਂ ਵਲੰਟੀਅਰਜ਼ ਇੱਕਠੇ ਕਰਕੇ ਉਸਦੇ ਹੱਕ ਵਿੱਚ ਲਹਿਰ ਉਸਾਰਨ ਦਾ ਯਤਨ ਕੀਤਾ ਗਿਆ ਹੈ ਉਥੇ ਹੀ ਹਲਕੇ ਦੇ ਵੱਖ ਵੱਖ ਸਰਕਲਾਂ ਦੇ ਆਗੂਆਂ ਨੇ ਪਿੰਡ ਫਤਿਹਗੜ ਵਿਖੇ ਗੁਰੁਦਵਾਰਾ ਸੰਤ ਬਾਬਾ ਅਤਰ ਸਿੰਘ ਵਿਖੇ ਮੀਟਿੰਗ ਕਰਕੇ ਹਰਪਾਲ ਚੀਮਾਂ ਦੇ ਖਿਲਾਫ਼ ਮੋਰਚਾ ਖੋਲਕੇ ਰੋਸ ਮੋਰਚ ਕਰਨ ਦਾ ਫੈਸਲਾ ਲਿਆ ਹੈ। ਨਾਲ ਹੀ ਕਿਹਾ ਹੈ ਕਿ ਜੇ ਪਾਰਟੀ ਨੇ ਹਲਕਾ ਦਿੜ•ਬਾ ਦੀ ਉਮੀਦਵਾਰੀ ਦੇ ਸਬੰਧ ਵਿੱਚ ਨਜ਼ਰਸਾਨੀ ਨਾ ਕੀਤੀ ਤਾਂ ਅਸੀਂ ਹਲਕੇ ਤੋਂ ਬਾਹਰ ਦੇ ਕਿਸੇ ਬੰਦੇ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ। ਆਪਣੇ ਰੋਸ ਦਾ ਸਬੂਤ ਨਾਟੋ ਦਾ ਵਟਨ ਦਬਾਕੇ ਦੇਵਾਂਗੇ। ਇਸ ਸਮੇਂ ‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਨਹੀਂ ਖਾਸ਼ ਬੰਦਿਆਂ ਦਾ ਗੈਂਗ (ਟੋਲਾ) ਬਣ ਗਿਆ ਹੈ। ਪਾਰਟੀ ਦੇ ਉੱਚ ਆਗੂ ਤਾਨਾਸ਼ਾਹੀ ਕਰਨ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਹਾਥੀ ਦੇ ਦੰਦਾ ਵਾਂਗੂੰ ਇਸ ਪਾਰਟੀ ਦੇ ਵੀ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਹੋਰ ਹਨ। ਪਾਰਟੀ ਆਗੂਆਂ ਨੇ ਆਪਣੀ ਹੀ ਪਾਰਟੀ ਨੂੰ ਨਿੰਦ ਦਿਆਂ ਕਿਹਾ ਕਿ ਟਿਕਟਾਂ ਦੀ ਵੰਡ ਸਮੇਂ ਹੋ ਰਹੀ ਪੱਖਪਾਤ ਵੱਲ ਜੇ ਕੇਜ਼ਰੀਵਾਲ ਸਾਹਿਬ ਨੇ ਨਾ ਧਿਆਨ ਦਿੱਤਾ ਤਾਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ 117 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਪਾਰਟੀ ਦਾ ਪੰਜਾਬ ਦੀ ਰਾਤਨੀਤੀ ਵਿੱਚ ਪੈਰ ਧਰਦਿਆਂ ਹੀ ਭੋਗ ਪੈ ਜਾਵੇਗਾ। ਉਨ•ਾਂ ਕਿਹਾ ਦਿੱਲੀ ਅਤੇ ਹੋਰਨਾਂ ਸੂਬਿਆਂ ਤੋਂ ਲਾਏ ਬਾਬੂ ਪੰਜਾਬ ਅੰਦਰ ਆਕੇ ਪੈਸਾ ਵੀ ਕਮਾ ਰਹੇ ਹਨ ਅਤੇ ਅਯਾਸੀ ਵੀ। ਉਨ੍ਹਾਂ ਇਹ ਵੀ ਕਿਹਾ ਉਨ੍ਹਾਂ ਵੱਲੋਂ ਕੀਤੀ ਅਯਾਸੀ ਦੀ ਵੀਡੀਓ ਵੀ ਇੱਕ ਦਫਾ ਸ਼ੋਸ਼ਲ ਮੀਡੀਏ ਉੱਪਰ ਜਨਤਕ ਵੀ ਹੋ ਚੁੱਕੀ ਹੈ ਅਤੇ ਸਮਾਂ ਆਉਣ ਉੱਪਰ ਦੁਬਾਰਾ ਵੀ ਜਨਤਕ ਕੀਤੀ ਜਾ ਸਕਦੀ ਹੈ। ਜਿਸਨੂੰ ਦੇਖਕੇ ‘ਆਪ’’ ਦੇ ਗੁਣ ਗਾਉਣ ਵਾਲੇ ਹਰ ਪੰਜਾਬੀ ਦਾ ਸਿਰ ਸ਼ਰਮ ਨਾਲ ਝੁੱਕ ਅਤੇ ਮੋਹ ਭੰਗ ਹੋ ਜਾਵੇਗਾ। ਯਾਦ ਰਹੇ ਕਿ ‘ਆਪ’ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜ਼ਾਰੀ ਹੋਣ ਉਪਰੰਤ ਪਾਰਟੀ ਅੰਦਰ ਹੋਏ ਘਮਸਾਨ ਤੋਂ ਬਚਣ ਲਈ ਬੇਸ਼ੱਕ ਦੂਜੀ ਸੂਚੀ ਜ਼ਾਰੀ ਕਰਨ ਤੋਂ ਪਹਿਲਾਂ ਪਾਰਟੀ ਨੇ ਦਿੜ•ਬਾ, ਸੁਨਾਮ ਆਦਿ ਵਿਧਾਨ ਸਭਾ ਹਲਕਿਆਂ ਦੇ ਵਲੰਟੀਅਰਜ਼ ਨੂੰ ਉਮੀਦਵਾਰ ਦੇ ਨਾਮ ਲਈ ਵੋਟਿੰਗ ਦੇ ਬਹਾਨੇ ਸੱਦਕੇ ਬਾਹਰੀ ਉਮੀਦਵਾਰ ਦੇ ਸਬੰਧ ਵਿੱਚ ਵਿਸ਼ਵਾਸ ਵਿੱਚ ਲੈਣ ਦਾ ਯਤਨ ਕੀਤਾ ਸੀ। ਪਰ ਹਲਕੇ ਦੇ ਪਿੰਡਾਂ ਵਿੱਚੋਂ ਤੀਲ ਤੀਲ ਕੱਠੀ ਕਰਕੇ ਕੇਜ਼ਰੀਵਾਲ ਦੀ ਡੋਰੀ ਵਿੱਚ ਬੰਨਕੇ ਮਜ਼ਬੂਤ ਝਾੜੂ ਬਣਾਉਣ ਵਾਲੇ ਵਰਕਰਾਂ ਨੂੰ ਵੋਟਿੰਗ ਤੋਂ ਪਹਿਲਾਂ ਹੀ ਸ਼ੱਕ ਸੀ ਕਿ ਵੋਟਿੰਗ ਲਈ ਆਏ ਅਬਜ਼ਰਬਰਾਂ ਵੋਟਿੰਗ ਨਹੀਂ ਸਿਰਫ਼ ਵਲੰਟੀਅਰਜ਼ ਨੂੰ ਵਿਸ਼ਵਾਸ਼ ਵਿੱਚ ਲੈਣ ਲਈ ਕੋਈ ਨਾਟਕ ਖੇਡ ਰਹੇ ਹਨ। ਅਬਜ਼ਰਬਰਾਂ ਦੇ ਸੰਬੋਧਨ ਤੋਂ ਹੀ ਝਲਕ ਦੇਖਕੇ ਵੋਟਿੰਗ ਤੋਂ ਪਹਿਲਾਂ ਹੀ ਪਾਰਟੀ ਵਿੱਚ ਖੂਬ ਘਮਸਾਨ ਮੱਚ ਚੁੱਕਾ ਸੀ। ਮੀਡੀਏ ‘ਚ ਗੱਲ ਫੈਲਣ ਦੇ ਡਰ ਤੋਂ ਅਬਜ਼ਰਬਰਾਂ ਨੇ ਰਾਜਨੀਤੀ ਦੀ ਪਾੜੋ ਅਤੇ ਰਾਜ ਕਰੋਂ ਦੀ ਨੀਤੀ ਵਰਤਕੇ ਵੋਟਿੰਗ ਸ਼ੁਰੂ ਕਰਵਾਕੇ ਇੱਕ ਵਾਰ ਮੌਕਾ ਸੰਭਾਲ ਲਿਆ। ਵੋਟਿੰਗ ਦੌਰਾਨ ਸਭ ਤੋਂ ਵੱਧ ਵੋਟ ਮਹਿੰਗਾ ਸਿੰਘ ਡਮਾਣਾ ਅਤੇ ਹਲਕੇ ਦੇ ਹੋਰ ਕਈ ਵਿਅਕਤੀਆਂ ਦੇ ਹੱਕ ਵਿੱਚ ਪਈਆਂ ਸਨ। ਪਾਰਟੀ ਨੇ ਹਰਪਾਲ ਚੀਮਾਂ ਨੂੰ ਉਮੀਦਵਾਰ ਉਤਾਰਨ ਲਈ ਹਲਕੇ ਦੇ ਵੱਡੇ ਪਿੰਡ ਜਖੇਪਲ ਵਿਖੇ ਐਸ. ਸੀ. ਵਿੰਗ ਦੀ ਰੈਲੀ ਸੱਦਕੇ ਪਾਰਟੀ ਦਾ ਵਿਸ਼ਵਾਸ਼ ਬਣਾਉਣ ਦਾ ਯਤਨ ਕੀਤਾ ਅਤੇ ਸਾਰੇ ਹੀ ਬੁਲਾਰਿਆਂ ਨੇ ਪਾਰਟੀ ਵੱਲੋਂ ਉਤਾਰੇ ਜਾਣ ਵਾਲੇ ਉਮੀਦਵਾਰ ਨੂੰ ਸਤਿਕਾਰੇ ਜਾਣ ਲਈ ਜੋਰ ਦਿੱਤਾ। ਪਰ ਦੂਜੀ ਸੂਚੀ ਜਾਰੀ ਹੋਣ ‘ਤੇ ਪਾਰਟੀ ਦੀ ਉਹੀ ਬਿੱਲੀ ਥੈਲਿਓਂ ਬਾਹਰ ਨਿਕਲੀ ਜਿਸਦਾ ਹਲਕੇ ਦੇ ਵਲੰਟੀਅਰ ਨਾਮ ਨਹੀਂ ਲੈਣਾ ਚਾਹੁੰਦੇ ਸਨ। ਉਮੀਦਵਾਰ ਦੇ ਵਿਰੋਧ ਵਿੱਚ ਸੱਦੀ ਮੀਟਿੰਗ ਵਿੱਚ ਮਹਿੰਗਾ ਸਿੰਘ ਡਮਾਣਾ, ਹਰਜੀਤ ਬਰਾੜ, ਸੁਖਤਾਰ ਸਿੰਘ, ਦਰਸ਼ਨ ਸਿੰਘ ਖਾਲਸਾ, ਬਲਕਾਰ ਗੰਢੂਆਂ, ਬਿੱਕਰ ਛਾਹੜ, ਗੁਰਜਿੰਦਰ ਕਾਲਾ ਮੁਹਾਲੀ, ਕੁਲਵਿੰਦਰ ਸਤੌਜ਼, ਜਗਤਾਰ ਗੰਢੂਆਂ, ਪਰਗਟ ਉਭਿਆ, ਬਲਬੀਰ ਕੌਹਰੀਆਂ, ਹਰਹ੍ਰੀਤ ਪੀਤੂ ਛਾਹੜ, ਕਹਲਦੀਪ ਫਲੇੜਾ, ਜੰਟਾ ਧਰਮਗੜ,ਆਦਿ ਨੇ ਸੰਬੋਧਨ ਕਰਕੇ ਪਾਰਟੀ ਵੱਲੋਂ ਅਪਣਾਏ ਮਾਪਦੰਡਾਂ ਨੂੰ ਖੂਬ ਭੰਡਿਆ।

Share Button

Leave a Reply

Your email address will not be published. Required fields are marked *