ਦਿਹਾਤੀ ਪੋਸਟਲ ਨੈੱਟਵਰਕ ਨੂੰ ਵੰਡ ਅਤੇ ਲੌਜਿਸਟਿਕ ਕੇਂਦਰ ਬਣਾਉਣ ਵਾਸਤੇ ਰੀ-ਡਿਜਾਈਨ ਅਤੇ ਮਜ਼ਬੂਤ ਕਰੋ:ਉਪ ਰਾਸ਼ਟਰਪਤੀ

ss1

ਦਿਹਾਤੀ ਪੋਸਟਲ ਨੈੱਟਵਰਕ ਨੂੰ ਵੰਡ ਅਤੇ ਲੌਜਿਸਟਿਕ ਕੇਂਦਰ ਬਣਾਉਣ ਵਾਸਤੇ ਰੀ-ਡਿਜਾਈਨ ਅਤੇ ਮਜ਼ਬੂਤ ਕਰੋ:ਉਪ ਰਾਸ਼ਟਰਪਤੀ

ਡਾਕਘਰ “ਵਿੱਤੀ ਸ਼ਮੂਲੀਅਤ” ਦੀ ਚਣੌਤੀ ਨਾਲ ਨਜਿੱਠ ਸਕਦੇ ਹਨ;ਭਾਰਤੀ ਡਾਕ ਸੇਵਾ ਦੇ ਪ੍ਰੋਬੇਸਨਰਾਂ ਨਾਲ ਗੱਲਬਾਤ ਕੀਤੀ

ਭਾਰਤ ਦੇ ਉਪ-ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦਿਹਾਤੀ ਡਾਕ ਨੈੱਟਵਰਕ ਨੂੰ ਵੰਡ ਤੇ ਲੌਜਿਸਟਿਕਸਕੇਂਦਰ(distribution and logistics hub) ਬਣਾਉਣ ਵਾਸਤੇ ਭਾਰਤੀ ਡਾਕ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਨੂੰ ਰੀ-ਡਿਜਾਈਨ ਅਤੇ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ ਹੈ। ਉਹ ਅੱਜ ਇੱਥੇ ਰਫ਼ੀ ਅਹਿਮਦ ਕਿਦਵਈ ਨੈਸ਼ਨਲ ਪੋਸਟਲ ਅਕਾਦਮੀ ਦੇ ਇੰਡੀਅਨ ਪੋਸਟਲ ਸਰਵਿਸ ਦੇ ਪ੍ਰੋਬੇਸ਼ਨਰਾਂ ਨਾਲ ਗੱਲਬਾਤ ਕਰ ਰਹੇ ਸਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਮਾਣ ਹੈ ਕਿ ਉਹ ਭਾਰਤ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਸਰਵਿਸ ਨੈੱਟਵਰਕ ਦਾ ਹਿੱਸਾ ਹਨ ਅਤੇ ਸਭ ਤੋਂ ਵੱਧ ਸ਼ਾਖਾਵਾਂ ਵਾਲੇ ਨੈੱਟਵਰਕ ਵਾਲੇ ਡਾਕਘਰ ” ਵਿੱਤੀ ਸ਼ਮੂਲੀਅਤ”ਦੀ ਚਣੌਤੀ ਨੂੰ ਸਵੀਕਾਰ ਕਰ ਸਕਦੇ ਹਨ ਖ਼ਾਸ ਕਰਕੇ ਉਹ ਪੋਸਟਲ ਬੱਚਤ ਸਕੀਮਾਂ ਅਤੇ ਬੀਮਾ ਸਕੀਮਾਂ ਦੇ ਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਪ੍ਰਭਾਵਤ ਕਰ ਸਕਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਦਿਹਾਤੀ ਖੇਤਰਾਂ ਵਿੱਚ ਰਹਿ ਰਹੇ ਲੋਕਾ ਦੇ ਜੀਵਨ ਬਦਲ ਕੇ ਉਸ ਤਬਦੀਲੀ ਦੇ ਏਜੰਟ ਬਣਨ । ਉਨ੍ਹਾਂ ਨੇ ਕਿਹਾ ਕਿ ਦਿਹਾਤੀ ਡਾਕਘਰ ਆਈਸੀਟੀਸੈਂਟਰ ਅਤੇ ਰੀਟੇਲ ਸੈਂਟਰ ਬਣ ਸਕਦੇ ਹਨ, ਅਤੇ ਇਸ ਤਰ੍ਹਾਂ ਦਿਹਾਤੀ ਅਬਾਦੀ ਨੂੰ ਬਹੁਤ ਜ਼ਿਆਦਾ ਫਾਇਦੇ ਦਿੱਤੇ ਜਾ ਸਕਦੇ ਹਨ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਡਾਕਘਰ ਦਿਹਾਤੀ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਸੰਦੇਸ਼ ਸੇਵਾਵਾਂ ਦੇ ਕੇ ਬੜੀ ਵੱਡੀ ਭੂਮਿਕਾ ਨਿਭਾਉਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਦਿਹਾਤੀ ਤੇ ਸ਼ਹਿਰੀ ਖੇਤਰਾਂ ਦਰਮਿਆਨ ਇੱਕ ਕੜੀ ਦਾ ਕੰਮ ਕਰਦੇ ਹਨ । ਡਾਕੀਆ ਆਖ਼ਰੀ ਆਦਮੀ ਤੱਕ ਪਹੁੰਚਣ ਵਾਲਾ ਪਹਿਲਾ ਆਦਮੀ ਹੈ। ਉਨ੍ਹਾਂ ਨੇ ਕਿਹਾ ਕਿ ਦੂਰ-ਦੁਰਾਡੇ ਖੇਤਰਾਂ ਵਿੱਚ ਕੰਮ ਆਉਣ ਵਾਲੀ ਇਹ ਸਭ ਤੋਂ ਵਧੀਆ ਸੇਵਾ ਹੈ ਜਿਹੜੀ ਕਿ ਲਾਈਨ ‘ਚ ਖੜ੍ਹੇ ਅਖੀਰਲੇ ਆਦਮੀ ਦੀ ਸਹਾਇਤਾ ਯਕੀਨੀ ਬਣਾਉਂਦੀ ਹੈ।

ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਭਾਰਤ ਦੀ ਅਬਾਦੀ ਨੂੰ ਵਿਸ਼ਵ-ਪੱਧਰੀ ਸੇਵਾਵਾਂ ਦੇਣ ਲਈ ਆਪਣੇ ਵਿਚਾਰਾਂ ਨੂੰ ਪ੍ਰਗਤੀਸ਼ੀਲ ਬਣਾਉਣ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਡਾਕ ਟਿਕਟਾਂ ਦੀ ਵਿਕਰੀ, ਗੰਗਾਜਲ ਦੀ ਵੰਡ, ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ, ਅਧਾਰ ਦਾਖਲਾ ਅਤੇ ਅੱਪਡੇਸ਼ਨ ਸੈਂਟਰ ਸਬੰਧੀ ਆਨਲਾਈਨ ਜਿਹੀਆਂ ਸੇਵਾਵਾਂ ਲੋਕਾਂ ਦੀ ਸਹੂਲਤ ਨੂੰ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਹਮੇਸ਼ਾ ਨਵੇਂ ਖੇਤਰ ਲੱਭਣ ਵਿੱਚ ਲੱਗੇ ਰਹੋ, ਜਿੱਥੇ ਕਿ ਡਾਕਘਰ ਆਪਣੀ ਸੇਵਾ ਦੀ ਗੁਣਵੱਤਾ ਵਧਾ ਸਕੇ।

Share Button

Leave a Reply

Your email address will not be published. Required fields are marked *