ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੇ ਬਿੰਦਾ ਕੈਲਗਰੀ (ਕੈਨੇਡਾ) ਦੇ ਰਹਿੰਦੇ ਪਰਿਵਾਰ ਮਦਦ ਕਰਨ ਦੀ ਗੁਹਾਰ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੇ ਬਿੰਦਾ ਕੈਲਗਰੀ (ਕੈਨੇਡਾ) ਦੇ ਰਹਿੰਦੇ ਪਰਿਵਾਰ ਮਦਦ ਕਰਨ ਦੀ ਗੁਹਾਰ
ਨਿਊਯਾਰਕ/ ਕੈਲਗਰੀ, 8 ਅਗਸਤ ( ਰਾਜ ਗੋਗਨਾ )- ਬੀਤੇਂ ਦਿਨੀਂ ਨੌਜਵਾਨ ਵਰਿੰਦਰ ਸਿੰਘ ਰਾਏ ( ਬਿੰਦਾ ਕੈਲਗਰੀ ) , ਉਮਰ 31 ਸਾਲ , ਲੰਘੀ 31 ਜੁਲਾਈ,2020 ਨੂੰ ਉਸ ਨੂੰ ਦਿਲ ਦਾ ਦੌਰਾ ਪੈਣ ਕਰਕੇ ਪਰਿਵਾਰ ਨੂੰ ਉਹ ਸਦੀਵੀ ਵਿਛੋੜਾ ਦੇ ਗਏ ਹਨ। ਉਹ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਬਿੰਦਾ ਆਪਣੇ ਪਰਿਵਾਰ ਸਮੇਤ 2016 ਨੂੰ ਕੈਨੇਡਾ ਆਇਆ ਸੀ। ਬਿੰਦਾ ਘਰ ਵਿੱਚ ਮਾਂ ਪਿਉ ਦਾ ਇਕਲੌਤਾ ਹੀ ਕਮਾਉਣ ਵਾਲਾ ਮੈਂਬਰ ਸੀ। ਬਿੰਦੇ ਨੂੰ ਸ਼ੁਰੂ ਤੋਂ ਬਾਡੀ ਬਿਲਡਿੰਗ ਦਾ ਬਹੁਤ ਸ਼ੌਕ ਸੀ। ਬਾਡੀ ਬਿਲਡਿੰਗ ਵਿੱਚ ਉਹਨਾਂ ਨੇ ਚੰਗਾ ਨਾਮਣਾ ਖੱਟਿਆ।
ਕੈਨੇਡਾ ਆ ਕੇ ਬਿੰਦੇ ਨੇ ਟਰੱਕਿਗ ਨੂੰ ਕਿੱਤੇ ਵਜੋਂ ਚੁਣਿਆ। ਘਰ ਵਿੱਚ ਇਕੱਲਾ ਕਮਾਊ ਹੋਣ ਕਰਕੇ ਹੁਣ ਹੋਰ ਕੋਈ ਆਮਦਨ ਦਾ ਸਾਧਨ ਨਹੀਂ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ । ਇਸ ਲਈ ਜੋ ਵੀ ਤਿਲ ਫੁੱਲ ਸੇਵਾ ਹੋ ਸਕਦੀ ਹੈ। ਗੌ ਫੰਡ ਮੀ ਦੁਆਰਾ ਪਰਿਵਾਰ ਦੀ ਮਦਦ ਸ਼ਾਨ ਲਾਇਨ GO FUND ME. COME ਦੁਆਰਾ ਭੇਜੀ ਜਾਵੇ।