ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਮੋਬਾਈਲ ਮੈਡੀਕਲ ਬੱਸ ਸੇਵਾ

ss1

ਦਿਹਾਤੀ ਖੇਤਰਾਂ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ ਮੋਬਾਈਲ ਮੈਡੀਕਲ ਬੱਸ ਸੇਵਾ

ਰੂਪਨਗਰ, 5 ਦਸੰਬਰ: ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵੱਲੋਂ ਵਿਆਪਕ ਉਪਰਾਲੇ ਕਰਦਿਆਂ ਜਿਥੇ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਨ ਭਲਾਈ ਸਕੀਮਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ ਉਥੇ ਹੀ ਪਿੰਡਾਂ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਰੂਪਨਗਰ ਜ਼ਿਲ੍ਹੇ ਵਿੱਚ ਮੋਬਾਈਲ ਮੈਡੀਕਲ ਬੱਸ ਚਲਾਈ ਜਾ ਰਹੀ ਹੈ ਜਿਸ ‘ਤੇ ਤਾਇਨਾਤ ਸਟਾਫ ਵੱਲੋਂ ਬੀਤੇ  ਮਹੀਨੇ ਨਵੰਬਰ ਦੌਰਾਨ 42 ਪਿੰਡਾਂ ਅਤੇ ਜ਼ਿਲ੍ਹਾ ਜੇਲ੍ਹ ਦੇ ਦੌਰੇ ਦੌਰਾਨ ਲਗਭੱਗ 573  ਲੋੜਵੰਦ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਸੁਵਿਧਾ ਰਾਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ ਨਾਲ ਈ.ਸੀ.ਜੀ, ਲੈਬ ਟੈਸਟ ਆਦਿ ਵੀ ਮੌਕੇ ‘ਤੇ ਮੁਫ਼ਤ ਕੀਤੇ ਜਾਂਦੇ ਹਨ।ਉਨਾ ਦਸਿਆ ਕਿ ਇਸ ਮੋਬਾਇਲ ਮੈਡੀਕਲ ਬੱਸ ਰਾਹੀ ਲੋੜਵੰਦਾਂ ਤੱਕ ਪਹੁੰਚ ਕਰਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲ੍ਹੇ ਦੇ ਦੂਰ-ਦੂਰਾਜ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅਪਾਹਿਜ, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਇਹ ਬੱਸ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਬੱਸ ਰਾਹੀਂ ਮਰੀਜਾਂ ਨੂੰ ਰੋਗ ਮੁਕਤ ਕਰਨ ਲਈ ਮੁਫਤ ਦਵਾਈ ਵੀ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਮੋਬਾਈਲ ਮੈਡੀਕਲ ਬੱਸ ਸੇਵਾ ਦਿਹਾਤੀ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।ਪੰਜਾਬ ਸਰਕਾਰ ਦਾ ਸਿਹਤ ਵਿਭਾਗ ਜਿਥੇ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ ਉਥੇ ਸਿਹਤ ਵਿਭਾਗ ਦੇ ਮੋਬਾਇਲ ਮੈਡੀਕਲ ਯੂਨਿਟ ਵੱਲੋਂ ਗਜ਼ਟਿਡ ਛੁੱਟੀਆਂ ਵਾਲੇ ਦਿਨ ਛੱਡ ਕੇ ਪੇਂਡੂ ਵਸਨੀਕਾਂ ਨੂੰ ਰੋਜ਼ਾਨਾਂ ਅਤੇ ਹਰ ਸ਼ਨੀਵਾਰ ਨੂੰ ਜਿਲਾ ਜੇਲ ਵਿਚ ਬੰਦ ਕੈਦੀਆਂ ਤੇ ਬੰਦੀਆਂ ਨੂੰ ਸਿਹਤ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਇਸ ਤੋ ਇਲਾਵਾ ਇਸ ਯੂਨਿਟ ਵੱਲੌ ਹਰ ਸਨੀਵਾਰ ਨੂੰ ਜਿਲ੍ਹਾ ਜੇਲ ਵਿਚ ਬੰਦ ਕੈਦੀਆ ਦਾ ਮੁਆਇਨਾ ਵੀ ਕੀਤਾ ਜਾਂਦਾ ਹੈ ।

          ਡਾਕਟਰ ਗੁਰਮਿੰਦਰ ਕੌਰ ਸੋਢੀ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਇਸ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜਾਨਾਂ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਰੋਜ਼ਾਨਾ 02  ਵੱਖ-ਵੱਖ ਪਿੰਡਾਂ ਤੇ ਸਲਮ ਬਸਤੀਆਂ ਵਿੱਚ ਜਾ ਕੇ ਮਰੀਜਾਂ ਦਾ ਚੈਕਅਪ ਕੀਤਾ ਜਾਂਦਾ ਹੈ ।ਇਸ ਯੂਨਿਟ ਵੱਲੋਂ ਰੋਜਾਨਾਂ ਦੋ ਪਿੰਡਾਂ ਦੇ ਮਰੀਜ ਚੈਕ ਕੀਤੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਯੂਨਿਟ ਵੱਲੋਂ ਜਿਥੇ ਮੁਫਤ ਦਵਾਈਆਂ ਦਿਤੀਆਂ ਜਾਂਦੀਆਂ ਹਨ।ਸਿਵਲ ਸਰਜਨ ਰੂਪਨਗਰ ਨੇ ਇੰਨਾਂ ਪਿੰਡਾਂ ਦੇ ਵਸਨੀਕਾਂ ਨੂੰ ਇਸ ਮੋਬਾਈਲ ਮੈਡੀਕਲ ਯੂਨਿਟ ਦਾ ਲਾਭ ਲੈਣ ਦੀ ਪ੍ਰੇਰਣਾ ਕੀਤੀ।

            ਡਾਕਟਰ ਸੌਢੀ ਨੇ ਦਸਿਆ ਕਿ ਇਸ ਮੋਬਾਈਲ ਮੈਡੀਕਲ ਯੁਨਿਟ ਵਲੋਂ ਅੱਜ 6 ਦਸਬਰ ਨੂੰ ਬਲਾਕ ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਦੇ ਸਬ ਸੈਂਟਰ ਖੇੜਾ ਕਲਮੋਟ ਦੇ ਪਿੰਡ ਖੇੜਾ ਕਲਮੋਟ ਅਤੇ ਮਜਾਰੀ, 7 ਦਸੰਬਬ ਨੂੰ ਮਹਿਤਪੁਰ ਅਤੇ ਭੰਗਾਲਾ ਵਿਖੇ,8 ਦਸੰਬਰ ਨੂੰ ਪਿੰਡ ਗੋਚਰ ਅਤੇ ਰੈਸੜਾ ਵਿਖੇ, 9 ਦਸੰਬਰ ਨੂੰ ਪਿੰਡ ਬੂਥਗੜ ਅਤੇ ਕਾਹਨਪੁਰ ਸਬ ਸੈਂਟਰ ਦੇ ਪਿੰਡ ਭਨੂਹਾ ਵਿਖੇ, 12 ਦਸੰਬਰ ਨੂੰ ਸੈਂਸੋਵਾਲ ਅਤੇ ਸਵਾੜਾ ਵਿਖੇ, 13 ਦਸੰਬਰ ਨੂੰ ਕਲਵਾਂ ਸਬ ਸੈਂਟਰ ਦੇ ਪਿੰਡ ਰਾਮਪੁਰ ਹੇਠਲਾ ਅਤੇ ਰੌੜੂਆਣਾ, 14 ਦਸੰਬਰ ਨੂੰ ਨਲਹੋਟੀ ਅਪਰ ਅਤੇ ਨਲਹੋਟੀ ਲੋਅਰ, 15 ਦਸੰਬਰ ਨੂੰ ਡੂਮੇਵਾਲ ਸਬ ਸੈਂਟਰ ਦੇ ਪਿੰਡ ਸੰਗਤਪੁਰਾ ਅਤੇ ਸੈਦਪੁਰ, 16 ਦਸੰਬਰ ਨੂੰ ਰਾਏਪੁਰ ਅਤੇ ਗਨੂਰਾ, 19 ਦਸੰਬਰ ਨੂੰ ਝੱਜ ਸਬਸੈਂਟਰ ਦੇ ਪਿੰਡ ਸਾਖਪੁਰ ਅਤੇ ਜਾਂਗੜੀਆਂ , 20 ਦਸੰਬਰ ਨੂੰ ਪਿੰਡ ਕੱਟਾ ਅਤੇ ਸਬੌਰ, 21 ਦਸੰਬਰ ਨੂੰ ਘਾਹੀਮਾਜਰਾ ਅਤੇ ਸੁਖੇਮਾਜਰਾ, 22 ਦਸੰਬਰ ਨੂੰ ਹਿਆਤਪੁਰ ਸਬ ਸੈਂਟਰ ਦੇ ਪਿੰਡ ਗਹੀਮਾਜਰਾ ਅਤੇ ਸੁਖੇਮਾਜਰਾ, 22 ਦਸੰਬਰ ਨੂੰ ਗੁਰਸੇਮਾਜਰਾ ਅਤੇ ਨੂਰਪੁਰਬੇਦੀ(ਸਲੱਮ), 23 ਦਸੰਬਰ ਨੂੰ ਥਾਣਾ ਸਬ ਸੈਂਟਰ ਦੇ ਪਿੰਡ ਗੋਬਿੰਦਪੁਰ ਬੇਲਾ ਅਤੇ ਭੈਣੀ, 26 ਦਸੰਬਰ ਨੂੰ ਮੁਕਾਰੀ ਸਬ ਸੈਂਟਰ ਦੇ ਪਿੰਡ ਮੋਠਾਪੁਰ ਅਤੇ ਬਿਲਪੁਰ, 27 ਦਸੰਬਰ ਨੂੰ ਪਿੰਡ ਨੂਰਪੁਰਖੁਰਦ ਅਤੇ ਭੋਲੇਵਾਲ, 28 ਦਸੰਬਰ ਨੂੰ ਨੂਰਪੁਰਖੁਰਦ ਸਬ ਸੈਂਟਰ ਦੇ ਪਿੰਡ ਜਟੌਲੀ ਅਤੇ ਟੇਡੇਵਾਲ, 29 ਦਸੰਬਰ ਨੂੰ ਪਿੰਡ ਕਰਤਾਰਪੁਰ ਅਤੇ ਬੁੰਗਾਰੀ, , 30 ਦਸੰਬਰ ਨੂੰ ਚੰਦਪੁਰ ਸਹੇੜੀ ਦੇ ਪਿੰਡ ਚੰਦਪੁਰ ਸਹੇੜੀ ਅਤੇ ਕਾਂਗੜ ਪਿੰਡਾਂ ਦਾ ਦੋਰਾ ਕਰਦੇ ਹੋਏ ਉਥੇ ਰਹਿਣ ਵਾਲੇ ਵਸਨੀਕਾਂ ਦਾ ਚੈਕਅਪ ਕਰੇਗਾ।

               ਉਨਾਂ ਇਹ ਵੀ ਦਸਿਆ ਕਿ ਇਸ ਮੋਬਾਈਲ ਮੈਡੀਕਲ ਯੂਨਿਟ ਦੀ ਇਸ ਟੀਮ ਵਲੋਂ 10, 17, 24 ਅਤੇ 31 ਦਸੰਬਰ 2016 ਨੂੰ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਜਾ ਕੇ ਇਸ ਜੇਲ੍ਹ ਵਿਚ ਬੰਦ ਕੈਦੀਆਂ/ਬੰਦੀਆਂ ਦਾ ਇਲਾਜ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *