ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ

ss1

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ

punjab-cabinet-meeting-23july13-punਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਭਵਾਨੀਗੜ੍ਹ, ਦਿੜਬਾ ਅਤੇ ਕਲਾਨੌਰ ਨੂੰ ਸਬ ਡਿਵੀਜਨ ਦਰਜਾ ਦਿੱਤਾ ਗਿਆ । ਇਸ ਤੋਂ ਇਲਾਵਾ ਕੈਬਨਿਟ ਨੇ ਵੱਖ ਵੱਖ ਵਿਭਾਗਾਂ ਵਿੱਚ 341 ਨਵੀਂ ਪੋਸਟਾਂ ਭਰਨ ਨੂੰ ਵੀ ਹਰੀ ਝੰਡੀ ਦਿੱਤੀ। ਕੈਬਨਿਟ ਨੇ ਪੀਸੀਐਸ ਦੀਆਂ 288 ਤੋਂ ਪੋਸਟਾਂ ਵਧਾ ਕੇ 300 ਕਰ ਦਿੱਤੀਆਂ ਹਨ।

ਇਸ ਦੇ ਨਾਲ ਹੀ ਜਲੰਧਰ ਦੀ ਸੀ ਟੀ ਵਿਦਿਅਕ ਸੰਸਥਾ ਨੂੰ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਭਗਵਾਨ ਬਾਲਮੀਕੀ ਦੇ ਰਾਮ ਤੀਰਥ ਦੀ ਸਾਂਭ ਸੰਭਾਲ ਦਾ ਜ਼ਿੰਮੇਵਾਰੀ ਇੱਕ ਬੋਰਡ ਹਵਾਲੇ ਕਰ ਦਿੱਤੀ ਗਈ ਹੈ। ਸਰਕਾਰ ਨੇ ਐਕਸ ਸਰਵਿਸਮੈਨ ਅਤੇ ਜੰਗੀ ਵਿਧਾਵਾਂ ਦੀ ਪੈਨਸ਼ਨ 2000 ਤੋਂ ਵਧਾ ਕੇ 4500 ਪ੍ਰਤੀ ਮਹੀਨਾ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *