Tue. Jun 25th, 2019

ਦਿਲ ਵਿੱਚ ਕੀ

ਦਿਲ ਵਿੱਚ ਕੀ

ਦਿਲ ਵਿੱਚ ਕੀ
ਬੁੱਲ੍ਹੀਆਂ ਚੁੱਪ ਨੇ
ਤੇ ਅੱਖੀਆਂ ਬੋਲਦੀਆਂ….
ਚੋਰੀ-ਚੋਰੀ ਤੱਕਦੀਆਂ ਤੈਨੂੰ
ਦਿਸੇ ਨਾ ਜਦੋਂ
ਚੁਫ਼ੇਰੇ ਤੈਨੂੰ ਹੀ ਟੋਲ੍ਹਦੀਆਂ…
ਆਸ਼ਾ ਜਿਹੀ ਜਗ ਜਾਂਦੀ
ਜਦੋਂ ਤੂੰ ਸਾਨੂੰ ਕਦੀ ਤੱਕ ਲੈਂਦਾ
ਸੱਧਰਾਂ ਨਵੇਂ ਸਫ਼ੇ ਕਈ ਫੋਲ੍ਹਦੀਆਂ..
ਦਿਲ ਵਿਚ ਕੀ
ਬੁੱਲ੍ਹੀਆਂ ਚੁੱਪ ਨੇ
ਪਰ ਅੱਖੀਆਂ ਬੋਲਦੀਆਂ..

ਰਵਿੰਦਰ ਲਾਲਪੁਰੀ
ਸੰਪਰਕ-94634-52261

Leave a Reply

Your email address will not be published. Required fields are marked *

%d bloggers like this: