Mon. Aug 19th, 2019

‘ਦਿਲ ਦੀਆਂ ਗੱਲਾਂ’ ਨਾਲ ਲੰਮੀ ਪੁਲਾਂਘ ਪੁੱਟ ਰਹੀ ਵਾਮਿਕਾ ਗੱਬੀ

‘ਦਿਲ ਦੀਆਂ ਗੱਲਾਂ’ ਨਾਲ ਲੰਮੀ ਪੁਲਾਂਘ ਪੁੱਟ ਰਹੀ ਵਾਮਿਕਾ ਗੱਬੀ

ਸਾਊਥ ਦੀਆਂ ਫ਼ਿਲਮਾਂ ਤੋਂ ਅਦਾਕਾਰੀ ਦਾ ਸਫ਼ਰ ਸੁਰੂ ਕਰਨ ਵਾਲੀ ਵਾਮਿਕਾ ਗੱਬੀ ਹੁਣ ਪੰਜਾਬੀ ਦਰਸ਼ਕਾਂ ਦੀ ਵੀ ਪਸੰਦ ਬਣ ਚੁੱਕੀ ਹੈ। ਪਿਛਲੇ ਸਾਲ ਆਈ ਫ਼ਿਲਮ ‘ਨਿੱਕਾ ਜ਼ੈਲਦਾਰ 2’ ਵਿੱਚ ਐਮੀ ਵਿਰਕ ਨਾਲ ਬਰਾਬਰ ਦੀ ਨਾਇਕਾ ਵਜੋਂ ਨਿਭੀ ਵਾਮਿਕਾ ਆਪਣੀਆਂ ਚੁਲਬੁਲੀਆਂ ਅਦਾਵਾਂ ਕਰਕੇ ਨੌਜਵਾਨ ਦਿਲਾਂ ਦੀ ਧੜਕਣ ਬਣ ਗਈ। ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ। ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੀ ‘ਦਿਲ ਦੀਆਂ ਗੱਲਾਂ’ ਪਰਮੀਸ਼ ਵਰਮਾ ਨਾਲ ਅੱਜ ਦੇ ਸਮੇਂ ਦੀ ਇੱਕ ਲਵ ਸਟੋਰੀ ਅਧਾਰਤ ਹੈ। ਵਾਮਿਕਾ ਨੇ ਦੱਸਿਆ ਕਿ ‘ਦਿਲ ਦੀਆਂ ਗੱਲਾਂ’ ਆਮ ਫ਼ਿਲਮਾਂ ਤੋਂ ਹਟਕੇ ਦਿਲਾਂ ਨੂੰ ਝੰਜੋੜਨ ਵਾਲੀ ਇੱਕ ਇਮੋਸ਼ਨਲ ਲਵ ਸਟੋਰੀ ਹੈ। ਵਿਦੇਸ਼ੀ ਧਰਤੀ ‘ਤੇ ਪੜ੍ਹਨ ਗਏ ਪੰਜਾਬੀ ਮੁੰਡੇ ਦੀਆਂ ਪਿਆਰ ਭਾਵਨਾਵਾਂ ਅਧਾਰਤ ਇਸ ਫ਼ਿਲਮ ਵਿੱਚ ਪਿਆਰ, ਵਿਛੋੜਾ, ਮਜਬੂਰੀਆ ਤੇ ਦਿਲਾਂ ਵਿੱਚ ਤੜਫ਼ ਦਾ ਅਹਿਸਾਸ ਹੈ। ਉਸਦਾ ਕਿਰਦਾਰ ਪਰਮੀਸ਼ ਵਰਮਾ ਨਾਲ ਨਾਇਕਾ ਵਜੋਂ ਹੈ। ਇਸ ਫ਼ਿਲਮ ਦਾ ਨਿਰਮਾਣ ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੱਪ ਵਲੋਂ ਕੀਤਾ ਗਿਆ ਹੈ।

