ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਦਿਲ ਲਈ ਫ਼ਾਇਦੇਮੰਦ ਹੈ ਬਿਨਾਂ ਲੂਣ ਦਾ ਟਮਾਟਰ ਜੂਸ

ਦਿਲ ਲਈ ਫ਼ਾਇਦੇਮੰਦ ਹੈ ਬਿਨਾਂ ਲੂਣ ਦਾ ਟਮਾਟਰ ਜੂਸ

ਬਿਨਾਂ ਲੂਣ ਮਿਲਾਏ ਟਮਾਟਰ ਦਾ ਜੂਸ ਪੀਣਾ ਬਲੱਡ ਪ੍ਰੈਸ਼ਰ ਅਤੇ ਕੋਲੈਸਟੋ੍ਲ ਨੂੰ ਘੱਟ ਕਰਨ ‘ਚ ਮਦਦਗਾਰ ਹੋ ਸਕਦਾ ਹੈ। ਨਾਲ ਹੀ ਇਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਜਾਪਾਨ ਦੇ ਟੋਕੀਓ ਮੈਡੀਕਲ ਐਂਡ ਡੈਂਟਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਗੱਲ ਕਹੀ ਹੈ। ਖੋਜ ਦੌਰਾਨ ਇਕ ਸਾਲ ਤਕ 184 ਮਰਦਾਂ ਅਤੇ 297 ਔਰਤਾਂ ਨੂੰ ਬਿਨਾਂ ਲੂਣ ਵਾਲਾ ਜੂਸ ਪੀਣ ਲਈ ਦਿੱਤਾ ਗਿਆ। ਇਸ ਨਾਲ ਖੋਜਕਰਤਾਵਾਂ ਦਾ ਬਲੱਡ ਪ੍ਰਰੈਸ਼ਰ 141.2/83.3 ਤੋਂ ਘੱਟ 137.0/80.9 ‘ਤੇ ਆ ਗਿਆ।
ਇਸੇ ਤਰ੍ਹਾਂ ਹਾਈ ਕੋਲੈਸਟ੍ਰੋਲ ਦੇ ਸ਼ਿਕਾਰ 125 ਉਮੀਦਵਾਰਾਂ ਦੇ ਐੱਲਡੀਐੱਲ ਕੋਲੇੈਟ੍ਰੋਲ ਦਾ ਔਸਤ 155.0 ਤੋਂ ਘੱਟ ਕੇ 149.9 ‘ਤੇ ਆ ਗਿਆ। ਇਹ ਅਸਰ ਮਰਦਾਂ ਅਤੇ ਔਰਤਾਂ ‘ਚ ਇਕੋ ਜਿਹਾ ਦਿਖਿਆ। ਖੋਜਕਰਤਾਵਾਂ ਨੇ ਕਿਹਾ ਕਿ ਟਮਾਟਰ ਜਾਂ ਟਮਾਟਰ ਤੋਂ ਬਣੀਆਂ ਚੀਜ਼ਾਂ ਨਾਲ ਦਿਲ ਦੀ ਸਿਹਤ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਇਹ ਆਪਣੀ ਤਰ੍ਹਾਂ ਦੀ ਪਹਿਲੀ ਖੋਜ ਹੈ। ਇਸ ‘ਤੇ ਵਿਆਪਕ ਖੋਜ ਕਰਦੇ ਹੋਏ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਦਾ ਨਵਾਂ ਰਸਤਾ ਮਿਲ ਸਕਦਾ ਹੈ।

Leave a Reply

Your email address will not be published. Required fields are marked *

%d bloggers like this: