ਦਿਲ ਦੀ ਸੰਭਾਲ ਕਰਿਏ – ਸੰਸਾਰ ਦਿਲ ਦਿਵਸ

ss1

ਦਿਲ ਦੀ ਸੰਭਾਲ ਕਰਿਏ – ਸੰਸਾਰ ਦਿਲ ਦਿਵਸ

ਦਿਲ ਦੇ ਰੋਗ ਕੋਈ ਨਵੇਂ ਤਾਂ ਨਹੀਂ ਮਨੁੱਖ ਲਈ, ਇਹ ਉਤਨੇ ਹੀ ਪੁਰਾਨੇ ਹਨ ਜਿਤਨਾ ਪੁਰਾਨਾ ਮਨੁੱਖ। ਸੱਚ ਤਾਂ ਇਹੋ ਹੈ ਕਿ ਪਹਿਲੋ ਦਿਲ ਦੇ ਦੋਰੇ ਕਾਰਨ ਕਿਹਾ ਜਾਂਦਾ ਸੀ ਕਿ ਬਈ ਫਲਾਣਾਂ ਤਾ ਸਾਧ ਦੀ ਮੋਤ ਮਰਿਆ ਹੈ ਪਤਾ ਹੀ ਨਹੀ ਚਲਿਆਂ ਕਦੋ ਪ੍ਰਾਣ ਪਖੇਰੂ ਉਡ ਗਏ ਬਾਈ ਮੇਰੇ ਸਾਹਮਣੇ ਬੈਠਾ ਗੱਲਾਂ ਕਰ ਰਿਹਾ ਸੀ ਬਸ ਉਹ ਗਿਆ ਉਹ ਗਿਆ। ਅਸਲ ਵਿਚ ਤਾਂ ਭੁਚਾਲ ਆਣ ਵਾਲੀ ਗੱਲ ਜਹੀ ਹੁੰਦੀ ਹੈ। ਬਹੁਤਾ ਜ਼ੋਰ ਦੀ ਆ ਗਿਆ ਤਾਂ ਸਮੇਟਾ ਸਮੇਟੀ ਨਹੀਂ ਹਿਲ ਜੁਲ। ਜੇ ਦਿਲ ਇਕ ਦਮ ਰੁਕ ਗਿਆ ਤਾਂ ਸਾਧ ਦੀ ਮੋਤ ਨਹੀਂ ਤਾਂ ਬੱਚਾ ਜਮਣ ਸਮੇ ਦੇ ਦਰਦਾਂ ਵੀ ਫਿਕਿਆਂ, ਤੜਫਾ ਦਿੰਦਾ ਹੈ ਦਿਲ ਦਾ ਦਰਦ, ਭਾਵੈ ਸਾਇਰ ਗਾਲਿਬ ਨੇ ਇਸੇ ਕਰਕੇ ਕਿਹਾ ਹੋਵੇ “ਦਰਦੇ ਦਿਲ…..” ਪਰ ਇਹ ਜਾਣ ਲੈਵੋ ਕਿ ਗਾਲਿਬ ਮਰਜੇ ਹਾਰਟ ਨਹੀਂ ਸੀ ਬਮਰਜੇ ਦਿਲ ਸੀ। ਦਿਲ ਅਤੇ ਹਾਰਟ ਵਿਚ ਬਹੁਤ ਫਰਕ ਹੈ।

ਦਿਲ ਹੈ ਸੰਵੇਦਨਾਸੀਲ ਅਤੇ ਹਾਰਟ ਕ੍ਰਿਆਸੀਲ। ਇਹੋ ਫਰਕ ਹੈ ਦੋਨੇ ਦਿਲਾਂ ਵਿਚ। ਜਿਹੜਾ ਕ੍ਰਿਆਸੀਲ ਹੁੰਦਾ ਹੈ ਉਸ ਦੀ ਟੁਟ ਫੁਟ ਸੁਭਾਵਿਕ ਹੈ ਸਾਰੇ ਜਾਣਦੇ ਹਾਂ ਕਿ ਜੇ ਮਸ਼ੀਨ ਚਲੂ ਤਾਂ ਕੁਝ ਨ ਕੁਝ ਖਰਾਬ ਤਾਂ ਹੋਏਆ ਹੀ, ਮੁਰਮੰਤ ਵੀ ਲੋੜਿਦੀ ਹੈ ਚਲਦੀ ਚੀਜ ਨੁੰ ਚਲਦੀ ਰਖਣ ਲਈ। ਇਹੋ ਕੁਝ ਵੀ ਹੁੰਦਾ ਹੈ ਹਾਰਟ ਨਾਲ। ਰੱਬ ਦੀ ਇਸ ਮਸ਼ੀਨ ਦਾ ਕੋਈ ਸ਼ਾਨੀ ਨਹੀ। ਹਸਪਤਾਲ ਵਿਚ ਇਕ ਮਰੀਜ ਜ਼ੋ ਕਾਰਡਿਕ ਮੋਨੀਟਰ ਤੇ ਸੀ ਨੇ ਮੈਨੂੰ ਪੁਛਿਆ ਕਿ ਡਾਕਟਰ ਸਾਹਿਬ ਇਹ ਲੀਕਾਂ ਉਪਰ ਹੇਠਾਂ ਕੀ ਹਨ, ਮੇਰੇ ਮੁੰਹੋ ਨਿਕਲ ਗਿਆ ਬਾਈ ਜੱਦ ਤੱਕ ਇਹ ਵੀਡੀਓ ਗੇਮ ਚਲ ਜਹੀ ਹੈ ਤੂੰ ਜਿਓਦਾ ਹੈਂ ਜੇ ਇਹ ਖੜ੍ਹੋ ਗਈ ਤਾਂ ਤੇਨੂੰ ਕੁਝ ਦਿਖਣਾਂ ਨਹੀ ਤੇਰੀ ਪੱਕੀ ਛੁਟੀ। ਜੱਦ ਤੱਕ ਰੱਬ ਨੇ ਜੀਵਨ ਦਿਤਾ ਹੈ ਇਹ ਚਲਦਾ ਰਹਿੰਦਾ ਹੈ ਅਤੇ ਇਸੇ ਦੇ ਚਲਣ ਨਾਲ ਜੀਵਨ ਚਲਦਾ ਹੈ।

ਦਰਅਸਲ ਹਾਰਟ ਦੇ ਖਰਾਬ ਹੋਣ ਦੇ ਕਈ ਕਾਰਣ ਹਨ। ਬਹੁਤਿਆਂ ਬਾਰੇ ਤਾਂ ਕਿਸੇ ਨੂੰ ਵੀ ਪਤਾ ਨਹੀ ਹੈ ਕਿ ਆਖਿਰ ਕੀ ਹੈ ਕਾਰਡਿਆਲੋਜਿਸਟ ਦੇ ਖੜ੍ਹੇ ਖੜ੍ਹੇ ਬੰਦੇ ਦਾ ਦਿਲ ਬੈਠ ਜਾਂਦਾ ਹੈ ਉਸ ਨੂੰ ਪਤਾ ਹੀ ਨਹੀ ਚਲਦਾ ਕੀ ਹੋ ਗਿਆ ਸਿਵਾਏ ਸੋਰੀ ਕਹਿੰਣ ਦੇ।

ਕੁਝ ਕਹਿੰਦੇ ਹਨ ਕਿ ਖੂਨ ਦੀ ਨਾਲੀਆਂ ਵਿਚ ਚਰਬੀ ਜੰਮ ਜਾਂਦੀ ਹੈ ਜਿਵੇ ਪਿਸ਼ਾਬ ਘਰਾਂ ਦੇ ਪਿਸ਼ਾਬ ਖਾਨਿਆ ਵਿਚ ਚਿੱਟੀ ਚਿੱਟੀ ਪੇਪੜੀ ਜਹੀ ਜੰਮੀ ਹੰੁਦੀ ਹੈ ਤੇ ਪਾਈਪ ਬੰਦ ਹੋ ਜਾਂਦੇ ਹਨ ਇਸ ਹਾਲਤ ਵਿਚ ਜਾਂ ਪਾਈਪ ਫੱਟ ਜਾਂਦੇ ਹਨ ਜਾਂ ਪਿਸ਼ਾਬ ਦਾ ਭਾਂਡਾ ਓਵਰ ਫਲੋ ਹੋਣ ਲਗਦਾ ਹੈ। ਕੁਝ ਕਹਿੰਦੇ ਹਨ ਕਿ ਅਧਿਕ ਕਸਰਤ ਵੀ ਬੀਮਾਰੀ ਦਾ ਕਾਰਣ ਹੈ। ਬਹੁਤੇ ਦਸਦੇ ਹਨ ਕਿ ਬਿੰਨਾ ਮਤਲਵ ਤੋਂ ਅੰਨ੍ਹੇ ਵਾਹ ਦਵਾਈਆ ਦੀ ਵਰਤੋ ਵੀ ਸਰੀਰ ਦੇ ਅੰਗਾਂ ਦਾ ਨੁਕਸਾਨ ਕਰਦੀਆ ਹਨ। ਦੇਖੋ ਜੀ ਮੈ ਤਾਂ ਇਕੋ ਗੱਲ ਜਾਣਦਾ ਹਾਂ ਕਿ ਕਾਰਣ ਕੁਝ ਵੀ ਹੋਵੇ ਬਸ ਬੰਦਾ ਚਲਿਆ ਜਾਂਦਾ ਹੈ….।

ਬੰਦੇ ਦੇ ਹੱਥ ਸੱਭ ਕੁਝ ਹੈ ਰੱਬ ਵੀ ਇਹੋ ਕਹਿੰਦਾ ਹੈ ਕਿ ਆਪਣੀ ਦੇਖਭਾਲ ਆਪ ਕਰੋ ਦੂਜਾ ਤਾਂ ਤਮਾਸਬੀਨ ਹੁੰਦਾ ਹੈ। ਇਹ ਗੱਲ ਹੈ ਤਾਂ ਆਪਾਂ ਸਾਰੇ ਰੱਲ ਕੁਝ ਸੋਚਿਏ ਤੇ ਕਰੀਏ। ਕਰਨਾ ਕੀ ਹੈ ਬਸ ਵਿਚਾਰ ਕਰ ਪ੍ਰਮਾਤਮਾ ਦਾ ਧਿਆਨ ਧਰ ਸ਼ੁਕਰੀਆ ਅਦਾ ਕਰਾਂਗੇ ਕਿ ਉਸ ਅਲਾਹੀ ਨੂੰ ਨੇ ਸਾਡੇ ਲਈ ਕੀ ਕੁਝ ਨਹੀ ਕੀਤਾ। ਆਓ ਫੇਰ ਆਪਣਾਂ ਹਾਥ ਜਗਨਨਾਥ ਕਰ ਵੇਖਿਏ।

ਸਭ ਤੋਂ ਪਹਿਲੋ ਇਹ ਵਿਚਾਰਨ ਦੀ ਲੋੜ ਹੈ ਕਿ ਹਾਰਟ ਨਾਲ ਜੁੜਦੀਆਂ ਬੀਮਾਰੀਆਂ ਦਾ ਤੁਹਾਡੇ ਲਈ ਕਿਨਾ ਕੁ ਰਿਸਕ ਹੈ। ਦੇਖੋ ਬਈ ਡਾਰਵਨ ਕਹਿੰਦਾ ਸੀ ਕਿ ਜ਼ੋ ਮਰਜ ਘਰ ਪਰਿਵਾਰ ਵਿਚ ਚਲ ਰਹੀ ਹੁੰਦੀ ਹੈ ਉਹ ਅਗੇ ਵੀ ਚਲਦੀ ਰਹਿੰਦੀ ਹੈ। ਇਸ ਤੇ ਵਿਸਵਾਸ ਕਰੋ ਕਿ ਜੇਕਰ ਪਰਿਵਾਰ ਵਿਚ ਮਾਂ ਪਿਓ ਨੂੰ ਦਿਲ ਦੀ ਬੀਮਾਰੀ ਸੀ ਤਾਂ ਤੁਹਾਨੂੰ ਇਸ ਦਾ ਖਤਰਾ ਹੈ – ਸੰਭਲਣ ਦੀ ਲੋੜ ਹੈ ਅਗੋ ਲਈ। ਜਿਨ੍ਹਾਂ ਨੂੰ ਸ਼ਕਰ ਰੋਗ ਹੈ ਜਾਂ ਹਾਈ ਬਲਡ ਪ੍ਰੈਸਰ ਦਾ ਰੋਗ ਹੈ ਤਾਂ ਵੀ ਬਹੁਤ ਖਰਤਾ ਹੈ ਉਸ ਨੂੰ ਜਿਸ ਨੂੰ ਇਹ ਸਭ ਰੋਗ ਹਨ। ਕਿਉ ਕਿ ਇਨਾਂ ਬੰਦਿਆਂ ਵਿਚ ਟ੍ਰਾਈਗਲਿਰਾਈਡ ਵੱਧ ਹੁੰਦਾ ਹੈ। ਮੈ ਤਾਂ ਕਹਾਂਗਾ ਕੇ ਆਪਣਾਂ ਧਿਆਨ ਰਖੋ, ਸੁਚੋਤ ਹੋ ਜਾਵੋ ਜੇ ਅਜੇਹਾ ਕੁਝ ਹੈ।

ਚੰਗਾ ਖਾਣ ਦੀ ਆਦਤ ਪਾਓ ਕਿਉ ਕਿ ਖਾਣ ਪਾਣ ਬੰਦੇ ਤੇ ਸਿਧਾ ਅਸਰ ਪਾਂਦਾਂ ਹੈ। ਚੰਗੇ ਪਾਣੇ ਦਾ ਅਧਾਰ ਹੈ ਘੱਟ ਨਮਕ ਤੇ ਚਿਕਨਾਈ। ਗੋਲਗੱਪੇ, ਪਨੀਰ, ਪਕੋੜੇ ਚੰਗੇ ਨਹੀਂ ਹੁੰਦੇ ਸੇਹਿਤ ਲਈ। ਜੰਕ ਫੂਡ ਬਹੁਤ ਮਾੜਾ ਅਸਰ ਪਾਂਦੇ ਹਨ, ਬੀਮਾਰੀਆਂ ਦੇ ਘਰ ਹਨ। ਇਨ੍ਹਾਂ ਨੂੰ ਛਡ ਸਾਗ ਸਬਜੀਆਂ ਖਾਓ, ਫੱਲ ਫਰੂਟ ਛਕੋ, ਵੱਧ ਫਾਈਬਰ ਅੰਨ ਭੇਜਕ ਕਰੋ। ਮਾਸਾਹਾਰੀ ਹੋ ਤਾਂ ਮੱਛੀ ਚੰਗੀ ਹੈ ਸੇਹਤ ਲਈ।

ਮੋਟਾਪੇ ਤੋ ਬੱਚੋ ਤੇ ਆਪਣਾਂ ਭਾਰ ਦੀ ਸੰਭਾਲ ਕਰੋ ਖਾਂਦੇ ਪੀਦੇ ਘਰ ਵਾਲੀ ਗੱਲ ਸਹਿਤ ਲਈ ਨੁਕਸਾਨਦੇਹ ਹੁੰਦੀ ਹੈ। ਨਾਲੇ ਸਚ ਭਾਰ ਘਟਾਓਣ ਲਈ ਐਵੇ ਹੀ ਦਵਾਈਆ ਨਾ ਖਾਓ ਇਹ ਖਤਰਨਾਕ ਗੱਲ ਹੈ। ਸਗੋ ਆਪਣੇ ਹੱਥੀਂ ਕੰਮ ਦੀ ਆਦਤ ਪਾਓ ਨੋਕਰਾਂ ਤੋ ਦੂਰ ਰਹੋ, ਕਾਰ ਸਕੂਟਰ ਛਡ ਸਾਈਕਲ ਵਰਤੋ ਜਾਂ ਪੈਦਰ ਮਾਰਚ ਕਰੋ ਫਿਰ ਵੀ ਸਰੀਰ ਨਾਲ ਧੱਕਾ ਨਾ ਕਰਿਓ ਜੇ। ਤੇਜ਼ ਤੁਰਨਾ ਇਕ ਵਧਿਆ ਕਸਰਤ ਹੈ ਕਰੋ ਹਰ ਰੋਜ਼ ਕਰੋ 1000 ਤੋਂ 1400 ਕਦਮ ਤੁਰ ਕੇ ਵੇਖੋ ਤਾਂ ਸਹੀ ਕੀ ਕੁਝ ਨਹੀ ਮਿਲੇਗਾ ਇਸ ਨਾਲ ਤੁਹਾਨੂੰ।

ਦੇਖੋ ਬਈ ਜਿਵੇ ਮੈ ਪਹਿਲੋ ਕਿਹਾ ਹੈ ਕਿ ਜੇ ਸੂਗਰ ਜਾਂ ਬਲੈਡ ਪ੍ਰੈਸਰ ਹੈ ਤਾਂ ਇਸ ਦੀ ਨਿਯਮਤ ਜਾਂਚ ਕਰਵਾਓ ਤੇ ਕਰੋ। ਆਪਣੀ ਜੀਵਨ ਸੈਲੀ ਵਿਚ ਜਰੂਰ ਪਰਿਵਰਤਨ ਕਰੋ ਤਾਂ ਕਿ ਕੁਝ ਹੱਦ ਤੱਕ ਦਵਾਈਆਂ ਛੁਟ ਸਕਣ। ਜਿਵੇਂ ਤੁਹਾਡਾ ਡਾਕਟਰ ਕਹਿੰਦਾ ਉਵੇ ਕਰੋ ਉਸ ਦਾ ਕਿਹਾ ਮਨੋ। ਆਪਣੀ ਬੀਮਾਰੀ ਨੂੰ ਛੁਪਾਓ ਨਾ, ਉਸ ਤੇ ਵਿਚਾਰ ਕਰੋ।

ਹਾਂ ਜੇ ਤੁਸੀ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਵਰਤੋ ਕਰਦੇ ਹੋ ਤਾਂ ਛਡ ਦਿਓ। ਤੰਬਾਕੂ ਨੋਸ਼ੀ ਬੁਰੀ ਆਦਤ ਹੈ। ਇਹ ਕੋਈ ਅੰਨ ਨਹੀ ਜਿਸ ਨਾ ਖਾਦਿਆਂ ਮਰ ਜਾਓਗੇ। ਪਰ ਇਹ ਯਕੀਨੀ ਹੈ ਕਿ ਜੇ ਤੰਬਾਕੂ ਦੀ ਵਰਤੋ ਨਾ ਛਡੀ ਤਾਂ ਤੁਸੀ ਤਾਂ ਮਰੋਗੇ ਹੀ ਨਾਲੇ ਆਡੀ-ਗੁਆਡੀਆਂ ਨੂੰ ਵੀ ਮਾਰੋਗੇ।

ਟੈਨਸ਼ਨ ਫਰੀ ਜੀਵਨ ਜੀਣ ਦੀ ਆਦਤ ਪਾਓ, ਟੈਨਸ਼ਨ ਬਹੁਤ ਘਾਤਕ ਰੋਗ ਹੈ ਜਿਹੜਾ ਲਗਦਾ ਨਹੀ ਲਗਾਇਆ ਜਾਂਦਾ ਹੈ ਆਪਣੇ ਆਪ ਨੂੰ। ਇਹ ਰੋਗ ਸਮੂਚੇ ਸਰੀਰ ਨੂੰ ਹੀ ਗ੍ਰਿਫਤ ਵਿਚ ਲੈ ਲੈਦਾਂ ਹੈ। ਧਿਆਨ ਦੀ ਲੋੜ ਹੈ ਨਾ ਸਰਾਬ ਨਾ ਸਿਗਰਟ ਦੀ ਵਰਤੋ ਟੈਨਸ਼ਨ ਨੂੰ ਕਿਸੇ ਵੀ ਰੂਪ ਵਿਚ ਘਟਾਉਦੇ ਨਹੀ ਸਗੋ ਵਾਧਾ ਕਰਦੇ ਹਨ, ਕੰਗਾਲ ਵੀ ਕਰਦੇ ਹਨ ਪਰਿਵਾਰ ਨੂੰ ਕੋਈ ਲਾਭ ਨਹੀ ਇਨਾਂ ਦਾ। ਇਕ ਨੂੰ ਛਡਣ ਦੀ ਕੋਸ਼ਿਸ ਵਿਚ ਦੂਜਾ ਸਹੇੜ ਬੈਠੋਗੇ, ਇਹ ਮੈ ਕਹਿੰਦਾ ਹਾਂ।

ਧਿਆਨ ਦੇਣਾਂ ਜੀ, ਜਿਸ ਨੂੰ ਤੁਸੀ ਗੈਸ, ਹਾਰਟਬਰਨ ਜਾਂ ਬਦਹਜਮੀ ਕਹਿੰਦੇ ਹੋ, ਜੇ ਬਾਰ ਬਾਰ ਹੁੰਦੀ ਹੈ ਤਾਂ ਇਕ ਵਾਰ ਈ.ਸੀ.ਜੀ. ਕਰਵਾ ਵੇਖਣੀ ਜਾਹੀਦੀ ਹੈ ਕਿਤੇ ਕੋਈ ਪੰਗਾ ਤਾਂ ਨਹੀ ਪੈ ਗਿਆ ਹੋਵੇ ਹਾਰਟ ਦਾ, ਐਵੇ ਭੁਲੇਖੇ ਵਿਚ ਨਾ ਰਹਿਣਾਂ, ਇਹ ਗੜਬੜ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਛਾਤੀ ਤੇ ਮੱਧ ਵਿਚ ਜਕੜਣ ਅਤੇ ਉਸ ਦਾ ਗਰਦਨ ਮੋਡਿਆਂ ਤੇ ਬਾਂਹ ਵਿਚ ਜਾਣਾਂ, ਸਾਹ ਦਾ ਤੇਜ਼ ਤੇ ਛੋਟਾ ਹੋਣਾਂ, ਹਾਰਟ ਦੀ ਫੜਫੜਾਹਟ, ਰੋਟਹ ਖਾਂਦੇ ਖਾਂਦੇ ਪਸੀਨਾ ਆਣਾਂ, ਤੁਰਦਿਆਂ, ਪੌੜੀ ਚੜਦਿਆਂ ਸਾਹ ਦਾ ਚੜ੍ਹਣਾਂ, ਐਵੇ ਤ੍ਰਲਿਆਂ ਆਣੀਆਂ, ਗਲੇ ਵਿਚ ਖੁਸ਼ਕ ਖਾਰਸ਼, ਚੱਕਰ ਆਣੇ, ਖਤਰਨਾਕ ਅਲਾਮਤਾਂ ਹਨ, ਡਾਕਟਰ ਨੂੰ ਜਰੂਰ ਮਿਲੋ।

ਇਸ ਲੇਖ ਵਿਚ ਇਕ ਗੱਲ ਬਾਰ ਬਾਰ ਉਭਰੀ ਹੈ ਉਹ ਕਿ ਆਪਣੇ ਸਰੀਰ ਵਿਚ ਹੋ ਰਹੀ ਬਰੀਕ ਤੋ ਬਰੀਕ ਤਬਦੀਲੀ ਦਾ ਧਿਆਨ ਰਖਿਆ ਜਾਵੇ, ਚੰਗਾ ਤੇ ਵਧਿਆ ਭੋਜਨ ਕਰਨਾ ਬਣਦਾ ਹੈ। ਭੋਜਨ ਨੂੰ ਪਚਾਓਣ ਲਈ ਕਸਰਤ ਜਰੂਰੀ ਹੈ ਭਾਵੇਂ ਥੌੜੀ ਹੀ ਕਿਤੀ ਜਾਵੇ, ਘਟ ਘਟ ਦਵਾਈਆਂ ਦੀ ਵਰਤੋ ਕਰੋ, ਤੰਬਾਕੂ ਨਾ ਵਰਤੋ ਸਰਾਬ ਨਾ ਪੀਓ ਅਤੇ ਟੈਨਸ਼ਨ ਫਰੀ ਜੀਵਨ ਰਖੋ। ਸਿਮਰਨ, ਯੋਗ ਕਰੋ। ਰੱਬ ਦਾ ਧੰਨਵਾਦ ਕਰਨਾ ਨਾ ਭੁਲਣਾਂ ਕਿਉ ਕਿ ਉਸ ਨੇ ਤੁਹਾਨੂੰ ਸਜਿਆ ਨਿਵਾਜਿਆ ਹੈ। ਪ੍ਰਮਾਤਮਾਂ ਦੀ ਦਿਤੀ ਦਾਤ ਨੂੰ ਆਪਣੇ ਪੰਗੇ ਸਹੇੜ ਬਰਬਾਦ ਨਾ ਕਰੋ, ਮਨੁਖ ਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ, ਫਿਰ ਵੇਖਣਾ ਤੁਹਾਡਾ ਦਿਲ ਅਤੇ ਹਾਰਟ ਕਿਤਨਾ ਵਧਿਆ ਸਾਥ ਦੇਵੇਗਾ ਤੁਹਾਡਾ ਕਿਉ ਕਿ ਇਨਾਂ ਦਾ ਜਨਮ ਜਨਮ ਦਾ ਸਾਥ ਹੈ ਕਦੇ ਮਝਦਾਰ ਵਿਚ ਨਹੀ ਛਡਣਗੇ ਤੁਹਾਨੂੰ। ਅਲਾਹੀ ਨੂਰ ਸਭ ਦਾ ਭੱਲਾ ਕਰੇਗਾ, ਮੇਰਾ ਹੀ ਨਹੀ ਤੁਹਾਡਾ ਵੀ ਇਹੋ ਵਿਚਾਰ ਹੈ ਬਸ ਵਿਸਵਾਸ ਕਰੋ। ਵੇਖਿਓ ਕਿਤੇ ਕਹਿ ਨਾ ਦੇਣਾਂ ਕੇ ਦਿਲ ਹੈ ਕੇ ਮਾਨਤਾ ਹੀ ਨਹੀਂ……..

ਡਾ: ਰਿਪੁਦਮਨ ਸਿੰਘ
134-ਐਸ, ਸੰਤ ਨਗਰ,
ਪਟਿਆਲਾ 147001
ਮੌ: 9815200134

Share Button

Leave a Reply

Your email address will not be published. Required fields are marked *