3 ਮਈ ਨੂੰ ਰਿਲੀਜ਼ ਹੋ ਰਹੀ ਪਟਾਰਾ ਟਾਕੀਜ਼ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ਆਪਣੇ ਰੁਮਾਂਟਿਕ ਵਿਸ਼ੇ ਕਰਕੇ ਹੀਰੋਇਨ ਵਾਮਿਕਾ ਗੱਬੀ ਨੂੰ ਇੱਕ ਵੱਖਰੇ ਮੁਕਾਮ ‘ਤੇ ਲੈ ਜਾਣ ਦੀ ਸਮੱਰਥਾ ਰੱਖਦੀ ਹੈ । ਪਰਵਾਸ਼ੀ ਜੀਵਨ ਨਾਲ ਸਬੰਧਤ ਇਹ ਫ਼ਿਲਮ ‘ਦਿਲ ਦੀਆਂ ਗੱਲਾਂ’ ਪੰਜਾਬ ਅਤੇ ਲੰਡਨ ਦੀਆਂ ਖੂਬਸੁਰਤ ਲੁਕੇਸ਼ਨਾ ‘ਤੇ ਫ਼ਿਲਮਾਈ ਗਈ ਹੈ। ਇਸ ਫ਼ਿਲਮ ਦਾ ਹੀਰੋ ਪਰਮੀਸ਼ ਵਰਮਾ ਹੈ। ਸਾਊਥ ਦੀਆਂ ਫ਼ਿਲਮਾਂ ਨਾਲ ਆਪਣੇ ਕੈੇਰੀਅਰ ਦੀ ਸੁਰੂਆਤ ਕਰਨ ਵਾਲੀ ਵਾਮਿਕਾ ਗੱਬੀ ਅੱਜ ਪੰਜਾਬੀ ਫ਼ਿਲਮਾਂ ਦੀ ਇੱਕ ਸਰਗਰਮ ਅਦਾਕਾਰਾ ਹੈ।

‘ਨਿੱਕਾ ਜ਼ੈਲਦਾਰ 2, ਪ੍ਰਾਹੁਣਾ’ ਆਦਿ ਫ਼ਿਲਮਾਂ ਕਰ ਚੁੱਕੀ ਵਾਮਿਕਾ ਕੋਲ ਭਵਿੱਖ ਵਿੱਚ ਵੀ ਕਈ ਵੱਡੀਆ ਫਿਲਮਾਂ ਹਨ।ਦਰਸ਼ਕ ਪਹਿਲੀ ਵਾਰ ਵਾਮਿਕਾ ਤੇ ਪਰਮੀਸ਼ ਵਰਮਾ ਨੂੰ ਰੁਮਾਂਟਿਕ ਕਿਰਦਾਰਾਂ ਵਿੱਚ ਵੇਖਣਗੇ। ਇਸ ਫ਼ਿਲਮ ਦੀ ਸੂਟਿੰਗ ਚੰਡੀਗੜ੍ਹ ਤੇ ਲੰਡਨ ਵਿਖੇ ਕੀਤੀ ਗਈ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਦੇਸੀ ਕਰਿਊ, ਸੰਗਤਾਰ, ਯਸ਼ ਵਡਾਲੀ ਤੇ ਟਰੋਅ ਆਰਿਫ਼ ਨੇ ਤਿਆਰ ਕੀਤਾ ਹੈ। ਜਸਵੀਰ ਗੁਣਾਚੌਰੀਆਂ, ਮਨਦੀਪ ਮੇਵੀ, ਰਮਨ ਜੰਗਵਾਲ ਦੇ ਲਿਖੇ ਗੀਤਾਂ ਨੂੰ ਪਰਮੀਸ਼ ਵਰਮਾ, ਕਮਲ ਹੀਰ, ਪ੍ਰਭ ਗਿੱਲ ਤੇ ਯਸ਼ ਵਡਾਲੀ ਨੇ ਗਾਇਆ ਹੈ। ਇਸ ਫ਼ਿਲਮ ਦਾ ਸੰਗੀਤ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ।

ਹਰਜਿੰਦਰ ਸਿੰਘ ਜਵੰਦਾ
94638 28000

Leave a Reply

Your email address will not be published. Required fields are marked *

%d bloggers like this: