ਦਿਵਿਆ ਜੋਤਿ ਜਾਗ੍ਰਿਤੀ ਸੰਸਥਾਨ ਦਾ ਸਮਾਗਮ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਨਹੀਂ ਹੋ ਸਕਿਆ

ss1

ਦਿਵਿਆ ਜੋਤਿ ਜਾਗ੍ਰਿਤੀ ਸੰਸਥਾਨ ਦਾ ਸਮਾਗਮ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਨਹੀਂ ਹੋ ਸਕਿਆ

ਜੰਡਿਆਲਾ ਗੁਰੂ 30 ਅਗਸਤ ਵਰਿੰਦਰ ਸਿੰਘ :- ਰਾਮ ਰਹੀਮ ਨੂੰ ਬਲਾਤਕਾਰੀ ਘੋਸ਼ਿਤ ਕਰਨ ਅਤੇ ਜੇਲ੍ਹ ਭੇਜਣ ਤੋਂ ਬਾਅਦ ਪੰਜਾਬ ਅਤੇ ਵਿਸ਼ੇਸ਼ ਤੋਰ ਤੇ ਹਰਿਆਣਾ ਵਿਚ ਹਾਲਾਤ ਬੇਕਾਬੂ ਹੋ ਗਏ ਸਨ । ਜਿਸ ਕਰਕੇ ਹਰ ਪਾਸੇ ਸਥਿਤੀ ਤਣਾਅਪੂਰਣ ਬਣੀ ਹੋਈ ਸੀ । ਇਸ ਸਾਰੇ ਘਟਨਾਕ੍ਰਮ ਦੌਰਾਨ ਸਿੱਖ ਜਥੇਬੰਦੀਆਂ ਨੇ ਸੂਝਬੂਝ ਤੋਂ ਕੰਮ ਲੈਂਦੇ ਹੋਏ ਅਮਨ ਸ਼ਾਂਤੀ ਨੂੰ ਪਹਿਲ ਦਿੱਤੀ । ਇਹਨਾਂ ਸਾਰੇ ਹਾਲਾਤਾਂ ਵਿਚ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ (ਨੂਰਮਹਿਲੀਏ ) ਵਲੋਂ ਜੰਡਿਆਲਾ ਗੁਰੂ ਐਸ ਏ ਜੈਨ ਸਕੂਲ ਨਵੀ ਆਬਾਦੀ ਵਿਚ 29 ਅਗਸਤ ਤੋਂ 2 ਸਤੰਬਰ ਤੱਕ ਸ਼ਾਮ 7.30 ਤੋਂ 9 ਵਜੇ ਤੱਕ ਸਮਾਰੋਹ ਕਰਵਾਇਆ ਜਾ ਰਿਹਾ ਸੀ । ਜਿਸਦਾ ਸਿੱਖ ਜਥੇਬੰਦੀਆਂ ਨੇ ਇਹ ਕਹਿਕੇ ਵਿਰੋਧ ਪ੍ਰਗਟ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਅਨੁਸਾਰ ਇਹਨਾਂ ਨੂੰ ਪੰਜਾਬ ਵਿਚ ਕਿਸੇ ਜਗ੍ਹਾ ਤੇ ਸਮਾਗਮ ਕਰਨ ਦੀ ਮਨਾਹੀ ਕੀਤੀ ਹੋਈ ਹੈ ਸੋ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸਦਾ ਵਿਰੋਧ ਕਰਾਂਗੇ । ਬਲਬੀਰ ਸਿੰਘ ਮੁੱਛਲ ਸਤਿਕਾਰ ਕਮੇਟੀ ਨੇ ਕਿਹਾ ਪਹਿਲਾਂ ਹੀ ਬਲਾਤਕਾਰੀ ਰਾਮ ਰਹੀਮ ਦੀਆਂ ਕਰਤੂਤਾਂ ਦੇ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਜਿਹੇ ਹਲਾਤਾਂ ਵਿਚ ਜਾਣ ਬੁਝਕੇ ਨੂਰਮਹਿਲੀਆਂ ਵਲੋਂ ਬਲਦੀ ਅੱਗ ਉੱਪਰ ਤੇਲ ਪਾਉਣ ਦੀ ਨੀਅਤ ਨਾਲ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿੱਖ ਜਥੇਬੰਦੀਆਂ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਕੇ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਈ ਰੱਖਣ ਵਿਚ ਪਹਿਲ ਕਦਮੀ ਕਰ ਰਹੀਆਂ ਹਨ ।

Share Button

Leave a Reply

Your email address will not be published. Required fields are marked *