Sun. Oct 20th, 2019

ਦਿਲ ਦੇ ਰੋਗਾਂ, ਮੋਟਾਪਾ, ਸ਼ੂਗਰ ਤੇ ਪੀਸੀਓਐੱਸ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਮਸਾਲਾ

ਦਿਲ ਦੇ ਰੋਗਾਂ, ਮੋਟਾਪਾ, ਸ਼ੂਗਰ ਤੇ ਪੀਸੀਓਐੱਸ ਵਰਗੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਮਸਾਲਾ

ਦਾਲਚੀਨੀ ਬਿਹਤਰ ਸੁਆਦੀ ਤੇ ਸੁਗੰਧ ਪ੍ਰਦਾਨ ਕਰਨ ਵਾਲਾ ਇਕ ਮਸਾਲਾ ਹੈ। ਜਿਸ ਨੂੰ ਤੁਸੀਂ ਸਿਹਤ ਸਬੰਧੀ ਲਾਭ ਦੇ ਨਜ਼ਰੀਏ ਨਾਲ ਦੇਖ ਸਕਦੇ ਹੋ। ਦਾਲਚੀਨੀ ਇਕ ਅਦਭੁਤ ਮਸਾਲਾ ਹੈ ਜੋ ਔਸ਼ਧੀ ਗੁਣਾ ਨਾਲ ਭਰਪੂਰ ਹੁੰਦਾ ਹੈ ਜਿਸ ਦੀ ਵਰਤੋਂ ਔਸ਼ਧੀ ਬਣਾਉਣ ਲਈ ਕੀਤੀ ਜਾਂਦੀ ਹੈ। ਦਾਲਚੀਨੀ ਐਂਟੀਆਕਸੀਡੈਂਟ ਨਾਲ ਭਰੀ ਹੋਈ ਹੈ ਜੋ ਤੁਹਾਨੂੰ ਮੁਕਤ ਕਣਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ। ਇਸ ਮਸਾਲੇ ‘ਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ। ਕੁਦਰਤੀ ਰੂਪ ‘ਚ ਕਈ ਸਿਹਤ ਸਬੰਧੀ ਸਥਿਤੀਆਂ ਨਾਲ ਨਜਿੱਠਣ ‘ਚ ਦਾਲ-ਚੀਨੀ ਤੁਹਾਡੀ ਮਦਦ ਕਰ ਸਕਦੀ ਹੈ। ਇਹ ਕਈ ਸਿਹਤ ਸਬੰਧੀ ਮੁੱਦਿਆਂ ਨਾਲ ਨਿਪਟਣ ‘ਚ ਤੁਹਾਡੇ ਲਈ ਇਹ ਬਿਹਤਰ ਹੱਲ ਹੋ ਸਕਦੀ ਹੈ।
ਜ਼ੁਕਾਮ ਤੇ ਸਰਦੀ-ਖ਼ਾਸੀ ਤੋਂ ਚੁਟਕੀਆਂ ‘ਚ ਰਾਹਤ ਦਿਵਾਏ ਪਿਆਜ਼ ਦਾ ਇਹ ਦੇਸੀ ਨੁਸਖਾ, ਇਹ ਹੈ ਬਣਾਉਣ ਦਾ ਤਰੀਕਾ

ਦਲਚੀਨੀ ਦੇ ਸਿਹਤ ਸਬੰਧੀ ਲਾਭ

ਪੀਸੀਓਐੱਸ ਲਈ ਦਾਲਚੀਨੀ
ਪਾਲੀਸਿਸਟਿਕ ਓਵਰੀਅਨ ਸਿੰਡ੍ਰੋਮ ਨਾਲ ਅੱਜ ਲੱਖਾਂ ਔਰਤਾਂ ਪ੍ਰਭਾਵਿਤ ਹਨ। ਪੀਸੀਓਐੱਸ ਨੂੰ ਕੰਟਰੋਲ ਕਰਨ ਲਈ ਦਾਲਚੀਨੀ ਨੂੰ ਆਯੁਰਵੈਦਿਕ ਵਿਧੀ ਦੇ ਰੂਪ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਨਿਊਯਾਰਕ ਸ਼ਹਿਰ ਦੀ ਕੋਲੰਬੀਆ ਯੂਨੀਵਰਿਸਟੀ ਮੈਡੀਕਲ ਸੈਂਟਰ ‘ਚ ਕੀਤੀ ਕਈ ਇਕ ਖੋਜ ‘ਚ ਕਿਹਾ ਗਿਆ ਹੈ ਕਿ ਪੀਸੀਓਐੱਸ ਲਈ ਦਾਲਚੀਨੀ ਨੂੰ ਇਕ ਕੁਦਰਤੀ ਇਲਾਜ ਦੇ ਰੂਪ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਖੋਜ ‘ਚ ਕਿਹਾ ਗਿਆ ਹੈ ਕਿ ਦਾਲਚੀਨੀ ਦੇ ਰੋਜ਼ਾਨਾ ਇਸਤੇਮਾਲ ਨੂੰ ਛੇ ਮਹੀਨੇ ਦੀ ਮਿਆਦ ‘ਚ ਲਗਪਗ ਦੋ ਵਾਰ ਮਾਸਿਕ ਧਰਮ ਦਾ ਅਨੁਭਵ ਕਰਨ ‘ਚ ਮਦਦ ਮਿਲੀ। ਦਾਲਚੀਨੀ ਇੰਸੁਲਿਨ ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ।

ਡਾਇਬਟੀਜ਼ ਲਈ ਦਾਲਚੀਨੀ
ਡਾਇਬਟੀਜ਼ ਮੈਨੇਜਮੈਂਟ ਬਲੱਡ ਸ਼ੂਗਰ ਲੈਵਲ ਦੇ ਕੰਟਰੋਲ ਨਾਲ ਜੁੜਿਆ ਹੈ। ਦਾਲਚੀਨੀ ਦੀ ਵਰਤੋਂ ਬਲੱਡ ਸ਼ੂਗਰ ਦਾ ਲੈਵਲ ਘਟਾਉਣ ਲਈ ਕੀਤੀ ਜਾ ਸਕਦੀ ਹੈ। ਇਸ ਵਿਚ ਸ਼ੂਗਰ ਵਿਰੋਧੀ ਗੁਣ ਹੁੰਦੇ ਹਨ ਜੋ ਇਸ ਨੂੰ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਬਣਾਉਂਦਾ ਹੈ। ਭੋਜਨ ‘ਚ ਦਾਲਚੀਨੀ ਦਾ ਸੇਵਨ ਖ਼ੂਨ ਦੇ ਪ੍ਰਵਾਹ ‘ਚ ਪ੍ਰਵੇਸ਼ ਕਰਨ ਵਾਲੇ ਗੁਲੂਕੋਜ਼ ਦੀ ਮਾਤਰਾ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਦੇ ਖਾਣ-ਪੀਣ ‘ਚ ਦਾਲਚੀਨੀ ਨੂੰ ਜੋੜਦੇ ਹੋ ਤਾਂ ਆਪਣੀ ਬਲੱਡ ਸ਼ੂਗਰ ਦਾ ਲੈਵਲ ਸੁਭਾਵਿਕ ਰੂਪ ‘ਚ ਕੰਟਰੋਲ ਕਰ ਸਕਦੇ ਹੋ।

ਵਜ਼ਨ ਘਟਾਉਣ ਲਈ ਦਾਲਚੀਨੀ
ਵਜ਼ਨ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਉਸ ਵਿਚ ਵੀ ਦਾਲਚੀਨੀ ਤੁਹਾਡੀ ਮਦਦ ਕਰ ਸਕਦੀ ਹੈ। ਦਾਲਚੀਨੀ ਵਜ਼ਨ ਘਟਾਉਣ ਦਾ ਸਮਰਥਨ ਕਰਦੀ ਹੈ ਤੇ ਭੁੱਖ ਘਟਾਉਂਦੀ ਹੈ। ਵਜ਼ਨ ਘਟਾਉਣ ਲਈ ਤੁਹਾਨੂੰ ਸ਼ਹਿਦ ਅਤੇ ਦਾਲਚੀਨੀ ਦੀ ਚਾਹ ਤਿਆਰ ਕਰਨੀ ਪਵੇਗੀ। ਇਸ ਚਾਹ ਨੂੰ ਤਿਆਰ ਕਰ ਲਈ ਇਕ ਕੱਪ ਪਾਣੀ ਉਬਾਲੋ ਅਤੇ ਇਸ ਵਿਚ ਅੱਧਾ ਚਮਚ ਦਾਲਚੀਨੀ ਮਿਲਾਓ। ਇਸ ਨੂੰ 5 ਮਿੰਟ ਤਕ ਉਬਾਲੋ। 5 ਮਿੰਟ ਤਕ ਪਾਣੀ ਠੰਢਾ ਹੋਣ ਦਿਉ। ਇਕ ਵਾਰੀ ਜਦੋਂ ਇਹ ਕਮਰੇ ਦੇ ਤਾਪਮਾਨ ‘ਤੇ ਆ ਜਾਵੇ ਤਾਂ ਇਸ ਵਿਚ ਸ਼ਹਿਦ ਮਿਲਾਓ। ਵਜ਼ਨ ਘਟਾਉਣ ਲਈ ਬਿਸਤਰੇ ‘ਤੇ ਜਾਣ ਤੋਂ ਪਹਿਲਾਂ ਰੋਜ਼ ਰਾਤ ਇਸ ਚਾਹ ਦਾ ਆਨੰਦ ਮਾਣੋ।

ਦਿਲ ਦੀ ਬਿਹਤਰ ਸਿਹਤ ਲਈ ਦਾਲਚੀਨੀ
ਤੁਸੀਂ ਦਾਲਚੀਨੀ ਨਾਲ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕੰਟਰੋਲ ਕਰ ਸਕਦੇ ਹੋ। ਦਾਲਚੀਨੀ ਖ਼ਰਾਬ ਕੋਲੈਸਟ੍ਰਾਲ ਅਤੇ ਟ੍ਰਾਈਗਲਿਸਰਾਈਡਜ਼ ਦਾ ਲੈਵਲ ਘਟਾਉਂਦੀ ਹੈ। ਨਤੀਜੇ ਵਜੋਂ ਦਿਲ ਦੀ ਬਿਹਤਰ ਸਿਹਤ ਹੋ ਸਕਦੀ ਹੈ। ਐਂਟੀਆਕਸਟੀਡੈਂਟ ਦੀ ਮੌਜੂਦਗੀ ਵੀ ਇਸ ਨੂੰ ਬਿਹਤਰ ਦਿਲ ਦੀ ਸਿਹਤ ਲਈ ਇਕ ਢੁਕਵੀਂ ਪੂਰਕ ਬਣਾਏਗੀ।

Leave a Reply

Your email address will not be published. Required fields are marked *

%d bloggers like this: